‘ਤਕਨੀਕੀ ਤਰੱਕੀ’ ਦੀ ਭੇਂਟ ਚੜ੍ਹ ਰਹੀਆਂ ਜ਼ਿੰਦਗੀਆਂ

Technical Progress, Meet Climb Up, Staying Lives

ਮੋਬਾਇਲ ਫੋਨ ਦੀ ਖਤਰਨਾਕ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ

ਵਧ ਰਹੇ ਹਨ ਬਰੇਨ ਟਿਊਮਰ ਦੇ ਮਾਮਲੇ, ਬੋਲੇ ਹੋ ਰਹੇ ਹਾਂ ‘ਅਸੀਂ’

ਏਜੰਸੀ, ਨਵੀਂ ਦਿੱਲੀ

ਮੋਬਾਇਲ ਫੋਨ ਨੇ ਜਿੱਥੇ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਇਆ ਹੈ ਉੱਥੇ ਇਸ ਦੀ ਵਰਤੋਂ ਸਬੰਧੀ ਉੱਚਿਤ ਜਾਣਕਾਰੀਆਂ ਦੀ ਘਾਟ ਤੇ ਮੋਬਾਇਲ ਟਾਵਰਾਂ ‘ਚੋਂ ਨਿਕਲਣ ਵਾਲੇ ਖਤਰਨਾਕ ਇਲੈਕਟ੍ਰੋਮ੍ਰੈਗਨੇਟਿਕ ਰੇਡੀਏਸ਼ਨ ਦਾ ਪੱਧਰ ਕੌਮਾਂਤਰੀ ਮਾਪਦੰਡਾਂ ਤੋਂ ਕਈ ਗੁਣਾ ਜ਼ਿਆਦਾ ਹੋਣ ਕਾਰਨ ਹਰ ਸਾਲ ਸੈਂਕੜੇ ਜ਼ਿੰਦਗੀਆਂ ‘ਤਕਨੀਕੀ ਤਰੱਕੀ’ ਦੀ ਭੇਂਟ ਚੜ੍ਹ ਰਹੀਆਂ ਹਨ

ਤਾਜ਼ਾ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸਮਾਰਟ ਫੋਨ ਨੂੰ ਕੰਨ ‘ਚ ਲਗਾ ਕੇ ਅੱਧਾ ਘੰਟੇ ਤੋਂ ਵੱਧ ਸਮੇਂ ਤੱਕ ਲਗਾਤਾਰ ਗੱਲ ਕਰਨ ਨਾਲ 10 ਸਾਲਾਂ ਬਾਅਦ ਬ੍ਰੇਨ ਟਿਊਮਰ ਹੋਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ

ਮੋਬਾਇਲ ਫੋਨ ਤੇ ਇਸ ਦੇ ਟਾਵਰਾਂ ‘ਚੋਂ ਨਿਕਲਣ ਵਾਲੇ ਖਤਰਨਾਕ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਖਿਲਾਫ਼ ‘ਯੁੱਧ’ ਦਾ ਸ਼ੰਖਨਾਦ ਕਰਨ ਵਾਲੇ ਆਈਆਈਟੀ ਮੁੰਬਈ ਦੇ ਪ੍ਰੋਫੈਸਰ ਗਿਰੀਸ਼ ਕੁਮਾਰ ਨੇ ਸ਼ਨਿੱਚਰਵਾਰ ਨੂੰ ਕਿਹਾ, ‘ਮੈਂ ਹਾਲ ਹੀ ‘ਚ ਦੇਸ਼ ਦੇ ਕਈ ਪ੍ਰਸਿੱਧ ਈਐਨਟੀ ਮਾਹਿਰਾਂ ਨਾਲ ਗੱਲ ਕੀਤੀ ਹੈ ਤੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ

ਸਾਰੇ ਮਾਹਿਰਾਂ ਨੇ ਕਿਹਾ ਕਿ ਬੋਲਾਪਣ ਤੇ ਬੇਨ ਟਿਊਮਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਮੇਰੇ ਤਾਜ਼ਾ ਸਰਵੇਖਣ ‘ਚ ਜ਼ਿਆਦਾਤਰ ਵਿਅਕਤੀਆਂ ਨੇ ਸਵੀਕਾਰ ਕੀਤਾ ਕਿ ਦੇਰ ਤੱਕ ਮੋਬਾਇਲ ‘ਤੇ ਗੱਲ ਕਰਨ ਨਾਲ ਉਨ੍ਹਾਂ ਦੇ ਕੰਨ ਗਰਮ ਹੋ ਜਾਂਦੇ ਹਨ ਰਿਪੋਰਟ ਅਨੁਸਾਰ 20 ਤੋਂ 30 ਮਿੰਟਾਂ ਤੱਕ ਮੋਬਾਇਲ ‘ਤੇ ਗੱਲ ਕਰਨ ਨਾਲ ਮਾਈਕ੍ਰੋਵੇਵ ਰੇਡੀਏਸ਼ਨ ਸਾਡੇ ਸਰੀਰ ‘ਚ ਦਾਖਲਾ ਕਰਦਾ ਹੈ ਤੇ ਸਭ ਤੋਂ ਪਹਿਲਾਂ ਈਅਰ ਲੋਬ ਦਾ ਖੂਨ ਗਰਮ ਹੋ ਜਾਂਦਾ ਹੈ

ਇਸ ਤੋਂ ਬਾਅਦ ਖੂਨ ਦੇ ਤਾਪਮਾਨ ‘ਚ ਇੱਕ ਡਿਗਰੀ ਸੈਲਸੀਅਸ ਦਾ ਵਾਧਾ ਹੁੰਦਾ ਹੈ, ਜਿਸ ਨਾਲ ਸਾਡੇ ਸਰੀਰ ਦਾ ਤਾਪਮਾਨ ਵਧ ਕੇ 100.2 ਡਿਗਰੀ ਫਾਰੇਨਹਾਈਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਲਗਾਤਾਰ ਗੱਲ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਸ਼ੁਰੂ ਹੁੰਦੀ ਹੈ ਤੇ ਇਸ ਤੋਂ ਬਾਅਦ ਬ੍ਰੇਨ ਟਿਊਮਰ ਦੇ ਅੰਤਿਮ ਗੇੜ ਦੇ ਲੱਛਣ ਸਾਹਮਣੇ ਆਉਂਦੇ ਹਨ

ਸਪੇਨ ਤੇ ਕਈ ਯੂਰਪੀ ਦੇਸ਼ਾਂ ‘ਚ 12 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੋਬਾਇਲ ਬੈਨ

ਇਸ ਦੇ ਅਧਾਰ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਨੇ ਰੇਡੀਏਸ਼ਨ ਨੂੰ ਪਾਸੀਬਲ ਕਾਸੇਰਜੇਨਿਕ (ਕੈਂਸਰਕਾਰੀ) 2 ਬੀ ਐਲਾਨ ਕੀਤਾ ਸਪੇਨ, ਫਰਾਂਸ ਸਮੇਤ ਕਈ ਯੂਰਪੀ ਦੇਸ਼ਾਂ ਨੇ 12 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੋਬਾਇਲ ਫੋਨ ‘ਤੇ ਪਾਬੰਦੀ ਲਾਈ ਹੈ ਜਦੋਂਕਿ ਸਾਡੇ ਇੱਥੇ ਇੱਕ ਸਾਲ ਦੇ ਬੱਚੇ ਦੇ ਹੱਥ ‘ਚ ਵੀ ਮੋਬਾਇਲ ਫੜਾ ਦਿੰਦੇ ਹਨ ਕਈ ਦੇਸ਼ਾਂ ਦੀਆਂ ਵਿਗਿਆਨਿਕ ਟੀਮਾਂ ਨੇ ਡੂੰਘਾਈ ਨਾਲ ਅਧਿਐਨ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚੀਆਂ ਹਨ ਕਿ ਰੇਡੀਏਸ਼ਨ ਦਾ ਸਿੱਧਾ ਪ੍ਰਭਾਵ ਬੱਚਿਆਂ ਦੇ ਕੋਮਲ ਦਿਮਾਗ ‘ਤੇ ਪੈਂਦਾ ਹੈ ਜੋ ਉਨ੍ਹਾਂ ਦੇ ਮਾਨਸਿਕ ਵਿਕਾਸ ਤੇ ਸਿਹਤ ਲਈ ਬੇਹੱਦ ਖਤਰਨਾਕ ਹੈ ਗਰਭ ‘ਚ ਪਲ ਰਹੇ ਬੱÎਚਿਆਂ ਲਈ ਇਹ ਹੋਰ ਵੀ ਘਾਤਕ ਹੈ

ਇਨ੍ਹਾਂ ਸਾਵਧਾਨੀਆਂ ਨਾਲ ਹੋ ਸਕਦਾ ਹੈ ਬਚਾਅ

1. ਸਪੇਸੀਫਿਕ ਐਬਜੋਪਰਸ਼ਨ ਰੇਟ (ਸਾਰ) ਵੇਲਯੂ 1.6 ਵਾਟ ਪ੍ਰਤੀ ਕਿੱਲੋਗ੍ਰਾਮ ਤੋਂ ਘੱਟ ਵਾਲੇ ਹੈਂਡਸੈੱਟ ਦੀ ਵਰਤੋਂ ਕਰੋ ਸਾਰ ਵੈਲਯੁ ਦੀ ਜਾਣਕਾਰੀ ਆਪਣੇ ਮੋਬਾਇਲ ਫੋਨ ਤੋਂ ਸਟਾਰ ਹੈਸ਼ 07 ਹੈਸ਼ ਦਬਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ ਸਾਰ ਵੈਲਯੂ ਜਿੰਨੀ ਘੱਟ ਹੋਵੇਗੀ ਰੇਡੀਏਸ਼ਨ ਦਾ ਖਤਰਾ ਵੀ ਓਨਾ ਹੀ ਘੱਟ ਹੋਵੇਗਾ
2. ਮੋਬਾਇਲ ਹੈਂਡਸੈੱਟ ਨੂੰ ਸਰੀਰ ਤੋਂ ਘੱਟ ਤੋਂ ਘੱਟ ਇੱਕ ਇੰਚ ਦੀ ਦੂਰੀ ‘ਤੇ ਰੱਖ ਕੇ ਵਰਤੋਂ ਕਰੋ ਹੈਂਡ ਫ੍ਰੀ ਤੇ ਮੋਬਾਇਲ ਨੂੰ ਸਪੀਕਰ ਮੋਡ ‘ਤੇ ਰੱਖ ਕੇ ਸਰੀਰ ‘ਚ ਰੇਡੀਏਸ਼ਨ ਦੇ ਸਿੱਧੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ
3. ਵਾਈਫਾਈ ਨੂੰ ਅਜਿਹੇ ਸਥਾਨ ‘ਤੇ ਰੱਖਿਆ ਜਾਣਾ ਚਾਹੀਦਾ ਹੈ, ਜਿਸ ਖੇਤਰ ਦੀ ਘਰ ‘ਚ ਘੱਟ ਵਰਤੋਂ ਹੁੰਦੀ ਹੋਵੇ ਵਰਤੋਂ ਨਾ ਕਰਨ ‘ਤੇ ਵਾਈਫਾਈ ਨੂੰ ਬੰਦ ਕਰ ਦੇਣਾ ਚਾਹੀਦਾ ਹੈ
4. ਸੌਂਦੇ ਸਮੇਂ ਮੋਬਾਇਲ ਨੂੰ ਘੱਟ ਤੋਂ ਘੱਟ ਇੱਕ ਹੱਥ ਦੀ ਦੂਰੀ ‘ਤੇ ਰੱਖਣੀ ਸਮਝਦਾਰੀ ਹੋਵੇਗੀ
5. ਸਫ਼ਰ ਦੌਰਾਨ ਮੋਬਾਇਲ ਡੇਟਾ ਬੰਦ ਕਰ ਦੇਣਾ ਚਾਹੀਦਾ ਹੈ ਇਸ ਤੋਂ ਬਿਹਤਰ ਇਸ ਨੂੰ ਫਲਾਈਟ ਮੋਡ ‘ਤੇ ਕਰਨਾ ਹੋਵੇਗਾ
6. ਕਾਰ, ਟਰੇਨ ਤੇ ਲਿਫਟ ਤੇ ਬੈਟਰੀ ਘੱਟ ਰਹਿਣ ‘ਤੇ ਇਸ ਦੀ ਵਰਤੋਂ ਨਾ ਕਰੋ
ਜਿਸ ਖੇਤਰ ‘ਚ ਸਿਗਨਲ ਨਹੀਂ ਮਿਲਦਾ ਹੈ ਉੱਥੇ ਮੋਬਾਇਲ ਦੀ ਵਰਤੋਂ ਤੋਂ ਬਚੋ
7. ਮੋਬਾਇਲ ‘ਤੇ ਸੰਦੇਸ਼ ਟਾਈਪ ਕਰਨ ਤੋਂ ਬਾਅਦ ਮੋਬਾਇਲ ਨੂੰ ਟੇਬਲ ‘ਤੇ ਰੱਖ ਕੇ ਸੇਂਡ ਬਟਨ ਦਬਾਓ
8. ਰਿੰਗ ਵੱਜਣ ‘ਤੇ ਫੋਨ ਚੁੱਕੇ ਕੇ ਸਿੱਧਾ ਕੰਨ ‘ਤੇ ਲਗਾਉਣ ਦੀ ਬਜਾਇ ਬਟਨ ਦਬਾ ਕੇ ਕੁਝ ਸੈਂਕਿੰਡ ਰੁਕੋ
9. ਸੌਂਦੇ ਸਮੇਂ ਸੈਲਫੋਨ ਦੀ ਵਰਤੋਂ ਬਿਲਕੁਲ ਨਾ ਕਰੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।