ਟਾਟਾ ਸੰਸ ਦਾ ਹੋਇਆ ਏਅਰ ਇੰਡੀਆ

Air-India flight

89 ਸਾਲ ਪਹਿਲਾਂ ਟਾਟਾ ਨੇ ਦੇਸ਼ ’ਚ ਏਅਰਲਾਈਸ ਸਰਵਿਸ ਸ਼ੁਰੂ ਕੀਤੀ ਸੀ

(ਸੱਚ ਕਹੂੰ ਨਿਊਜ਼) ਮੁੰਬਈ । ਏਅਰ ਇੰਡੀਆ ਨੇ ਟਾਟਾ ਸੰਸ ਨੇ ਖਰੀਦ ਲਿਆ ਹੈ ਘਾਟੇ ਨਾਲ ਜੂਝ ਰਹੀ ਏਅਰ ਇੰਡੀਆ ਕੰਪਨੀ ਨੂੰ ਸ਼ੁੱਕਰਵਾਰ ਨੂੰ ਟਾਟਾ ਗਰੁੱਪ ਨੇ ਬੋਲੀ ਰਾਹੀਂ ਜਿੱਤ ਲਿਆ । ਸਰਕਾਰ ਨੇ 100 ਫੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਮੰਗੇ ਸਨ । ਏਅਰ ਇੰਡੀਆ ਕੰਪਨੀ ਨੂੰ ਖਰੀਦਣ ਲਈ ਟਾਟਾ ਗਰੂੱਪ ਤੇ ਸਪਾਈਸ ਜੇਟ ਏਅਰਲਾਈਨਸ ਨੇ ਬੋਲੀ ਲਾਈ ਸੀ ਇਹ ਬੋਲੀ ਟਾਟਾ ਗਰੁੱਪ ਨੇ ਜਿੱਤ ਲਈ ।

ਇਸ ਤਰ੍ਹਾਂ ਏਅਰ ਇੰਡੀਆ ਨੂੰ ਟਾਟਾ ਸੰਸ ਦਾ ਹੋ ਗਿਆ ਹੈ ਟਾਟਾ ਗਰੁੱਪ ਨੇ ਸਪਾਈਸ ਜੇਟ ਦੇ ਚੇਅਰਮੈਨ ਅਜੈ ਸਿੰਘ ਤੋਂ ਵੱਧ ਬੋਲੀ ਲਾਈ । ਇਸ ਤਰ੍ਹਾਂ ਕਰੀਬ 68 ਸਾਲਾਂ ਬਾਅਦ ਏਅਰ ਇੰਡੀਆ ਦੀ ਘਰ ਵਾਪਸੀ ਹੋ ਗਈ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ, ਕਾਮਰਸ ਮੰਤਰੀ ਪਿਊਸ਼ ਗੋਇਲ ਤੇ ਮੰਤਰੀ ਜੋਤੀਰਾਇਦਿੱਤਿਆ ਸਿੰਧੀਆ ਦੀ ਕਮੇਟੀ ਨੇ ਇਸ ਡੀਲ ’ਤੇ ਮੋਹਰ ਲਾਈ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ