ਆਰ ਐਸ ਸਕੂਲ ’ਚ ਧੂਮ ਧਾਮ ਨਾਲ ਮਨਾਇਆ ਅਧਿਆਪਕ ਦਿਵਸ

Teacher's Day

(ਰਘਬੀਰ ਸਿੰਘ) ਲੁਧਿਆਣਾ। ਆਰ. ਐੱਸ. ਮਾਡਲ ਸੀ. ਸੈਕੰਡਰੀ ਸ਼ਾਸਤਰੀ ਨਗਰ ਦੇ ਵਿਹੜੇ ਵਿੱਚ ਅਧਿਆਪਕ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਰੇਸ਼ ਮੁੰਜਾਲ ਮੁੱਖ ਮਹਿਮਾਨ ਰਹੇ।ਦੀਪ ਰੋਸ਼ਨ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਦੇਵਗਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਾਰੇ ਅਧਿਆਪਕਾਂ ਨੂੰ ਇਸ ਦਿਵਸ ’ਤੇ ਵਧਾਈ ਦਿੱਤੀ। ਸਿੱਖਿਆ ਦਾ ਮਹੱਤਵ ਦੱਸਦੇ ਹੋਏ ਸਕੂਲ਼ ਦੀਆਂ ਅਧਿਆਪਕਾਂ ਦਾ ਇੱਕ ਸੁੰਦਰ ਗੀਤ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨ ਅਤੇ ਪ੍ਰੰਬਧਕ ਕਮੇਟੀ ਦੇ ਮੈਂਬਰ ਤੇ ਡਾ. ਪਰਮਜੀਤ ਕੌਰ, ਸਿੱਖਿਆ ਨਿਰਦੇਸ਼ਕ ਸ੍ਰੀ ਮੋਹਨ ਲਾਲ ਕਾਲੜਾ, ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਦੇਵਗਨ, ਮੁੱਖ ਅਧਿਆਪਕਾ ਸ੍ਰੀ ਮਤੀ ਸ਼ੁੱਭ ਲਤਾ ਜੀ ਦੁਆਰਾ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰੰਬਧਕ ਕਮੇਟੀ, ਅਧਿਅਪਿਕਾਂ ਨੇ ਮਨੋਰੰਜਨ ਖੇਡਾਂ ਦਾ ਆਨੰਦ ਉਠਾਇਆ।

ਸਕੂਲ ਦੇ ਸਿੱਖਿਆ ਨਿਰਦੇਸ਼ਕ ਸ੍ਰੀ ਮੋਹਨ ਲਾਲ ਕਾਲੜਾ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ। ਡਾ. ਪਰਮਜੀਤ ਕੌਰ ਨੇ ਆਪਣੇ ਸ਼ਬਦਾਂ ਵਿੱਚ ਅਧਿਆਪਕਾਂ ਨੂੰ ਅੱਜ ਦੀ ਚਣੌਤੀ ਦਾ ਸਾਹਮਣਾ ਕਰਦੇ ਹੋਏ ਅਤੇ ਨਵੀਂ ਤਕਨੀਕ ਦੁਆਰਾ ਆਪਣੇ ਗਿਆਨ ਵਿੱਚ ਵਾਧਾ ਕਰਕੇ ਬੱਚਿਆਂ ਦੇ ਸਾਹਮਣੇ ਆਦਰਸ਼ਨ ਰੱਖਣ ਦੀ ਪ੍ਰੇਰਨਾ ਦਿੱਤੀ। ਅੱਜ ਦੇ ਮੁੱਖ ਮਹਿਮਾਨ ਸ੍ਰੀ ਸੁਰੇਸ਼ ਮੁੰਜਾਲ ਜੀ ਨੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਸ਼ੁੱਭ ਲਤਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ  ਸਕੂਲ ਦੀ ਪ੍ਰੰਬਧਕ ਕਮੇਟੀ ਦੇ ਸੈਕੇਟਰੀ ਸ੍ਰੀ ਜਹਜੀਤ ਕੁਮਾਰ,  ਮੈਨੇਜਰ ਡਾ. ਵਿਰੇਂਰਦ ਭਬੌਟਾ, ਸ੍ਰੀ ਪਦਮ ਕੁਮਾਰ ਔਲ, ਅਸ਼ੋਕ ਸੂਦ, ਸ੍ਰੀ ਧਰਮਵੀਰ ਮਹਾਜਨ, ਸ੍ਰੀ ਵਿਜੈ ਕੁਮਾਰ ਵਿਸ਼ੇਸ਼ ਰੂਪ ਤੇ ਹਾਜ਼ਰ ਰਹੇ। ਸ਼ਾਂਤੀ ਪਾਠ ਤੇ ਰਾਸ਼ਟਰੀ ਗਾਨ ਦੁਆਰਾ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ