ਪਾਣੀ ਪੀਣ ਦੇ ਬਹਾਨੇ ਔਰਤਾਂ ਨੇ ਕੀਤੀ ਘਰ ‘ਚੋਂ ਲੁੱਟ
ਵਿਰੇਂਦਰਪਾਲ ਮੰਤਰੋ, ਜੋਗਾ: ਸਥਾਨਕ ਕਸਬੇ ‘ਚ ਇੱਕ ਗਰੀਬ ਪਰਿਵਾਰ ਦੇ ਘਰੋਂ ਕੁੱਝ ਔਰਤਾਂ ਵੱਲੋਂ ਸਮਾਨ ਲੁੱਟਣ ਦਾ ਪਤਾ ਲੱਗਿਆ ਹੈ ਕੁੱਝ ਮਹਿਲਾਵਾਂ ਨੇ ਘਰ ‘ਚ ਆ ਕੇ ਪਾਣੀ ਮੰਗਿਆ ਤੇ ਇਸੇ ਦੌਰਾਨ ਘਰ ਦੀ ਮੈਂਬਰ ਨੂੰ ਬੰਨ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੀਨਾ ਪਤਨੀ ਅੰਗੂਰ ਸਿੰਘ ਕਾਨੀਕੇ ਵਾਸੀ ਵਾਰਡ ਨੰ: 9 ਜੋਗਾ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲੀ ਸੀ ਬਾਕੀ ਪਰਿਵਾਰ ਆਪਣੇ ਕੰਮਾਂ ਤੇ ਗਿਆ ਹੋਇਆ ਸੀ। ਇਸੇ ਦੌਰਾਨ ਦੋ ਅਣਪਛਾਤੀਆ ਲੜਕੀਆ ਜ੍ਹਿਨਾਂ ਦੇ ਮੂੰਹ ਬੰਨ੍ਹੇ ਹੋਏ ਸਨ ਜੋ ਕਿ ਆਮ ਪਿੰਡਾ ਵਿੱਚ ਕੰਪਨੀ ਦੀ ਮਸਹੂਰੀ ਲਈ ਦਵਾਈਆ ਵੇਚਦੀਆ ਹਨ , ਵੱਲੋ ਪਾਣੀ ਪੀਣ ਦੀ ਮੰਗ ਕੀਤੀ ਗਈ
ਪੀੜਤਾ ਨੇ ਦੱਸਿਆ ਕਿ ਪਾਣੀ ਦੇ ਬਹਾਨੇ ਘਰ ‘ਚ ਦਾਖਲ ਹੋਕੇ ਉਨ੍ਹਾਂ ਨੇ ਉਸਨੂੰ ਕੋਈ ਨਸ਼ੀਲੀ ਵਸਤੂ ਸੁੰਘਾਕੇ ਬੰਨ ਲਿਆਂ ਅਤੇ ਘਰ ‘ਚੋਂ 50,000 ਨਗਦੀ, ਲੱਗਭੱਗ ਦੋ ਤੋਲੇ ਸੋਨਾ ਲੁੱਟ ਕੇ ਲੈ ਗਈਆਂ ਪੀੜ੍ਹਤ ਪਰਿਵਾਰ ਨੇ ਇਸ ਸਬੰਧੀ ਜਾਣਕਾਰੀ ਥਾਣਾ ਜੋਗਾ ਨੂੰ ਦਿੱਤੀ ਮੋਕੇ ਤੇ ਪਹੁੰਚੇ ਥਾਣਾ ਮੁਖੀ ਅਜੈ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਗਿਆ।
ਜਦੋ ਇਸ ਸਬੰਧੀ ਥਾਣਾ ਮੁਖੀ ਅਜੈ ਕੁਮਾਰ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਪੀੜਤਾ ਨੀਨਾ ਪਤਨੀ ਅੰਗੂਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਵਾਰਡ ਨੰ: 9 ਦੇ ਕੌਸਲਰ ਰਾਜਿੰਦਰ ਸਿੰਘ ਮਿੰਟੂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਪਿੰਡਾਂ ਵਿੱਚ ਘੁੰਮਦੇ ਗਲਤ ਅਨਸ਼ਰਾਂ ਅਨਪਛਾਤੇ ਲੜਕੇ ਲੜਕੀਆ ਤੇ ਪੁਲਿਸ ਨੂੰ ਸਿੰਕਜਾ ਕਸਣਾ ਚਾਹੀਦਾ ਹੈ ਤਾਂ ਜੋ ਇਹੋ ਅਜਿਹੀਆ ਲੁੱਟ ਖੋਹ ਦੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ