ਘਪਲਾ: ਕੰਪਨੀਆਂ ਨੇ ਹੜੱਪੇ 3200 ਕਰੋੜ | TDS Of Employees
- ਟੈਕਸ ਵਿਭਾਗ ਨੇ ਫੜੀਆਂ 447 ਕੰਪਨੀਆਂ, ਆਪਣੇ ਬਿਜਨਸ ‘ਚ ਵਰਤੇ ਪੈਸੇ
ਮੁੰਬਈ (ਏਜੰਸੀ)। ਟੈਕਸ (TDS Of Employees) ਵਿਭਾਗ ਨੇ 3,200 ਕਰੋੜ ਰੁਪਏ ਦੇ ਟੀਡੀਐਸ ਘਪਲੇ ਦਾ ਪਰਦਾਫਾਸ਼ ਕੀਤਾ ਹੈ ਆਈਟੀ ਡਿਪਾਰਟਮੈਂਟ ਨੇ ਅਜਿਹੀਆਂ 447 ਕੰਪਨੀਆਂ ਦਾ ਪਤਾ ਲਾਇਆ ਹੈ, ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਤੋਂ ਟੈਕਸ ਤਾਂ ਕੱਟ ਲਿਆ, ਪਰ ਉਸ ਨੂੰ ਸਰਕਾਰ ਕੋਲ ਜਮ੍ਹਾ ਨਹੀਂ ਕਰਵਾਇਆ ਇਨ੍ਹਾਂ ਕੰਪਨੀਆਂ ਨੇ ਕਰਮਚਾਰੀਆਂ ਦੇ ਕੱਟੇ ਗਏ ਟੀਡੀਐਸ ਨੂੰ ਆਪਣੇ ਬਿਜਨਸ ‘ਚ ਹੀ ਇਨਵੈਸਟ ਕਰ ਦਿੱਤਾ ਸੂਤਰਾਂ ਨੇ ਦੱਸਿਆ ਕਿ ਟੈਕਸ ਵਿਭਾਗ ਦੀ ਟੀਡੀਐਸ ਸਾਖਾ ਨੇ ਇਨ੍ਹਾਂ ਕੰਪਨੀਆਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਮਾਮਲਿਆਂ ‘ਚ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਹਨ।
ਇਨਕਮ ਟੈਕਸ ਐਕਟ ਤਹਿਤ ਇਨ੍ਹਾਂ ਮਾਮਲਿਆਂ ‘ਚ ਤਿੰਨ ਮਹੀਨਿਆਂ ਤੋਂ ਲੈ ਕੇ ਜ਼ੁਰਮਾਨੇ ਨਾਲ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਦੋਸ਼ੀ ਕੰਪਨੀਆਂ ਅਤੇ ਮਾਲਕਾਂ ਖਿਲਾਫ਼ ਆਈਟੀ ਐਕਟ ਦੇ ਸੈਕਸਨ 276 ਬੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਟੈਕਸ ਵਿਭਾਗ ਆਈਪਸੀ ਦੀਆਂ ਧਾਰਾਵਾਂ ਤਹਿਤ ਧੋਖਾਧੜੀ ਅਤੇ ਅਪਰਾਧਿਕ ਮਾਮਲੇ ਵੀ ਦਰਜ ਕਰ ਰਿਹਾ ਹੈ। ਇੱਕ ਅੰਗਰੇਜ਼ੀ ਅਖਬਾਰ ਅਨੁਸਾਰ ਇਸ ਘਪਲੇ ‘ਚ ਕਰਮਚਾਰੀਆਂ ਨਾਲ ਧੋਖਾ ਕੀਤਾ ਗਿਆ ਹੈ, ਇਸ ਲਈ ਆਈਪੀਸੀ ਦੀਆਂ ਧਾਰਾਵਾਂ ਵੀ ਲਾਈਆਂ ਜਾਣਗੀਆਂ ਦੋਸ਼ੀਆਂ ‘ਚੋਂ ਇੱਕ ਨਾਮੀ ਬਿਲਡਰ ਵੀ ਹੈ, ਜੋ ਸਿਆਸਤ ਨਾਲ ਜੁੜਿਆ ਹੈ ਕਰਮਚਾਰੀਆਂ ਤੋਂ ਕੱਟੇ ਗਏ 100 ਕਰੋੜ ਟੀਡੀਐਸ ਨੂੰ ਬਿਲਡਰ ਨੇ ਆਪਣੇ ਹੀ ਬਿਜਨਸ ‘ਚ ਨਿਵੇਸ਼ ਕਰ ਦਿੱਤਾ।
ਹੋਰ ਦੋਸ਼ੀਆਂ ‘ਚ ਪ੍ਰੋਡਕਸ਼ਨ ਹਾਊਸ ਤੋਂ ਲੈ ਕੇ ਇਨਫ੍ਰਾ ਕੰਪਨੀਆਂ ਦੇ ਮਾਲਿਕ ਤੱਕ ਸ਼ਾਮਲ ਹਨ ਅਖਬਾਰ ਅਨੁਸਾਰ ਇੱਕ ਟੈਕਸ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ‘ਚ ਕੀਤੇ ਗਏ ਵੈਰੀਫਿਕੇਸ਼ਨ ਸਰਵੇ ‘ਚ ਅਜਿਹੇ 447 ਕੇਸ ਸਾਹਮਣੇ ਆਏ ਕੰਪਨੀਆਂ ਨੇ ਕਰਮਚਾਰੀਆਂ ਦੇ ਟੀਡੀਐਸ ਦੇ 32,00 ਕਰੋੜ ਰੁਪਏ ਕੱਟੇ ਪਰ ਉਸ ਨੂੰ ਸਰਕਾਰ ਦੇ ਖਾਤੇ ‘ਚ ਜਮ੍ਹਾ ਨਹੀਂ ਕਰਵਾਏ ਅਸੀਂ ਕੁਝ ਦੀ ਗ੍ਰਿਫ਼ਤਾਰੀ ਵੀ ਕਰਨ ਜਾ ਰਹੇ ਹਾਂ ਇਹ ਅੰਕੜਾ ਅਪਰੈਲ 2017 ਤੋਂ ਮਾਰਚ 2018 ਤੱਕ ਦਾ ਹੈ।
ਪੀਐਨਬੀ ਘਪਲਾ : ਆਪਣੀ ਜਾਇਦਾਦ ਨਹੀਂ ਵੇਚ ਸਕਣਗੇ ਨੀਰਵ ਮੋਦੀ ਅਤੇ ਚੌਕਸੀ | TDS Of Employees
ਮੁੰਬਈ 12,672 ਕਰੋੜ ਰੁਪਏ ਦੇ ਪੀਐਨਬੀ ਘਪਲੇ ਕਾਰਨ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ 64 ਵਿਅਕਤੀਆਂ ਅਤੇ ਕੰਪਨੀਆਂ ‘ਤੇ ਜਾਇਦਾਦ ਵੇਚਣ ‘ਤੇ ਰੋਕ ਲਾ ਦਿੱਤੀ ਹੈ ਇਸ ‘ਚ ਨੀਰਵ ਮੋਦੀ ਦੀ ਕੰਪਨੀ ਫਾਇਰਸਟਾਰ ਡਾਇਮੰਡ, ਮੇਹੁਲ ਚੌਕਸੀ ਦੀ ਗੀਤਾਂਜਲੀ ਜੇਮਸ, ਗਿਲੀ ਇੰਡੀਆ, ਨਖਸੱਤਰ ਅਤੇ ਪੀਐਨਬੀ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਹਨ ਕੰਪਨੀ ਮਾਮਲਿਆਂ ਦੇ ਮੰਤਰਾਲੇ ਦੀ ਮੁੰਬਈ ਬ੍ਰਾਂਚ ‘ਚ ਪਟੀਸ਼ਨ ਤੋਂ ਬਾਅਦ ਟ੍ਰਿਬਿਊਨਲ ਨੇ ਇਹ ਆਦੇਸ਼ ਦਿੱਤਾ।
ਮੰਤਰਾਲੇ ਨੇ ਟ੍ਰਿਬਿਊਨਲ ਦੀ ਮੁੰਬਈ ਬ੍ਰਾਂਚ ‘ਚ ਤੁਰੰਤ ਸੁਣਵਾਈ ਲਈ 23 ਫਰਵਰੀ ਨੂੰ ਪਟੀਸ਼ਨ ਦਾਇਰ ਕੀਤੀ ਸੀ ਨਾਲ ਹੀ ਟ੍ਰਿਬਿਊਨਲ ਨੇ 26 ਮਾਰਚ ਨੂੰ ਅਗਲੀ ਸੁਣਵਾਈ ਦੌਰਾਨ ਰੋਕ ਲਾਏ ਜਾਣ ਵਾਲੇ ਸਾਰੇ 64 ਵਿਅਕਤੀਆਂ ਨੂੰ ਮੌਜ਼ੂਦ ਰਹਿਣ ਲਈ ਕਿਹਾ ਹੈ ਸੀਰੀਅਸ ਫ੍ਰਾਡ ਇਨਵੈਸਟਗੇਟੀ ਆਨ ਆਫਿਸ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨਾਲ ਜੁੜੀਆਂ 110 ਕੰਪਨੀਆਂ ਅਤੇ 10 ਐਲਐਲਪੀ ਫਰਮਾਂ ਦੀ ਜਾਂਚ ਕਰ ਰਿਹਾ ਹੈ।