ਆਮ ਜਨਤਾ ਦਾ ਬੇਹਾਲ ਕਰਨ ਲਈ ਧਨਵਾਦ : ਰਾਹੁਲ ਗਾਂਧੀ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਮਹਿੰਗਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਤੁਸੀਂ ਜ਼ਰੂਰੀ ਵਸਤਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਲੋਕਾਂ ਨੂੰ ਦੁਖੀ ਕੀਤਾ ਹੈ, ਇਸ ਲਈ ਤੁਹਾਡਾ ਬਹੁਤ ਧੰਨਵਾਦ। ਗਾਂਧੀ ਨੇ ਕਿਹਾ, ਕੀਮਤ ਵਧ ਰਹੀ ਹੈ। ਪੈਟਰੋਲ, ਡੀਜ਼ਲ, ਖੁਰਾਕੀ ਵਸਤਾਂ, ਰਸੋਈ ਗੈਸ ਦੇ ਤਿਉਹਾਰਾਂ ਦਾ ਸੀਜ਼ਨ ਫਿੱਕਾ ਪੈ ਗਿਆ ਹੈ। ਧੰਨਵਾਦ ਮੋਦੀ ਜੀ।’ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਖ਼ਬਰ ਵੀ ਪੋਸਟ ਕੀਤੀ ਹੈ, ਜਿਸ ਵਿੱਚ ਲਿਖਿਆ ਹੈ, ‘ਮਹਿੰਗਾਈ ਨੇ 11 ਦਿਨਾਂ ਵਿੱਚ ਆਮ ਆਦਮੀ ਦੀ ਕਮਰ ਤੋੜ ਦਿੱਤੀ, ਪੈਟਰੋਲ 2 Wਪਏ 35 ਪੈਸੇ ਅਤੇ ਡੀਜ਼ਲ 3 Wਪਏ ਮਹਿੰਗਾ ਹੋ ਗਿਆ।
दाम बढ़ता जा रहा है
पेट्रोल-डीज़ल-खाद्य सामान-LPG का
त्योहार का मौसम कर दिया फीका
धन्यवाद है मोदी जी का! #PriceHike pic.twitter.com/BcF5mW3TT4— Rahul Gandhi (@RahulGandhi) October 8, 2021
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ