ਭਾਰਤੀ ਸਰਹੱਦ ‘ਚ 700 ਮੀਟਰ ਤੱਕ ਦਾਖਲ ਹੋਇਆ ਪਾਕਿ ਹੈਲੀਕਾਪਟਰ

Pakistan, Helicopter, Entered, 700 Meters, Indian Border

ਦਾਅਵਾ-ਹੈਲੀਕਾਪਟਰ ‘ਚ ਮੌਜ਼ੂਦ ਸਨ ਮਕਬੂਜ਼ਾ ਕਸ਼ਮੀਰ ਦੇ ਪੀਐੱਮ

ਏਜੰਸੀ, ਨਵੀਂ ਦਿੱਲੀ

ਪਾਕਿਸਤਾਨ ਵੱਲੋਂ ਭਾਰਤ ਦੇ ਏਅਰਸਪੇਸ ਦਾ ਹਮਲਾ ਕਰਨ ਦੀ ਘਟਨਾ ‘ਚ ਇੱਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ  ਖਬਰਾਂ ਅਨੁਸਾਰ ਪਾਕਿਸਤਾਨ ਦਾ ਜੋ ਹੈਲੀਕਾਪਟਰ ਭਾਰਤੀ ਹੱਦ ਅੰਦਰ ਦਾਖਲ ਹੋਇਆ ਸੀ, ਉਸ ‘ਚ ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਫਾਰੂਕ ਹੈਦਰ ਵੀ ਮੌਜ਼ੂਦ ਸਨ ਦੱਸਿਆ ਜਾ ਰਿਹਾ ਹੈ ਕਿ ਪਾਕਿ ਹੈਲੀਕਾਪਟਰ ਭਾਰਤੀ ਸਰਹੱਦ ‘ਚ ਕਰੀਬ 700 ਮੀਟਰ ਤੱਕ ਅੰਦਰ ਆ ਗਿਆ ਸੀ

ਇਸ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਨੇ ਉਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਤੁਰੰਤ ਬਾਅਦ ਹੈਲੀਕਾਪਟਰ ਉੱਥੋਂ ਚਲਾ ਗਿਆ ਨਿਊਜ਼ ਏਜੰਸੀਆਂ ਵੱਲੋਂ ਜਾਰੀ ਵੀਡੀਓ ‘ਚ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਗੰਨ ਸ਼ਾਟਸ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਸਕਦੀਆਂ ਹਨ ਜ਼ਿਕਰਯੋਗ ਹੈ ਕਿ ਇਹ ਇਲਾਕਾ ਘੁਸਪੈਠ ਸਬੰਧੀ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੇ ਜਿੰਨੀ ਉੱਚਾਈ ‘ਤੇ ਇਹ ਹੈਲੀਕਾਪਟਰ ਉੱਡ ਰਿਹਾ ਸੀ ਉਸ ਤੋਂ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਇਲਾਕੇ ਦੀ ਰੇਕੀ ਕਰਨ ਆਇਆ ਸੀ

ਦੱਸਿਆ ਗਿਆ ਹੈ ਕਿ ਨਿਯਮਾਂ ਅਨੁਸਾਰ ਰੋਟਰ ਵਾਲਾ ਕੋਈ ਪਲੇਨ ਕੰਟਰੋਲ ਰੇਖਾ ਦੇ 1 ਕਿਲੋਮੀਟਰ ਨੇੜੇ ਨਹੀਂ ਆ ਸਕਦਾ ਜਦੋਂਕਿ ਬਿਨਾ ਰੋਟਰ ਦਾ ਕੋਈ ਪਲੇਟ ਸਰਹੱਦ ਦੇ 10 ਕਿਲੋਮੀਟਰ ਨੇੜੇ ਨਹੀਂ ਆ ਸਕਦਾ ਡਿਫੈਂਸ ਐਕਸਪਰਟ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਤਿੱਖੇ ਤੇਵਰ ਤੋਂ ਬੌਖਲਾਏ ਪਾਕਿ ਨੇ ਅਜਿਹਾ ਕਦਮ ਚੁੱਕਿਆ ਹੈ

ਜ਼ਿਕਰਯੋਗ ਹੈ ਕਿ ਸੁਸ਼ਮਾ ਨੇ ਆਪਣੇ ਸੰਬੋਧਨ ‘ਚ ਸੁਸ਼ਮਾ ਨੇ ਕਿਹਾ ਕਿ ਪਾਕਿ ਅਜਿਹਾ ਗੁਆਂਢੀ ਦੇਸ਼ ਹੈ ਜਿਸ ਨੂੰ ਅੱਤਵਾਦ ਫੈਲਾਉਣ ਦੇ ਨਾਲ-ਨਾਲ ਆਪਦੇ ਕੀਤੇ ਨੂੰ ਨਕਾਰਨ ‘ਚ ਵੀ ਮਹਾਰਤ ਹਾਸਲ ਹੈ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਦੱਸਦਿਆਂ ਸੁਸ਼ਮਾ ਨੇ ਕਿਹਾ ਕਿ 26/11 ਦਾ ਮਾਸਟਰਮਾਈਂਡ ਹਾਫਿਜ਼ ਸਈਅਦ ਹੁਣ ਤੱਕ ਖੁੱਲ੍ਹਾ ਘੁੰਮ ਰਿਹਾ ਹੈ

ਜੰਗ ਲਈ ਤਿਆਰ ਰਹੇ ਚੀਨੀ ਫੌਜ : ਜਿਨਪਿੰਗ

ਪੇਈਚਿੰਗ ਚੀਨ ‘ਚ 69ਵੇਂ ਨੈਸ਼ਨਲ ਡੇ ਦੀਆਂ ਤਿਆਰੀਆਂ ਦਰਮਿਆਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫੌਜ ਨੂੰ ਜੰਗ ਲਈ ਤਿਆਰ ਰਹਿਣ ਦਾ ਨਿਰਦੇਸ਼ ਦਿੱਤਾ ਐਤਵਾਰ ਨੂੰ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਜਿਨਪਿੰਗ ਨੇ ਫੌਜ ਦੇ ਆਧੁਨਿਕ ਹਥਿਆਰਾਂ ਦਾ ਨਿਰੀਖਣ ਕੀਤਾ ਤੇ ਫੌਜ ਨਾਲ ਅਟੈਕ ਹੈਲੀਕਾਪਟਰ ਸਬੰਧੀ ਵਿਸਥਾਰ ਚਰਚਾ ਕੀਤੀ ਜ਼ਿਕਰਯੇਗ ਹੈ ਕਿ ਚੀਨ ਆਪਣਾ 69ਵਾਂ ਨੈਸ਼ਨਲ ਡੇ ਮਨਾਉਣ ਜਾ ਰਿਹਾ ਹੈ ਤੇ ਇਸ ਦੌਰਾਨ ਇੱਕ ਹਫ਼ਤੇ ਤੱਕ ਪੂਰੇ ਚੀਨ ‘ਚ ‘ਗੋਲਡਨ ਹਾਲੀਡੇ’ ਰਹੇਗਾ ਭਾਵ ਤਕਰੀਬਨ ਪੂਰਾ ਚੀਨ ਬੰਦ ਰਹੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।