ਸਲਾਮਤ ਰਹਿ ਗਿਆ ਸਚਿਨ ਦਾ 16 ਸਾਲ ਪੁਰਾਣਾ ਰਿਕਾਰਡ

ਸਚਿਨ ਤੇਂਦੁਲਕਰ ਨੇ 2003 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ ਬਣਾਈਆਂ ਸਨ 673 ਦੌੜਾਂ

ਏਜੰਸੀ, ਲੰਦਨ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ 16 ਸਾਲ ਪੁਰਾਣਾ ਰਿਕਾਰਡ ਇਸ ਵਿਸ਼ਵ ਕੱਪ ‘ਚ ਵੀ ਸਲਾਮਤ ਰਹਿ ਗਿਆ ਲੀਗ ਮੈਚਾਂ ਦੀ ਸਮਾਪਤੀ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਸਚਿਨ ਦਾ ਇਹ ਰਿਕਾਰਡ ਟੁੱਟ ਜਾਵੇਗਾ ਪਰ ਸਚਿਨ ਹੀ ਨਹੀਂ 2007 ‘ਚ ਅਸਟਰੇਲੀਆ ਦੇ ਮੈਥਿਊ ਹੇਡਨ ਦਾ 659 ਦੌੜਾਂ ਦਾ ਰਿਕਾਰਡ ਵੀ ਬਚ ਗਿਆ ਸਚਿਨ ਨੇ 2003 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ 673 ਦੌੜਾਂ ਬਣਾਈਆਂ ਸਨ ਜਦੋਂਕਿ ਹੇਡਨ ਨੇ 2007 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ 659 ਦੌੜਾਂ ਬਣਾਈਆਂ ਸਨ

ਭਾਰਤ ਦੇ ਰੋਹਿਤ ਸ਼ਰਮਾ ਅਤੇ ਅਸਟਰੇਲੀਆ ਦੇ ਡੇਵਿਡ ਵਾਰਨਰ ਕੋਲ ਸਚਿਨ ਅਤੇ ਹੇਡਨ ਤੋਂ ਅੱਗੇ ਜਾਣ ਦਾ ਪੂਰਾ ਮੌਕਾ ਸੀ ਪਰ ਇਹ ਦੋਵੇਂ ਹੀ ਬੱਲੇਬਾਜ਼ ਸੈਮੀਫਾਈਨਲ ‘ਚ ਸਸਤੇ ‘ਚ ਆਊਟ ਹੋ ਕੇ ਆਪਣੀਆਂ-ਆਪਣੀਆਂ ਟੀਮਾਂ ਨੂੰ ਨਿਰਾਸ਼ ਕਰ ਗਏ ਰੋਹਿਤ ਨੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਖਿਲਾਫ ਸਿਰਫ ਇੱਕ ਦੌੜ ਬਣਾਈ ਜਦੋਂਕਿ ਵਾਰਨਰ ਨੇ ਇੰਗਲੈਂਡ ਖਿਲਾਫ ਸੈਮੀਫਾਈਨਲ ‘ਚ 9 ਦੌੜਾਂ ਬਣਾਈਆਂ ਹਨ ਰੋਹਿਤ ਨੇ ਇਸ ਵਿਸ਼ਵ ਕੱਪ ਦੇ 9 ਮੈਚਾਂ ‘ਚ 648 ਅਤੇ ਵਾਰਨਰ ਨੇ 10 ਮੈਚਾਂ ‘ਚ 647 ਦੌੜਾਂ ਬਣਾਈਆਂ ਰੋਹਿਤ ਦੀਆਂ ਇਸ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਰਹੀਆਂ ਸਚਿਨ ਦੇ ਰਿਕਾਰਡ ਨੂੰ ਆਖਰ ‘ਚ ਇੰਗਲੈਂਡ ਦੇ ਜਾਨੀ ਬੇਅਰਸਟੋ ਤੋਂ ਹੀ ਖਤਰਾ ਸੀ ਪਰ ਬੇਅਰਸਟੋ ਫਾਈਨਲ ‘ਚ 36 ਦੌੜਾਂ ਬਣਾ ਸਕੇ ਅਤੇ ਸਚਿਨ ਦੇ ਰਿਕਾਰਡ ਤੋਂ ਮੀਲਾਂ ਦੂਰ ਰਹਿ ਗਏ ਬੇਅਰਸਟੋ ਨੇ 11 ਮੈਚਾਂ ‘ਚ 532 ਦੌੜਾਂ ਬਣਾਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।