ਪੀ.ਆਰ.ਟੀ.ਸੀ. ਵੱਲੋਂ ਸਰਕਾਰੀ ਆਈ.ਟੀ.ਆਈ. ਰਾਜਪੁਰਾ ਨਾਲ ਸਮਝੌਤਾ ਸਹੀਬੰਦ

ਸਿਖਿਆਰਥੀ ਪੀਆਰਟੀਸੀ ‘ਚ ਲੈ ਸਕਣਗੇ ਹੁਣ ਪ੍ਰੈਕਟੀਕਲ ਟ੍ਰੇਨਿੰਗ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਨੇ ਅੱਜ ਸਰਕਾਰੀ ਆਈ.ਟੀ.ਆਈ ਰਾਜਪੁਰਾ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਹੈ  ਇਸ ਸਮਝੌਤੇ ਅਨੁਸਾਰ ਸਿਖਿਆਰਥੀਆਂ ਦੇ ਉਜਵੱਲ ਭਵਿੱਖ ਨੂੰ ਦੇਖਦੇ ਹੋਏ ਮੋਟਰ ਮਕੈਨਿਕ, ਡੀਜਲ ਮਕੈਨਿਕ ਅਤੇ ਵੈਲਡਰ ਟਰੇਡ ਦੇ ਸਿਖਿਆਰਥੀ ਪੀਆਰਟੀਸੀ ‘ਚ ਪ੍ਰੈਕਟੀਕਲ ਟ੍ਰੇਨਿੰਗ ਕਰਨਗੇ ਅਤੇ ਥਿਊਰੀ ਵਾਲਾ ਹਿੱਸਾ ਆਈ.ਟੀ.ਆਈ. ਵੱਲੋਂ ਕਰਵਾਇਆ ਜਾਵੇਗਾ

ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਟ੍ਰੇਨਿੰਗ (ਭਾਰਤ ਸਰਕਾਰ) ਵੱਲੋਂ ਪਿਛਲੇ ਸਮੇਂ ਵਿੱਚ ਸਨਅਤਾਂ ਦੀ ਮੰਗ ਨੂੰ ਦੇਖਦੇ ਹੋਏ ਦੇਸ਼ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਸਿਖਿਆਰਥੀਆਂ ਦੀ ਟ੍ਰੇਨਿੰਗ ਸਿੱਧੇ ਤੌਰ ‘ਤੇ ਉਦਯੋਗਾਂ ਵਿੱਚ ਕਰਵਾਉਣ ਲਈ ਇੱਕ ਸਕੀਮ ਸ਼ੁਰੂ ਕੀਤੀ ਹੈ, ਜਿਸ ਦਾ ਨਾਂ ਡਿਊਲ ਟ੍ਰੇਨਿੰਗ ਸਿਸਟਮ ਹੈ

ਐਮ.ਡੀ. ਜਸਕਰਨ ਸਿੰਘ ਨੇ ਦੱਸਿਆ ਕਿ ਅਜਿਹਾ ਇੱਕ ਸਮਝੌਤਾ ਪਹਿਲਾਂ ਵੀ ਸਰਕਾਰੀ ਆਈ.ਟੀ.ਆਈ ਪਟਿਆਲਾ ਨਾਲ ਕੀਤਾ ਗਿਆ ਹੈ ਅਤੇ ਉਹ ਪੰਜਾਬ ਵਿੱਚ ਬਾਕੀ ਥਾਵਾਂ ‘ਤੇ ਵੀ ਆਈ.ਟੀ.ਆਈਜ਼ ਨਾਲ ਮਿਲ ਕੇ ਇਹ ਟ੍ਰੇਨਿੰਗ ਸ਼ੁਰੂ ਕਰਨ ਲਈ ਯਤਨਸ਼ੀਲ ਹਨ ਅਤੇ ਅਜਿਹਾ ਹੋਣ ਨਾਲ ਸਿਖਿਆਰਥੀ ਉਦਯੋਗਾਂ ਦੀ ਮੰਗ ਅਨੁਸਾਰ ਸਕਿੱਲ ਹਾਸਲ ਕਰ ਸਕਣਗੇ ਅਤੇ ਉਨ੍ਹਾਂ ਲਈ ਰੋਜਗਾਰ ਦੇ ਮੌਕੇ ਵੀ ਵਧਣਗੇ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਵੱਲੋਂ ਆਉਣ ਵਾਲੇ ਸਮੇ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਨਅਤਾਂ ਨਾਲ ਮੈਮੋਰੰਡਮ ਆਫ ਅੰਡਰਸਟੈਡਿੰਗ ਸਾਈਨ ਕੀਤੇ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ