ਭਾਰਤ-ਵੈਸਟਇੰਡੀਜ਼ ਦਰਮਿਆਨ ਟੈਸਟ ਲੜੀ 12 ਜੁਲਾਈ ਤੋਂ

India-West Indies Test Series

12 ਜੁਲਾਈ ਨੂੰ ਖੇਡਿਆ ਜਾਵੇਗਾ ਪਹਿਲਾ ਮੈਚ | India-West Indies Test Series

  • 27 ਜੁਲਾਈ ਤੋਂ 3 ਇੱਕਰੋਜਾ ਮੈਚ ਸਮੇਤ 5 ਟੀ-20 ਮੈਚ ਵੀ ਖੇਡੇ ਜਾਣਗੇ

ਨਵੀਂ ਦਿੱਲੀ, (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ (India-West Indies Test Series) ਵੈਸਟਇੰਡੀਜ ਟੂਰ ਦਾ ਸ਼ੈਡਉਲ ਜਾਰੀ ਹੋ ਗਿਆ ਹੈ। 12 ਜੁਲਾਈ ਤੋ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। 27 ਜੁਲਾਈ ਤੋਂ ਤਿੰਨ ਇੱਕਰੋਜਾ ਮੈਚ ਅਤੇ 3 ਅਗਸਤ ਤੋਂ 5 ਟੀ-20 ਮੈਚਾਂ ਦੀ ਲੜੀ ਸ਼ੁਰੂ ਹੋਵੇਗੀ। 12 ਅਗਸਤ ਨੂੰ 5ਵੇਂ ਟੀ-20 ਨਾਲ ਭਾਰਤ ਦਾ ਵੈਸਟਇੰਡੀਜ ਟੂਰ ਖਤਮ ਹੋਵੇਗਾ।

20 ਜੁਲਾਈ ਤੋਂ ਦੂਜਾ ਟੈਸਟ ਖੇਡਣਗੇ | India-West Indies Test Series

ਅਸਟੇਲੀਆ ਖਿਲਾਫ ਵਿਸਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਇਕ ਮਹੀਨੇ ਤੱਕ ਕ੍ਰਿਕੇਟ ਮੈਚ ਨਹੀਂ ਖੇਡੇਗੀ। ਟੀਮ ਜੁਲਾਈ ਦੇ ਪਹਿਲੇ ਹਫਤੇ ਵੈਸਟਇੰਡੀਜ ਲਈ ਰਵਾਨਾ ਹੋਵੇਗੀ। ਪਹਿਲਾ ਟੈਸਟ ਮੈਚ ਇੱਥੇ ਡੋਮਿਨਿਕਾ ਦੇ ਵਿੰਡਸਰ ਪਾਰਕ ’ਚ 12 ਤੋਂ 16 ਜੁਲਾਈ ਤੱਕ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ 20 ਤੋਂ 24 ਜੁਲਾਈ ਤੱਕ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ ਤਿ੍ਰਨੀਦਾਦ ਦੇ ਕਵੀਂਸ ਪਾਰਕ ਓਵਲ ਮੈਦਾਨ ’ਤੇ ਖੇਡਿਆ ਜਾਵੇਗਾ। ਦੋਵੇਂ ਮੈਚ ਭਾਰਤੀ ਸਮੇਂ ਮੁਤਾਬਿਕ ਸ਼ਾਮ 7:30 ਵਜੇ ਸ਼ੁਰੂ ਹੋਣਗੇ।

ਟੈਸਟ ਦੇ 2 ਦਿਨਾਂ ਬਾਅਦ ਸ਼ੁਰੂ ਹੋਵੇਗੀ ਇੱਕਰੋਜਾ ਲੜੀ | India-West Indies Test Series

ਟੈਸਟ ਲੜੀ ਦੇ ਦੋ ਦਿਨਾਂ ਬਾਅਦ 3 ਮੈਚਾਂ ਦੀ ਇੱਕਰੋਜਾ ਲੜੀ ਵੀ ਸ਼ੁਰੂ ਹੋਵੇਗੀ। 2 ਇੱਕਰੋਜਾ 27 ਅਤੇ 29 ਜੁਲਾਈ ਨੂੰ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ’ਤੇ ਖੇਡੇ ਜਾਣਗੇ। ਇਸ ਤੋਂ ਬਾਅਦ 1 ਅਗਸਤ ਨੂੰ ਤਿ੍ਰਨੀਦਾਦ ਅਤੇ ਟੋਬੈਗੋ ’ਚ ਤੀਜਾ ਅਤੇ ਆਖਰੀ ਇੱਕਰੋਜਾ ਮੈਚ ਖੇਡਿਆ ਜਾਵੇਗਾ । ਇੱਕਰੋਜਾ ਲੜੀ ਦੇ ਸਾਰੇ ਮੈਚ ਭਾਰਤੀ ਸਮੇਂ ਮੁਤਾਬਿਕ ਸ਼ਾਮ 7 ਵਜੇ ਸ਼ੁਰੂ ਹੋਣਗੇ।

3 ਅਗਸਤ ਤੋਂ ਸ਼ੁਰੂ ਹੋਵੇਗੀ ਟੀ-20 ਲੜੀ | India-West Indies Test Series

5 ਮੈਚਾਂ ਦੀ ਟੀ-20 ਲੜੀ ਵੀ ਤਿ੍ਰਨੀਦਾਦ ’ਚ 3 ਅਗਸਤ ਤੋਂ ਸ਼ੁਰੂ ਹੋਵੇਗੀ। ਦੂਜਾ ਅਤੇ ਤੀਜਾ ਟੀ-20 ਮੈਚ 6 ਅਤੇ 8 ਅਗਸਤ ਨੂੰ ਗੁਆਨਾ ’ਚ ਹੋਵੇਗਾ। ਫਿਰ ਚੌਥਾ ਅਤੇ ਪੰਜਵਾਂ ਟੀ-20 ਮੈਚ 12 ਅਤੇ 13 ਅਗਸਤ ਨੂੰ ਅਮਰੀਕਾ ਦੇ ਫਲੋਰਿਡਾ ਮੈਦਾਨ ’ਤੇ ਖੇਡਿਆ ਜਾਵੇਗਾ। ਟੀ-20 ਲੜੀ ਦੇ ਸਾਰੇ ਮੈਚ ਰਾਤ 8 ਵਜੇ ਤੋਂ ਸ਼ੁਰੂ ਹੋਣਗੇ।

ਜੂਨ ਦੇ ਅਖੀਰ ਤੱਕ ਜਾਰੀ ਹੋ ਸਕਦੀ ਹੈ ਟੀਮ | India-West Indies Test Series

ਵੈਸਟਇੰਡੀਜ ਕ੍ਰਿਕੇਟ ਬੋਰਡ ਨੇ 8 ਵਜੇ ਦੇ ਕਰੀਬ ਆਪਣੇ ਸੋਸ਼ਲ ਮੀਡੀਆ ਹੈਂਡਲ ਅਤੇ ਅਧਿਕਾਰਤ ਵੈੱਬਸਾਈਟ ’ਤੇ ਟੂਰ ਦੀ ਜਾਣਕਾਰੀ ਸਾਂਝੀ ਕੀਤੀ। ਟੀਮ ਇੰਡੀਆ 24 ਜੁਲਾਈ ਤੱਕ ਟੈਸਟ ਖੇਡੇਗੀ, ਅਜਿਹੇ ’ਚ ਦੋਵਾਂ ਦੇਸ਼ਾਂ ਦੀ ਟੈਸਟ ਟੀਮ ਜੂਨ ਦੇ ਆਖਰੀ ਹਫਤੇ ਤੱਕ ਐਲਾਨੀ ਜਾ ਸਕਦੀ ਹੈ। ਦੋਵੇਂ ਦੇਸ਼ ਟੈਸਟ ਮੈਚ ਸ਼ੁਰੂ ਹੋਣ ਤੋਂ ਬਾਅਦ ਹੀ ਇੱਕਰੋਜਾ ਅਤੇ ਟੀ-20 ਲੜੀਆਂ ਦੀਆਂ ਟੀਮਾਂ ਦਾ ਐਲਾਨ ਕਰ ਸਕਦੇ ਹਨ। ਫਾਈਨਲ ’ਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਕ੍ਰਿਕੇਟ ਟੈਸਟ ਟੀਮ ’ਚ ਕੁਝ ਨਵੇਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਨਾਲ ਹੀ ਅਕਤੂਬਰ ’ਚ ਸ਼ੁਰੂ ਹੋਣ ਵਾਲੇ ਇੱਕਰੋਜਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜਰ ਸੀਮਤ ਓਵਰਾਂ ਦੀ ਟੀਮ ’ਚ ਯਸ਼ਸਵੀ ਜੈਸਵਾਲ, ਰਿੰਕੂ ਸਿੰਘ ਅਤੇ ਜਿਤੇਸ਼ ਸ਼ਰਮਾ ਵਰਗੇ ਨਵੇਂ ਬੱਲੇਬਾਜਾਂ ਨੂੰ ਮੌਕਾ ਮਿਲ ਸਕਦਾ ਹੈ।