ਪ੍ਰਵਾਨਗੀ ਤੋਂ ਬਾਅਦ ਛੇਤੀ ਹੀ ਐਲਾਨਿਆ ਜਾਵੇਗਾ ਨਤੀਜਾ
ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨਣ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੋਰਡ ਵੱਲੋਂ ਨਤੀਜਾ ਐਲਾਨਣ ਸਬੰਧੀ ਖਰੜਾ ਤਿਆਰ ਕਰਕੇ ਸਰਕਾਰ ਕੋਲ ਪ੍ਰਵਾਨਗੀ ਲਈ ਭੇਜਿਆ ਗਿਆ ਹੈ ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਛੇਤੀ ਹੀ 2-3 ਦਿਨਾਂ ਵਿੱਚ ਨਤੀਜਾ ਐਲਾਨਿਆ ਜਾ ਸਕਦਾ ਹੈ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ 12ਵੀਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀਆਂ ਸਨ ਮਿਲੀ ਜਾਣਕਾਰੀ ਅਨੁਸਾਰ ਤਿਆਰ ਕੀਤੇ ਗਏ ਪ੍ਰਸਤਾਵ ਦੇ ਮੁਤਾਬਕ ਜਿਨ੍ਹਾਂ ਪ੍ਰੀਖਿਆਰਥੀਆਂ ਦੀ ਤਿੰਨ ਤੋਂ ਜ਼ਿਆਦਾ ਪ੍ਰੀਖਿਆ ਹੋ ਚੁੱਕੀ ਹੈ ਉਨ੍ਹਾਂ ਦਾ ਨਤੀਜ਼ਾ ਚੰਗੀ 3 ਕਾਰਗੁਜਾਰੀ ਦੇ ਵਿਸ਼ਿਆਂ ਦੇ ਅੰਕਾਂ ਨੂੰ ਜੋੜਕੇ ਔਸਤ ਦੇ ਆਧਾਰ ‘ਤੇ ਪ੍ਰੀਖਿਆ ਦੇਣ ਤੋਂ ਰਹਿੰਦੇ (ਚੋਣਵੇਂ/ਗਰੇਡਿੰਗ ਵਾਲੇ ਵਿਸ਼ੇ) ਦੇ ਅੰਕ ਲਗਾਏ ਜਾਣਗੇ
ਵਿਦਿਆਰਥੀਆਂ ਦੇ ਪ੍ਰਯੋਗੀ ਪ੍ਰੀਖਿਆ ਦੇ ਅੰਕ ਲਿਖਤੀ ਪ੍ਰੀਖਿਆ ਦੇ ਅੰਕਾਂ ਅਨੁਸਾਰ ਅਨੁਪਾਤਕ ਤੌਰ ‘ਤੇ ਲਗਾਏ ਜਾਣਗੇ ਉਦਾਹਰਣ ਦੇ ਤੌਰ ‘ਤੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਦੀ 4 ਪ੍ਰਮੁੱਖ ਵਿਸ਼ਿਆਂ ( ਜਨਰਲ ਅੰੰਗਰੇਜੀ, ਜ.ਪੰਜਾਬੀ, ਬਾਇਓਲਾਜੀ ਅਤੇ ਕਮਿਸਟਰੀ ) ਦੀ ਪ੍ਰੀਖਿਆ ਹੋ ਚੁੱਕੀ ਹੈ ਜਦੋਂ ਕਿ ਫਿਜਿਕਸ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੀਖਿਆ ਨਹੀਂ ਹੋਈ ਇਸ ਲਈ ਉਪਰੋਕਤ 4 ਵਿਸ਼ਿਆਂ ਵਿੱਚੋਂ ਤਿੰਨ ਵਧੀਆਂ ਅੰਕਾਂ ਵਾਲੇ ਵਿਸ਼ਿਆਂ ਦਾ ਜੋੜ ਕਰਕੇ ਅਨੁਪਾਤਿਕ ਵਿਧੀ ਅਨੁਸਾਰ ਫਿਜਿਕਸ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੇ ਅੰਕ ਲਗਾਏ ਜਾਣਗੇ ਤਿਆਰ ਕੀਤੇ ਜਾ ਰਹੇ
ਪ੍ਰਸਤਾਵ ਮੁਤਾਬਕ ਹਿਊਮੈਨਟੀਜ਼, ਸਾਇੰਸ ਅਤੇ ਖੇਤੀਬਾੜੀ ਗਰੁੱਪ ਅਧੀਨ ਪ੍ਰੀਖਿਆ ਦੇਣ ਵਾਲੇ ਉਸ ਪ੍ਰੀਖਿਆਰਥੀ ਨੂੰ ਪਾਸ ਸਮਝਿਆ ਜਾਵੇਗਾ, ਜੇਕਰ ਉਹ ਦੋ ਲਾਜ਼ਮੀ ਵਿਸ਼ੇ (ਜਨਰਲ ਅੰਗਰੇਜ਼ੀ, ਜਨਰਲ ਪੰਜਾਬੀ/ਪੰਜਾਬ ਹਿਸਟਰੀ ਅਤੇ ਕਲਚਰ) ਅਤੇ ਤਿੰਨ ਚੋਣਵੇਂ ਵਿਸ਼ਿਆਂ ਵਿੱਚੋਂ ਹਰੇਕ ਵਿਸ਼ੇ ਵਿੱਚੋਂ ਘੱਟੋ ਘੱਟ 33 ਫੀਸਦੀ ਅੰਕ ਪ੍ਰਾਪਤ ਕਰਦਾ ਹੈ ਜੇਕਰ ਇਨ੍ਹਾਂ ਵਿਸ਼ਿਆਂ ਵਿੱਚੋਂ ਇੱਕ ਵਿਸ਼ੇ ਵਿੱਚ ਫੇਲ੍ਹ ਹੋਵੇਗਾ ਤਾਂ ਨਤੀਜਾ ਕੰਪਾਰਟਮੈਂਟ ਐਲਾਨਿਆ ਜਾਵੇਗਾ ਅਤੇ ਇੱਕ ਤੋਂ ਵੱਧ ਵਿਸ਼ਿਆਂ ਵਿੱਚ ਫੇਲ੍ਹ ਹੋਣ ‘ਤੇ ਨਤੀਜਾ ਫੇਲ੍ਹ ਐਲਾਨਿਆ ਜਾਵੇਗਾ
ਪ੍ਰਸਤਾਵ ਵਿੱਚ ਇਹ ਲਿਖਿਆ ਗਿਆ ਹੈ ਕਿ ਵਿਦਿਆਰਥੀ ਨੂੰ ਪ੍ਰਯੋਗੀ ਅਤੇ ਲਿਖਤੀ ਪ੍ਰੀਖਿਆ ਵਿੱਚ ਵੱਖ ਵੱਖ ਪਾਸ ਹੋਣਾ ਜਰੂਰੀ ਹੋਵੇਗਾ ਬਾਰ੍ਹਵੀਂ ਸ੍ਰੇਣੀ ਦੇ ਵਿਦਿਆਰਥੀਆਂ ਲਈ 10 ਅੰਕ ਪ੍ਰਤੀ ਵਿਸ਼ੇ ਲਈ ਸੀਸੀਈ ਦੀ ਹੋਵੇਗੀ ਜਿਸ ਨੂੰ ਵਿਸ਼ਾ ਪਾਸ ਕਰਨ ਲਈ ਨਹੀਂ ਜੋੜਿਆ ਜਾਵੇਗਾ ਕੇਵਲ ਪਾਸ ਹੋਣ ਦੀ ਸੂਰਤ ਵਿੱਚ ਇਸ ਨੂੰ ਕੁੱਲ ਅੰਕ ਵਿੱਚ ਜੋੜਿਆ ਜਾਵੇਗਾ
ਇਹ ਪ੍ਰਸਤਾਵ ਕੀਤਾ ਗਿਆ ਹੈ ਨਿਯਮਾਂ ਅਨੁਸਾਰ ਵਿਦਿਆਰਥੀ ਨੂੰ ਫੇਲ੍ਹ ਤੋਂ ਕੰਪਾਰਟਮੈਂਟ ਅਤੇ ਕੰਪਾਰਟਮੈਂਟ ਤੋਂ ਪਾਸ ਕਰਨ ਲਈ 5 ਅੰਕਾਂ ਦੀ ਗਰੇਸ ਦਿੱਤੀ ਜਾਵੇਗੀ ਇੱਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਲਿਖਤੀ ਵਿਸ਼ੇ ਵਿੱਚ ਵਿਦਿਆਰਥੀ ਨੇ ਜ਼ੀਰੋ ਅੰਕ ਪ੍ਰਾਪਤ ਕੀਤਾ ਹੈ ਤਾਂ ਉਸ ਨੂੰ ਗਰੇਸ ਅੰਕ ਨਹੀਂ ਦਿੱਤੇ ਜਾਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ