Welfare: ਆਟੋ ਮਾਰਕਿਟ ’ਚ ਲੱਗੀ ਭਿਆਨਕ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ

Welfare
Welfare: ਆਟੋ ਮਾਰਕਿਟ ’ਚ ਲੱਗੀ ਭਿਆਨਕ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ

ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਦਿਲ ਖੋਲ੍ਹ ਕੇ ਕੀਤੀ ਸ਼ਲਾਘਾ | Welfare

Welfare: ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜ਼ਿਲ੍ਹਾ ਸਰਸਾ ਦੀ ਆਟੋ ਮਾਰਕਿਟ ’ਚ ਇੱਕ ਦੁਕਾਨ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਐਨੀਆਂ ਜਿਆਦਾ ਸਨ ਕੀ ਇਸ ਨੇ ਨਾਲ ਦੀ ਦੁਕਾਨ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਇਹ ਨਹੀਂ ਦੁਕਾਨ ਦੀ ਛੱਤ ਦਾ ਲੈਂਟਰ ਵੀ ਟੁੱਟ ਗਿਆ। ਦੁਕਾਨ ਦੀ ਬਿਲ਼ਡਿੰਗ ਦੋ ਮੰਜ਼ਿਲਾ ਸੀ। ਤੇਜ਼ੀ ਨਾਲ ਅੱਗ ਫੈਲ ਗਈ ਅਤੇ ਪੂਰੀ ਦੁਕਾਨ ਨੂੰ ਆਪਣੀ ਲਪੇਟ ’ਚ ਲੈ ਲਿਆ।

ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਡੇਰਾ ਸੱਚਾ ਸੌਦਾ ਦੇ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਲੱਗਿਆ ਤਾਂ ਤੁਰੰਤ ਦਰਜਨ ਸੇਵਾਦਾਰ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅੱਗ ਬੁਝਾਉਣ ਲਈ ਜੁਟ ਗਏ। ਅੱਗ ਤੇਜ਼ੀ ਨਾਲ ਫੈਲ ਰਹੀ ਸੀ ਤੇ ਸਭ ਹੈਰਾਨ ਸਨ। ਅੱਗ ’ਤੇ ਕਾਬੂ ਪਾਉਣ ਲਈ ਸੇਵਾਦਾਰਾਂ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਕਰੜੀ ਮੁਸ਼ੱਕਤ ਕਰਨੀ ਪਈ। ਅੱਗ ਜ਼ਿਆਦਾ ਭਿਆਨਕ ਹੋਣ ਕਾਰਨ ਕਾਬੂ ਪਾਉਣ ’ਚ ਕਾਫੀ ਸਮਾਂ ਲੱਗ ਗਿਆ। ਲਗਭਗ ਦੋ ਤੋਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: Faridkot News: ਮਜ਼ਦੂਰਾਂ ਦੇ ਢਾਹੇ ਘਰਾਂ ਦਾ ਇਨਸਾਫ ਲੈਣ ਲਈ ਫਰੀਦਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ


ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪੇਂਟ ਦਾ ਗੁਦਾਮ ਸੀ। ਅੱਗ ਲੱਗਣ ਦਾ ਸਹੀ ਕਾਰਨ ਦਾ ਪਤਾ ਨਹੀਂ ਚੱਲ ਸਕਿਆ। ਨੁਕਸਾਨ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ। ਇਸ ਮੌਕੇ ’ਤੇ ਪੁਲਿਸ ਵੀ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਦੁਕਾਨ ਦੇ ਪਿੱਛੇ ਇੱਕ ਪਿਕਅਪ ਗੱਡੀ ਖੜੀ ਸੀ, ਜਿਸ ਨਾਲ ਉੱਥੇ ਪਏ ਡਰੰਮ ’ਚ ਅਚਾਨਕ ਧਮਾਕਾ ਹੋ ਗਿਆ। ਇਸ ਤੋਂ ਬਾਅਦ ਅੱਗ ਲਗਾਤਾਰ ਫੈਲਦੀ ਗਈ। ਦੁਕਾਨਦਾਰਾਂ ਨੇ ਕੁਝ ਸਮਾਨ ਦੂਜੀ ਥਾਂ ਰੱਖ ਦਿੱਤਾ ਸੀ ਜਿਸ ਨਾਲ ਜਿਆਦਾ ਨੁਕਸਾਨ ਤੋਂ ਬਚਾਅ ਹੋ ਗਿਆ। ਆਟੋ ਮਾਰਕਿਟ ਦੇ ਦੁਕਾਨਦਾਰ ਬੋਲੇ ਕਿ ਐਨੀ ਵੱਡੀ ਘਟਨਾ ਵਾਪਰ ਗਈ, ਪਰ ਕੋਈ ਵੀ ਆਗੂ ਨਹੀਂ ਆਇਆ। ਪਰ ਵੋਟ ਲੈਣ ਲਈ ਸਭ ਆਗੂ ਪਹੁੰਚ ਜਾਂਦੇ ਹਨ। Welfare