ਸਾਲ ‘ਚ 1000 ਦੌੜਾਂ ਵਾਲੇ ਤੀਸਰੇ ਬੱਲੇਬਾਜ਼ ਬਣੇ ਰੋਹਿਤ

ਰੋਹਿਤ ਦੇ 200 ਛੱਕੇ ਪੂਰੇ

ਤਿਰੁਵੰਥਪੁਰਮ, 1 ਨਵੰਬਰ। 
ਹਿਟਮੈਨ ਦੇ ਨਾਂਅ ਨਾਲ ਮਸ਼ਹੂਰ ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ‘ਚ 200 ਛੱਕੇ ਪੂਰੇ ਕਰਨ ਦੀ ਪ੍ਰਾਪਤੀ ਹਾਸਲ ਕਰ ਲਈ ਹੈ ਰੋਹਿਤ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਦੂਸਰੇ ਭਾਰਤੀ ਅਤੇ ਓਵਰਆਲ ਸੱਤਵੇਂ ਬੱਲੇਬਾਜ਼ ਬਣ ਗਏ ਹਨ ਰੋਹਿਤ ਨੇ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ‘ਚ ਚਾਰ ਛੱਕੇ ਲਗਾਉਣ ਦੌਰਾਨ ਇਹ ਪ੍ਰਾਪਤੀ ਹਾਸਲ ਕੀਤੀ ਰੋਹਿਤ ਦੇ ਹੁਣ 193 ਮੈਚਾਂ ‘ਚ 202 ਛੱਕੇ ਹੋ ਗਏ ਹਨ

 

ਉਹਨਾਂ ਲੜੀ ‘ਚ 16 ਛੱਕੇ ਮਾਰੇ ਅਤੇ ਸੌਰਵ ਗਾਂਗੁਲੀ ਤੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਗਾਂਗੁਲੀ ਨੇ 311 ਮੈਚਾਂ ‘ਚ 190 ਅਤੇ ਸਚਿਨ ਨੇ 463 ਮੈਚਾਂ ‘ਚ 195 ਛੱਕੇ ਮਾਰੇ ਸਨ ਵੈਸਟਇੰਡੀਜ਼ ਵਿਰੁੱਧ ਰੋਹਿਤ ਸ਼ਰਮਾ ਨੇ ਆਪਣੀ 63 ਦੌੜਾਂ ਦੀ ਪਾਰੀ ਨਾਲ ਇੱਕ ਰੋਜ਼ਾ ‘ਚ ਇਸ ਸਾਲ 1000 ਦੌੜਾਂ ਪੂਰੀਆਂ ਕਰਨ ਵਾਲੇ ਤੀਸਰੇ ਬੱਲੇਬਾਜ਼ ਬਣ ਗਏ  ਉਹਨਾਂ ਤੋਂ ਇਲਾਵਾ ਇਸ ਸਾਲ ਇੰਗਲੈਂਡ ਦੇ ਜਾਨੀ ਬੇਰਸਟੋ ਅਤੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਇਹ ਕਾਰਨਾਮਾ ਕਰ ਚੁੱਕੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।