ਜਾਣੋ ਪਾਣੀਪਤ ਫਿਲਮ ਵਾਲੇ ਰਾਜਾ ਸੂਰਜਮਲ ਦੀ ਅਸਲੀਅਤ

movie Panipat

movie Panipat| ਫਿਲਮ ‘ਚ ਛਵੀ ਨੂੰ ਗਲਤ ਤਰੀਕੇ ਨਾਲ ਦਰਸ਼ਾਇਆ

ਮੁੰਬਈ। ਪਾਣੀਪਤ ਫਿਲਮ ‘ਚ ਰਾਜਾ ਸੂਰਜਮਲ ਦੇ ਚਰਿੱਤਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਸਬੰਧੀ ਫਿਲਮ ਦਾ ਜੋਰ ਸ਼ੋਰ ਨਾਲ ਵਿਰੋਧ ਹੋ ਰਿਹਾ ਹੈ।  ਮੇਰਠ, ਬਿਜਨੌਰ, ਸ਼ਾਮਲੀ ਬੁਲੰਦਸ਼ਹਿਰ, ਬਾਗਪਤ, ਮੁਰਾਦਾਬਾਦ, ਅਮਰੋਹਾ ‘ਚ ਲੋਕ ਸੜਕਾਂ ‘ਤੇ ਉੱਤਰ ਲਾਏ। ਫਿਲਮ ਡਾਇਰੈਕਟਰ ਦੇ ਪੁਤਲੇ ਫੂਕੇ ਗਏ। ਕਈ ਜਗ੍ਹਾਂ ‘ਤੇ ਪ੍ਰਦਰਸ਼ਨ ਦੇ ਡਰ ਨਾਲ ਸ਼ਾਮ ਦਾ ਸ਼ੋਅ ਰੱਦ ਕਰ ਦਿੱਤਾ ਗਿਆ। ਸਮਾਜਿਕ ਸਮਠਨਾਂ ਦੇ ਦੋਸ਼ ਹੈ ਕਿ ਫਿਲਮ ‘ਚ ਰਾਜਾ ਸੂਰਜਮਲ ਦੇ ਚਰਿੱਤਰ ਨੂੰ ਗਲਤ ਤਰੀਕੇ ਨਾਲ ਵਖਾਇਆ ਗਿਆ ਹੈ।

ਕੌਣ ਸੀ ਰਾਜਾ ਸੂਰਜਮਲ

ਫਿਲਮ ਪਾਣੀਪਤ ‘ਚ ਮਹਰਾਜਾ ਸੂਰਜਮਲ ਦੀ ਛਵੀ ਨੂੰ ਤੋੜ ਮਰੋੜ ਕੇ ਵਖਾਇਆ ਗਿਆ ਹੈ। ਦਰਅਸਲ ਫਿਲਮ ‘ਚ ਸੂਰਜਮਲ ਨੂੰ ਲਾਲਚੀ ਇਨਸਾਨ ਦੇ ਤੌਰ ‘ਤੇ ਵਖਾਇਆ ਹੈ ਪਰ ਹਕੀਕਤ ‘ਚ ਰਾਜਾ ਵੜਾ ਉਦਾਰ ਵਿਅਕਤੀ ਸੀ। ਮਹਾਰਾਜਾ ਸੂਰਜਮਲ ਇੱਕ ਉਦਾਰਤਾ ਦੇ ਦੋਸਤੀ ਦੀ ਮਿਸਾਲ ਦੇਣ ਵਾਲੇ ਰਾਜਾ ਸਨ। ਉਨ੍ਹਾਂ ਦੀ ਮਰਾਠਿਆਂ ਨਾਲ ਕਈ ਵਰ੍ਹਿਆਂ ਦੀ ਦੋਸਤੀ ਸੀ। ਪਾਣੀਪਤ ਦੀ ਤੀਜੀ ਲੜਾਈ ‘ਚ ਵੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। 14 ਜਨਵਰੀ 1761 ‘ਚ ਪਾਣੀਪਤ ਦੀ ਤੀਜੀ ਲੜਾਈ ‘ਚ ਮਰਾਠਿਆਂ ਅਤੇ ਅਹਿਮਦਸ਼ਾਹ ਅਬਦਾਲੀ ‘ਚ ਹੋਈ ਸੀ।

ਮਰਾਠਿਆਂ ਦੇ ਇੱਕ ਲੱਖ ਸੈਨਿਕਾਂ ‘ਚ ਅੱਧੇ ਤੋਂ ਜਿਆਦਾ ਮਾਰੇ ਗਏ। ਮਰਾਠਿਆਂ ਕੋਲ ਨਾ ਤਾਂ ਪੂਰਾ ਰਾਸ਼ਨ ਸੀ ਅਤੇ ਨਾ ਹੀ ਇਨ੍ਹਾਂ ਇਲਾਕਿਆਂ ਦਾ ਉਨ੍ਹਾਂ ਨੂੰ ਭੇਦ ਸੀ ਜੇਕਰ ਉਸ ਵੇਲੇ ਸਦਾਸ਼ਿਵ ਰਾਓ ਮਹਾਰਾਜਾ ਸੂਰਜਮਲ ਨਾਲ ਨਿੱਕੀ ਜੀ ਗੱਲ ‘ਤੇ ਤਕਰਾਰ ਨਾ ਕਰਦਾ ਤਾਂ ਅੱਜ ਭਾਰਤ ਦੀ ਤਸਵੀਰ ਕੁੱਝ ਹੋਰ ਹੀ ਹੋਣੀ ਸੀ। ਮਹਾਰਾਜਾ ਨੇ ਸੂਰਜਮਲ ਨੇ ਫਿਰ ਵੀ ਦੋਸਤੀ ਦਾ ਹੱਕ ਅਦਾ ਕੀਤਾ।

40 ਹਜ਼ਾਰ ਮਰਾਠਿਆਂ ਨੂੰ ਜੰਗ ਤੋਂ ਬਾਅਦ ਜਦੋਂ ਵਾਪਸ ਜਾਣ ਲੱਗੇ ਤਾਂ ਸੂਰਜਮਲ ਦੇ ਇਲਾਕੇ ‘ਚ ਪਹੁੰਚਦੇ ਪਹੁੰਚਦੇ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ ਸੀ। ਜਖਮੀ ਹਾਲਤ ‘ਚ, ਭੁੱਖੇ-ਪਿਆਸੇ, ਉਹ ਸਭ ਮਰਨ ਦੀ ਕਾਗਾਰ ‘ਤੇ ਸੀ ਅਤੇ ਸਰਦੀ ਵੀ ਜੋਰਾਂ ‘ਤੇ ਸੀ। ਦਸ ਦਿਨ ਤੱਕ ਸਰਜਮਲ ਨੇ ਉਨ੍ਹਾਂ ਨੂੰ ਭਰਤਪੁਰ ‘ਚ ਰੱਖਿਆ, ਉਨ੍ਹਾਂ ਦੀ ਦਵਾਈ ਦਾਰੂ ਕਰਵਾਈ ਅਤੇ ਭੋਜਨ ਅਤੇ ਕਪੜਿਆਂ ਦਾ ਇੰਤਜ਼ਾਮ ਕੀਤਾ। ਮਹਾਰਾਨੀ ਕਿਸ਼ੋਰੀ ਨੇ ਵੀ ਜਨਤਾ ਤੋਂ ਅਪੀਲ ਕਰਕੇ ਅਨਾਜ ਆਦਿ ਇਕੱਠਾ ਕੀਤਾ।

ਉਸ ਵੇਲੇ ਕੋਈ 20 ਲੱਖ ਰੁਪਏ ਉਨ੍ਹਾਂ ਦੀ ਸੇਵਾ ‘ਚ ਖਰਚ ਹੋਏ

ਉਸ ਵੇਲੇ ਕੋਈ 20 ਲੱਖ ਰੁਪਏ ਉਨ੍ਹਾਂ ਦੀ ਸੇਵਾ ‘ਚ ਖਰਚ ਹੋਏ। ਜਾਂਦੇ ਹੋਏ ਹਰ ਆਦਮੀ ਨੂੰ ਇੱਕ ਰੁਪਏ, ਅਤੇ ਇੱਕ ਸੇਰ ਅਨਾਜ ਵੀ ਦਿੱਤਾ ਤਾਕਿ ਰਸਤੇ ‘ਚ ਉਨ੍ਹਾਂ ਦੀ ਭੁੱਖ ਪਿਆਸ ਤੇ ਹੋਰ ਜ਼ਰੂਰਤਾਂ ਪੂਰੀਆਂ ਹੋ ਸਕਣ। ਮਰਾਠਿਆਂ ਦੇ ਪਤਨ ਤੋਂ ਬਾਅਦ ਮਹਾਰਾਜਾ ਸੂਰਜਮਲ ਨੇ ਗਾਜਿਆਬਾਦ, ਰੋਹਤਕ, ਝੱਝਰ ਦੇ ਇਲਾਕੇ ਵੀ ਜਿੱਤੇ। 1763 ‘ਚ ਫਾਰੂਖਨਗਰ ‘ਤੇ ਵੀ ਕਬਜਾ ਕੀਤਾ। ਵੀਰਾਂ ਦੀ ਸੇਜ ਯੁੱਧਭੂਮੀ ਹੁੰਦੀ ਹੈ। 25 ਦਸੰਬਰ 1763 ਨੂੰ ਨਵਾਬ ਨਜੀਬੁਦੌਲਾ ਨਾਲ ਯੁੱਧ ਕਰਦੇ ਹੋਏ ਸੂਰਜਮਲ ਵੀਰਗਤੀ ਨੂੰ ਪ੍ਰਾਪਤ ਹੋਏ।

ਰਾਜਾ ਸੂਰਜਮਲ

  • ਰਾਜਾ ਦਾ ਜਨਮ 1704 ਨੂੰ ਹੋਇਆ
  •  ਮੁਗਲਾਂ ਨੂੰ ਮੋਹਤੋੜ ਜਵਾਬ ਦਿੰਦੇ ਸਨ ਰਾਜਾ ਸੂਰਜਮਲ
  • 1745-1763 ਤੱਕ 7 ਯੁੱਧ ਸਨ ਲੜੇ
  • ਰਾਜਾਸਥਾਨ ਦੇ ਭਰਤਪੁਰ ਦੇ ਸਨ ਸ਼ਾਸਕ
  • ਜੈਪੁਰ ਦੇ ਰਾਜਾ ਨਾਲ ਚੰਗੀ ਦੋਸਤੀ ਸੀ
  • ਯੁੱਧ ਤੋ ਜਿੱਤਿਆ ਧਨ ਜਨਤਾ ਦੇ ਹਿੱਤ ਂਚ ਲਾਉਦੇ ਸਨ
  • ਸੂਰਜਮਲ ਨੇ ਮਰਾਠਿਆਂ ਤੋ ਨਰਾਜਗੀ ਤੋ ਬਾਅਦ ਵੀ ਆਪਣੀ ਦੋਸਤੀ ਨਿਭਾਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।