ਤੰਦਰੁਸਤੀ ਦਾ ਮੂਲ-ਮੰਤਰ ਹੈ ਸੈਲਫ ਕੇਅਰ

ਤੰਦਰੁਸਤੀ ਦਾ ਮੂਲ-ਮੰਤਰ ਹੈ ਸੈਲਫ ਕੇਅਰ

ਸੈਲਫ ਕੇਅਰ ਜ਼ਿੰਦਗੀ ਭਰ ਦੀ ਆਦਤ ਅਤੇ ਸੱਭਿਆਚਾਰ ਹੈ। ਇਹ ਇਨਸਾਨ ਦਾ ਅਭਿਆਸ ਹੈ ਜੋ ਮੌਜ਼ੂਦਾ ਗਿਆਨ ਅਤੇ ਜਾਣਕਾਰੀ ਦੇ ਅਧਾਰ ’ਤੇ ਆਪਣੀ ਸਿਹਤ ਦੀ ਦੇਖਭਾਲ ਕਰਨ ਲਈ ਸਹੀ ਫੈਸਲੇ ਲੈਣ ਵਿਚ ਮੱਦਦ ਕਰਦਾ ਹੈ। ਇਹ ਵਿਗਿਅਨੀਆਂ ਅਤੇ ਹਰ ਖੇਤਰ ਦੇ ਮਾਹਿਰਾਂ ਦੀ ਸਾਂਝੀ ਸਲਾਹ ਨਾਲ ਮੁਮਕਿਨ ਹੁੰਦਾ ਹੈ। ਤੇਜ਼ ਰਫਤਾਰ ਜ਼ਿੰਦਗੀ ਦੌਰਾਨ ਹਰ ਆਦਮੀ ਨੂੰ ਪੂਰਾ ਸਾਲ ਰੋਗਾਂ ਤੋਂ ਬਚਾਅ ਦੇ ਤਰੀਕੇ ਵਰਤ ਕੇ ਖੁਦ ਦਾ, ਪਰਿਵਾਰ ਤੇ ਸਮਾਜ ਦਾ ਰਲ-ਮਿਲ ਕੇ ਖਿਆਲ ਰੱਖਣਾ ਚਾਹੀਦਾ ਹੈ।

ਮੈਡੀਸਨ ਐਂਡ ਸਾਇੰਸ ਇਨ ਸਪੋਰਟਸ ਦੀ ਸਟੱਡੀ ਮੁਤਾਬਿਕ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਵਧ ਰਹੀਆਂ ਬਿਮਾਰੀਆਂ ਤੋਂ ਬਚਣ ਲਈ ਘਰ ਅੰਦਰ ਹੀ 3-8 ਪੌਂਡ ਦੇ ਡੰਬਲ ਰੌਜ਼ਾਨਾ ਇਸਤੇਮਾਲ ਕਰਨ ਨਾਲ ਹੱਡੀਆਂ ਮਜ਼ਬੂਤ ਤੇ ਬਾਡੀ-ਬੈਲੇਂਸ ਬਣਿਆ ਰਹਿੰਦਾ ਹੈ।
ਸਟ੍ਰੈਸ ਘੱਟ ਕਰਨ ਲਈ ਵਕਤ ਦੇ ਮੁਤਾਬਿਕ ਦਿਨ ਵਿਚ 20 ਮਿੰਟ ਜੰਕ ਮੇਲ ਚੈੱਕ ਤੇ ਗਾਰਬੇਜ ਕਰਨ ਦੇ ਨਾਲ, ਘਰ ਦੇ ਦਰਵਾਜੇ, ਕਿਚਨ ਤੇ ਕਮਰੇ ਦੇ ਦਰਾਜ, ਫਰਿੱਜ, ਵਿੰਡੋਜ਼ ਦੇ ਨੋਬ-ਹੈਂਡਲ ਸੈਨੇਟਾਈਜ਼ਰ ਨਾਲ ਕਲੀਨ ਕਰੋ। ਜੌਬਸ ਦੀ ਰੋਟੇਸ਼ਨ ਸ਼ਿਫਟਾਂ ਕਰਕੇ ਨੀਂਦ ਘੱਟ ਜਾਂ ਨਾ ਆਉਣ ਦੀ ਵਧ ਰਹੀ ਸਮੱਸਿਆ ਕਾਰਨ ਛੁੱਟੀ ਦਾ ਦਿਨ ਵੀ ਖਰਾਬ ਹੋ ਜਾਂਦਾ ਹੈ। ਦੇਰ ਨਾਲ ਰਾਤ ਹੈਵੀ ਡਿਨਰ ਤੇ ਜਾਗਣ ਦੀ ਆਦਤ ਵੀ ਬਦਲ ਦਿਓ। 7 ਤੋਂ 8 ਘੰਟੇ ਦੀ ਨੀਂਦ ਲਈ ਖੁਰਾਕ ਵਿਚ ਘੱਟ ਕੈਲੋਰੀ ਵਾਲੇ ਪਦਾਰਥ, ਸਾਈਟਰਸ ਫਰੂਟ, ਗਰਮ ਪਾਣੀ ਤੇ ਦੁੱਧ ਤੇ ਸਪਲੀਮੈਂਟ ਵਿਟਾਮਿਨ-ਸੀ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਮਾਹਿਰ ਦੀ ਸਲਾਹ ਨਾਲ ਸ਼ੁਰੂ ਕਰ ਦਿਓ।

ਦਿਨ ਭਰ ਦੀ ਤਾਜ਼ਗੀ, ਐਨਰਜੀ ਅਤੇ ਬਾਡੀ ਟੈਂਪਰੇਚਰ ਬਰਕਰਾਰ ਰੱਖਣ ਲਈ ਆਪਣੇ ਸਰੀਰ ਮੁਤਾਬਿਕ ਗਰਮ ਸ਼ਾਵਰ ਤੇ ਆਖਰੀ ਇੱਕ ਮਿੰਟ ਠੰਢਾ ਸ਼ਾਵਰ ਲਵੋ। ਗਰਮ ਮੌਸਮ ਵਿਚ ਡੀਹਾਈਡ੍ਰੇਸ਼ਨ, ਕਬਜ਼, ਚੱਕਰ ਆਉਣੇ, ਸਿਰ-ਪੀੜ ਵਰਗੀ ਕੰਡੀਸ਼ਨ ਲਈ ਸਾਦਾ ਪਾਣੀ ਰੋਜ਼ਾਨਾ 8-10 ਗਲਾਸ ਪੀਓ ਅਤੇ ਕੰਮ ਦੌਰਾਨ ਆਪਣੀ ਪਾਣੀ ਦੀ ਬੋਤਲ ਖਾਲੀ ਨਾ ਹੋਣ ਦਿਓ। ਛੋਟੇ ਬੱਚਿਆਂ ਨੂੰ ਪਾਣੀ ਪਿਆਉਣ ਦਾ ਖਿਆਲ ਮਾਂ-ਬਾਪ ਖੁਦ ਰੱਖਣ।

ਸਵੇਰੇ ਜਾਗਦੇ ਹੀ ਬਿਨਾ ਕੁੱਲਾ ਕੀਤੇ ਰਾਤ ਦਾ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਇਸਤੇਮਾਲ ਕਰਨ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਕਸਰਤ ਤੇ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਗ੍ਰੀਨ-ਟੀ ਜਾਂ ਬਿਨਾ ਦੁੱਧ ਬਲੈਕ ਟੀ ਪੀਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਵੱਧ ਕੋਲੈਸਟ੍ਰੋਲ ਵਾਲੇ ਫਾਇਦਾ ਲੈ ਸਕਦੇ ਹਨ।

ਰਸੋਈ ਵਿੱਚੌਂ ਕੁਕੀ-ਬਿਸਕੁਟ, ਮਿਠਾਈ, ਰਸ, ਕੇਕ ਤੇ ਕੇਕ ਰਸ ਚੁੱਕ ਦਿਓ। ਹਮੇਸ਼ਾ ਸਨੈਕਸ ਫਲਾਂ ਵਿਚ ਕੇਲਾ, ਸੇਬ, ਰੋਸਟਿਡ ਚਿੱਕ-ਪੀ (ਛੋਲੇ), ਪੰਪਕਿਨ ਤੇ ਸਨਫਲਾਵਰ ਸੀਡਜ਼, ਮਿਕਸ ਨਟਸ, ਕੱਚੀ ਮੂੰਗਫਲੀ, ਬਾਦਾਮ, ਕਾਜੂ, ਅਖਰੋਟ ਨੂੰ ਸ਼ਾਮਲ ਕਰੋ।
ਚੰਗੀ ਯਾਦਸ਼ਕਤੀ ਤੇ ਲੰਬੀ ਜ਼ਿੰਦਗੀ ਜੀਉਣ ਲਈ, ਹੋ ਸਕੇ ਤਾਂ ਲੰਚ ਤੋਂ ਬਾਅਦ 20 ਮਿੰਟ ਦੀ ਸੈਰ ਕਰੋ। ਤਾਜ਼ਗੀ ਦੇ ਨਾਲ ਸਰੀਰ ਤੇ ਮਨ ਨੂੰ ਤਾਕਤ ਮਿਲਦੀ ਹੈ।

ਸਿਰ-ਪੀੜ, ਧੁੰਦਲੀ ਨਜ਼ਰ ਤੇ ਖੁਸ਼ਕ ਅੱਖਾਂ ਦੀ ਹਾਲਤ ਵਿਚ ਲੈਪਟਾਪ ਅੱਗੇ ਕੰਮ ਕਰਨ ਵਾਲੇ ਹਰ ਇੱਕ ਘੰਟੇ ਦੇ ਅੰਤਰ ਤੇ ਸਿਰਫ 20 ਸੈਕੰਡ ਲਈ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਬ੍ਰੇਕ ਯਾਨੀ ਆਰਾਮ ਦੇਣ। ਨਜ਼ਰ ਦਾ ਚਸ਼ਮਾ ਵਰਤਣ ਵਾਲੇ ਚੰਗੀ ਕੁਆਲਟੀ ਦੇ ਗਲਾਸਿਸ ਇਸਤੇਮਾਲ ਕਰਕੇ ਆਪਣੇ-ਆਪ ਨੂੰ ਭਵਿੱਖ ਵਿਚ ਹੋਣ ਵਾਲੇ ਅੱਖਾਂ ਦੇ ਰੋਗਾਂ ਤੋਂ ਬਚਾਅ ਕਰਨ।

ਸਾਹ ਦੀ ਬਿਮਾਰੀ ਅਤੇ ਫੇਫੜਿਆਂ ਨੂੰ ਤਾਕਤ ਦੇਣ ਲਈ ਰੋਜ਼ਾਨਾ 15 ਮਿੰਟ ਲੰਬਾ ਸਾਹ ਲੈਣ ਤੇ ਛੱਡਣ ਦਾ ਅਭਿਆਸ ਜ਼ਰੂਰ ਕਰੋ। ਪਹਿਲਾਂ ਸੱਜੇ ਨਥੂਨੇ ਨੂੰ ਅੰਗੂਠੇ ਨਾਲ ਅਤੇ ਫਿਰ ਖੱਬੇ ਨਥੂਨੇ ਨੂੰ ਅੰਗੂਠੇ ਨਾਲ ਕਵਰ ਕਰਕੇ ਸਾਹ ਲਵੋ ਤੇ ਛੱਡੋ।

ਹਰ ਦੂਜਾ ਆਦਮੀ ਆਪਣੀ ਜੌਬ ਅਤੇ ਆਸ-ਪਾਸ ਦੇ ਹਾਲਾਤਾਂ ਕਾਰਨ ਸਟ੍ਰੈਸ ਯਾਨੀ ਮਾਨਸਿਕ ਤਣਾਅ ਦਾ ਸ਼ਿਕਾਰ ਹੋਣ ਕਰਕੇ ਸੋਚਣ ਸਮਝਣ ਦੀ ਤਾਕਤ ਵੀ ਘਟਾ ਰਿਹਾ ਹੈ। ਸਟ੍ਰੈਸ ਨੂੰ ਘੱਟ ਕਰਨ ਵਾਲਾ ਹਾਰਮੋਨ ਕੋਰਟੀਸੋਲ ਦੇ ਪ੍ਰਾਪਰ ਲੈਵਲ ਲਈ ਘਰੋਂ ਬਾਹਰ ਫੈਮਿਲੀ ਨਾਲ ਸ਼ਾਂਤ ਹਰਿਆਲੀ ਵਾਲੇ ਸਥਾਨ ’ਤੇ ਕੁਝ ਘੰਟੇ ਜਰੂਰ ਬਿਤਾਓ।

ਸਰੀਰ ਨੂੰ ਖੁਰਾਕੀ ਤੱਤ ਦੇਣ ਅਤੇ ਫਰੈੱਸ਼ ਸਬਜ਼ੀਆਂ ਲਈ ਆਪਣੇ ਗਾਰਡਨ ਵਿਚ ਉਗਾਓ, ਖਾਓ ਤੇ ਤੰਦਰੁਸਤ ਬਣੋ।
ਅੱਜ ਇਨਸਾਨ ਤਣਾਅ ਭਰੀ ਜ਼ਿੰਦਗੀ ਵਿਚ ਹੱਸਣਾ ਭੁੱਲ ਗਿਆ ਹੈ। ਤੁਸੀਂ ਘਰ ਅੰਦਰ ਪਰਿਵਾਰ, ਬਾਹਰ ਦੋਸਤਾਂ ਨਾਲ ਅਤੇ ਹਾਸੇ ਦੇ ਟੀ. ਵੀ. ਸ਼ੋਅ ਦੇਖ ਸਕਦੇ ਹੋ। ਖੁੱਲ੍ਹ ਕੇ ਹੱਸਣ ਨਾਲ ਦਿਮਾਗ ਐਂਡ੍ਰੋਫਿਨ ਹਾਰਮੋਨ ਰੀਲੀਜ਼ ਕਰਦਾ ਹੈ। ਹਾਸਾ ਮਾਨਸਿਕ ਤੌਰ ’ਤੇ ਰਿਸ਼ਤਿਆਂ ਨੂੰ ਮਜਬੂਤ ਕਰਦਾ ਹੈ।

ਇਕੱਲਾਪਣ ਦੂਰ ਕਰਨ ਲਈ ਹੋ ਸਕੇ ਤਾਂ ਅਕਟੀਵਿਟੀ ਕੋਰਸ ਜਾਂ ਕਲੱਬ ਜੁਆਇਨ ਕਰੋ।
ਕੀ ਕਰਨਾ ਚਾਹੁੰਦੇ ਹੋ, ਕੀ ਕਰ ਸਕਦੇ ਹੋ, ਨੂੰ ਪਲੈਨ ਕਰੋ ਜ਼ਿੰਦਗੀ ਬਿਹਤਰ ਜਿਉਣ ਲਈ ਆਪਣੇ ਟੀਚਿਆਂ ਬਾਰੇ ਸੋਚੋ ਤੇ ਐਕਸ਼ਨ ਲਵੋ। ਤੁਹਾਡਾ ਸਹੀ ਪਲੈਨ ਹੀ ਜ਼ਿੰਦਗੀ ਬਦਲ ਦੇਵੇਗਾ।

ਭੁੱਖ ਲਗਣ ’ਤੇ ਹੀ ਕੁੱਝ ਖਾਓ, ਸੰਤੁਸ਼ਟੀ ਜੋ ਜਾਣ ’ਤੇ ਖਾਣਾ-ਪੀਣਾ ਬੰਦ ਕਰ ਦਿਓ। ਜ਼ਰੂਰਤ ਤੋਂ ਵੱਧ ਖਾਣਾ-ਪੀਣਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਆਪਣੇ ਸਰੀਰ ਨਾਲ ਪਿਆਰ ਅਤੇ ਕੇਅਰ ਕਰੋ।

ਥੱਕ ਜਾਣ ਦੀ ਹਾਲਤ ਵਿਚ ਆਰਾਮ ਕਰੋ ਤੇ ਨੀਂਦ ਪੂਰੀ ਲਵੋ। ਬੈੱਡ ’ਤੇ ਜਾਣ ਵੇਲੇ ਇੱਕ ਘੰਟਾ ਪਹਿਲਾਂ ਲੈਪਟਾਪ, ਸੈੱਲ ਫੋਨ ਤੇ ਲਾਈਟਾਂ ਬੰਦ ਕਰ ਦਿਓ, ਕਿੳਂਕਿ ਇਹ ਡਿਸਟਰਬੈਂਸ ਸਰੀਰ ਅੰਦਰ ਮੇਲਾਟੋਨਿਨ ਹਾਰਮੋਨ ਨੀਂਦ ਘਟਾ ਸਕਦਾ ਹੈ। ਕੋਸ਼ਿਸ਼ ਕਰੋ ਵਕਤ ’ਤੇ ਬੈੱਡ ’ਤੇ ਜਾਣ ਦੀ ਅਤੇ ਸਵੇਰੇ ਛੇਤੀ ਜਾਗਣ ਦੀ।
ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ