Robbery: ਲੋਹਾ ਕਾਰੋਬਾਰੀ ਦਾ ਕਰਿੰਦਾ ਹੀ ਨਿਕਲਿਆ ਲੁਟੇਰਾ
ਮੁਲਜ਼ਮਾਂ ਪਾਸੋਂ ਪੁਲਿਸ ਨੇ 14 ਲੱਖ ਨਗਦੀ ਅਤੇ ਇਕ ਦੇਸੀ ਪਸਤੌਲ ਅਤੇ ਇਕ ਐਕਟਿਵਾ ਸਕੂਟੀ ਬਰਾਮਦ
(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਲੋਹਾ ਕਾਰੋਬਾਰੀ ਤੋਂ 23 ਲੱਖ ਰੁਪਏ ਦੀ ਲੁੱਟਖੋਹ (Robbery) ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ 3 ਅਕਤੂਬਰ ਨੂੰ ਹੋਈ ਇਸ ਲੁੱਟ ਦੀ ਵਾਰਦਾਤ ਨੂੰ ਸੁਸੀਲ ਕੁਮਾਰ ਦੇ ਕਰਿੰਦੇ ਰਾਹੁਲ ਕੁਮਾਰ, ਰਾਜਾ ਸਿੰਘ, ਵੀਰੂ ਸਿੰਘ ਅਤੇ ਇਹਨਾ ਦੇ ਇਕ ਹੋਰ ਸਾਥੀ ਵੱਲੋਂ ਅੰਜਾਮ ਦਿੱਤਾ ਗਿਆ ਸੀ ਰਾਹੁਲ ਕੁਮਾਰ ਸੁਸੀਲ ਕੁਮਾਰ ਕੋਲ ਪੈਮੇਂਟ ਇਕੱਠੀ ਕਰਨ ਦੀ ਨੌਕਰੀ ਕਰਦਾ ਸੀ।
3 ਅਕਤੂਰ ਨੂੰ ਰਾਹੁਲ ਵੱਲੋਂ ਕਰੀਬ 23 ਲੱਖ 15 ਹਜ਼ਾਰ ਰੁਪਏ ਇਕੱਠੇ ਕੀਤੇ ਗਏ ਜੋ ਉਸਨੇ ਸੁਸੀਲ ਕੁਮਾਰ ਦੇ ਕਹਿਣ ਤੇ ਸਥਾਨਕ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾਣਾ ਸੀ। ਪਰ ਰਾਹੁਲ ਇਹ ਨਗਦੀ ਆਪਣੇ ਮਾਲਿਕ ਸੁਸੀਲ ਕੁਮਾਰ ਨੂੰ ਦੇ ਅਤੇ ਕੋਈ ਜਰੂਰੀ ਕੰਮ ਦਾ ਬਹਾਨਾ ਬਣਾ ਓਥੇ ਚਲਾ ਗਿਆ। ਜਿਸਦੇ ਚਲਦੇ ਜਦੋਂ ਇਸ ਰਕਮ ਨੂੰ ਸੁਸੀਲ ਕੁਮਾਰ ਖੁਦ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਜਾ ਰਿਹਾ ਸੀ ਤਾਂ ਉਨ੍ਹਾਂ ਮੁਲਜ਼ਮਾਂ ਨੇ ਸੁਸੀਲ ਕੁਮਾਰ ਨੂੰ ਰਸਤੇ ’ਚ ਘੇਰ ਪਿਸਤੌਲ ਦੀ ਨੋਕ ‘ਤੇ ਉਸ ਪਾਸੋ ਇਹ ਨਗਦੀ ਲੁੱਟ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ, ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ 23 ਕਿਸਾਨਾਂ ਵਿਰੁੱਧ ਕਾਰਵਾਈ
ਇਸ ਸੰਬਧੀ ਜਦੋਂ ਸੁਸੀਲ ਕੁਮਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਫਤਹਿਗੜ੍ਹ ਸਾਹਿਬ ਦੇ ਐਸ ਪੀ (ਆਈ) ਰਾਕੇਸ ਯਾਦਵ,ਅਮਲੋਹ ਦੇ ਡੀ ਐਸ ਪੀ ਹਰਪਿੰਦਰ ਕੌਰ ਵੱਲੋਂ ਵੱਖ ਵੱਖ ਟੀਮਾਂ ਬਣਾ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ । ਜਿਸ ਵਿੱਚ ਪੁਲੀਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਰਾਹੁਲ ਕੁਮਾਰ, ਰਾਜਾ ਸਿੰਘ ਤੇ ਵੀਰੂ ਸਿੰਘ ਨੂੰ ਕਰੀਬ 14 ਲੱਖ ਰੁਪਏ ਦੀ ਨਗਦ, ਇਕ ਪਿਸਤੌਲ ਅਤੇ ਇਕ ਐਕਟਿਵਾ ਸਮੇਤ ਕਾਬੂ ਕਰ ਲਿਆ ਗਿਆ ਹੈ। ਉਹਨਾ ਅੱਗੇ ਕਿਹਾ ਕੀ ਇਹਨਾ ਦਾ ਇਕ ਸਾਥੀ ਫਰਾਰ ਹੈ ਜਿਸਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਸਦੇ ਨਾਲ ਹੀ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ Robbery