ਮਹਿੰਦਰਾ ਕਾਲਜ ’ਚ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ 

Teej Festival
ਪਟਿਆਲਾ : ਮਹਿੰਦਰਾ ਕਾਲਜ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਪ੍ਰੋ. ਹਰਵਿੰਦਰ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਅਮਰਜੀਤ ਸਿੰਘ ਤੇ ਹੋਰ ਅਤੇ ਵਿਦਿਆਰਥਣਾਂ ਪ੍ਰੋਗਰਾਮ ਦੌਰਾਨ ਆਪਣੇ ਪੇਸ਼ਕਾਰੀ ਦਿੰਦੀਆਂ ਹੋਈਆਂ।

ਮੁੱਖ ਮਹਿਮਾਨ ਪ੍ਰੋ. (ਡਾ.) ਹਰਵਿੰਦਰ ਕੌਰ ਦਾ ਪਿ੍ਰੰਸੀਪਲ ਅਮਰਜੀਤ ਸਿੰਘ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ (Teej Festival)

  • ਮਹਿੰਦਰਾ ਕਾਲਜ, ਪਟਿਆਲਾ ਉੱਤਰੀ ਭਾਰਤ ਦੀ ਇੱਕ ਨਾਮਵਰ ਅਤੇ ਸ਼ਾਨਦਾਰ ਸੰਸਥਾ ਹੈ-ਪ੍ਰੋ. ਹਰਵਿੰਦਰ ਕੌਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ’ਚ ਤੀਜ ਦਾ ਤਿਉੁਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਅਤੇ ਡੀਨ, ਵਿਦਿਆਰਥੀ ਭਲਾਈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. (ਡਾ.) ਹਰਵਿੰਦਰ ਕੌਰ ਦਾ ਪਿ੍ਰੰਸੀਪਲ ਅਮਰਜੀਤ ਸਿੰਘ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੋ. ਰਚਨਾ ਭਾਰਦਵਾਜ (ਕਨਵੀਨਰ) ਤੀਜ ਮੇਲਾ ਦੀ ਨਿਗਰਾਨੀ ਹੇਠ ਕਾਲਜ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ, ਗਿੱਧਾ, ਲੰਮੀਆਂ ਹੇਕਾਂ, ਲੋਕ ਗੀਤ, ਬੋਲੀਆਂ, ਫੋਲਕ ਆਰਕੈਸਟਰਾ ਅਤੇ ਗਿੱਧਾ ਵਰਗੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਅਤੇ ਮਹਿੰਦੀ ਦਾ ਮੁਕਾਬਲਾ ਕਰਵਾਇਆ ਗਿਆ। (Teej Festival)

ਤੀਜ ਦੇ ਇਸ ਮੇਲੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਢੋਲ ਦੀ ਧੁਨ ’ਤੇ ਗਿੱਧਾ ਪਾਇਆ ਅਤੇ ਝੂਲੇ ਤੇ ਝੂਟੇ ਲੈ ਕੇ ਖੂਬ ਆਨੰਦ ਮਾਣਿਆ। ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਮੌਕੇ ਪ੍ਰੋ. ਹਰਵਿੰਦਰ ਕੌਰ ਨੇ ਸਾਰਿਆਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਉੱਤਰੀ ਭਾਰਤ ਦੀ ਇੱਕ ਨਾਮਵਰ ਅਤੇ ਸ਼ਾਨਦਾਰ ਸੰਸਥਾ ਹੈ ਅਤੇ ਉਹਨਾਂ ਨੂੰ ਮਾਣ ਹੈ ਕਿ ਇਹ ਕਾਲਜ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ : Yellow Teeth Home Remedies: ਮੋਤੀਆਂ ਨਾਲ ਚਮਕਣਗੇ ਦੰਦ, ਪੀਲੇਪਨ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ

ਇਸ ਮੌਕੇ ਪਿ੍ਰੰਸੀਪਲ ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਗਰੂਕ ਕੀਤਾ ਅਤੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ। ਮੰਚ ਦਾ ਸੰਚਾਲਨ ਪ੍ਰੋ. ਗੀਤਾ ਬਜਾਜ ਅਤੇ ਪ੍ਰੋ. ਕਮਲਜੀਤ ਕੌਰ ਨੇ ਕੀਤਾ।

Teej Festival
ਪਟਿਆਲਾ : ਮਹਿੰਦਰਾ ਕਾਲਜ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਪ੍ਰੋ. ਹਰਵਿੰਦਰ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਅਮਰਜੀਤ ਸਿੰਘ ਤੇ ਹੋਰ ਅਤੇ ਵਿਦਿਆਰਥਣਾਂ ਪ੍ਰੋਗਰਾਮ ਦੌਰਾਨ ਆਪਣੇ ਪੇਸ਼ਕਾਰੀ ਦਿੰਦੀਆਂ ਹੋਈਆਂ।

ਇਸ ਮੌਕੇ ਸਮਾਗਮ ’ਚ ਕਾਲਜ ਕੌਂਸਲ ਦੇ ਮੈਂਬਰ ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਜਤਿੰਦਰ ਜੈਨ, ਰਚਨਾ ਭਾਰਦਵਾਜ, ਪ੍ਰੋ. ਅੰਬਿਕਾ ਬੇਰੀ, ਪ੍ਰੋ. ਬਹਾਦਰ ਸਿੰਘ, ਪ੍ਰੋ. ਰੋਮੀ ਗਰਗ, ਪ੍ਰੋ.ਗਗਨਦੀਪ ਚੀਮਾ, ਪ੍ਰੋ.ਸਵਿੰਦਰ ਰੇਖੀ, ਪ੍ਰੋ. ਜਗਦੇਵ ਸਿੰਘ, ਪ੍ਰੋ. ਲਵਲੀਨ ਪਰਮਾਰ, ਪ੍ਰੋ. ਅੰਮਿ੍ਰਤ ਸਮਰਾ, ਪ੍ਰੋ. ਮਿਨਾਕਸ਼ੀ, ਪ੍ਰੋ. ਰਾਇ ਬਹਾਦੁਰ, ਪ੍ਰੋ. ਜਗਦੇਵ ਕੁਮਾਰ, ਪ੍ਰੋ. ਬਲਦੀਪ ਕੌਰ, ਪ੍ਰੋ. ਮਨਿੰਦਰ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਕੋਮਲਪ੍ਰੀਤ ਕੌਰ, ਪ੍ਰੋ. ਜਤਿੰਦਰਪਾਲ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਰਨਦੀਪ ਲਾਂਬਾ ਸਮੇਤ ਸਮੁੱਚੀ ਫੈਕਲਟੀ ਅਤੇ ਵਿਦਿਆਰਥੀ ਹਾਜ਼ਰ ਸਨ।