ਸੋਨ ਤਗਮੇ ਦੀ ਆਸ ਵਿਕਾਸ ਅਨਫਿੱਟ, ਸੈਮੀਫਾਈਨਲ ਤੋਂ ਹਟੇ

ਕੁਆਰਟਰਫਾਈਨਲ ਚ ਵਧ ਗਈ ਸੀ ਅੱਖ ਦੀ ਸੱਟ | Sports News

ਜਕਾਰਤਾ, (ਏਜੰਸੀ)। ਸੋਨ ਤਗਮੇ ਦੇ ਮੁੱਖ ਦਾਅਵੇਦਾਰ ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਨਨ ਨੂੰ ਅੱਖ ‘ਤੇ ਸੱਟ ਦੇ ਕਾਰਨ 18ਵੀਆਂ ਏਸ਼ੀਆਈ ਖੇਡਾਂ ਦੀ ਮੁੱਕੇਬਾਜ਼ੀ ਈਵੇਂਟ ‘ਚ ਅਨਫਿੱਟ ਕਰਾਰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ 75 ਕਿਗ੍ਰਾ ਪੁਰਸ਼ ਸੈਮੀਫਾਈਨਲ ਮੁਕਾਬਲੇ ਤੋਂ ਹਟਣਾ ਪਿਆ ਵਿਕਾਸ ਨੇ ਮੁੱਕੇਬਾਜ਼ੀ ਮੁਕਾਬਲੇ ‘ਚ ਆਪਣੇ 75 ਕਿਗ੍ਰਾ ਪੁਰਸ਼ ਭਾਰ ਵਰਗ ‘ਚ ਕਜ਼ਾਖ਼ਿਸਤਾਨ ਦੇ ਅਮਾਨਕੁਲ ਵਿਰੁੱਧ ਸੈਮੀਫਾਈਨਲ ‘ਚ ਭਿੜਨਾ ਸੀ ਪਰ ਅੱਖ ‘ਤੇ ਸੱਟ ਕਾਰਨ ਉਹਨਾਂ ਨੂੰ ਪਹਿਲਾਂ ਹੀ ਬਾਹਰ ਹੋਣਾ ਪਿਆ 26 ਸਾਲਾ ਮੁੱਕੇਬਾਜ਼ ਨੇ ਹਾਲਾਂਕਿ ਸੈਮੀਫਾਈਨਲ ‘ਚ ਪਹੁੰਚ ਕੇ ਆਪਣੇ ਲਈ ਕਾਂਸੀ ਤਗਮਾ ਪਹਿਲਾਂ ਹੀ ਪੱਕਾ ਕਰ ਲਿਆ ਸੀ ਉਹਨਾਂ ਏਸ਼ੀਆਈ ਖੇਡਾਂ ‘ਚ ਲਗਾਤਾਰ ਤਿੰਨ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣਨ ਦੀ ਪ੍ਰਾਪਤੀ ਦਰਜ ਕਰਦੇ ਹੋਏ ਆਪਣਾ ਨਾਂਅ ਇਤਿਹਾਸ ‘ਚ ਦਰਜ ਕਰਵਾ ਲਿਆ ਵਿਕਾਸ ਨੇ 2010 ਗਵਾਂਗਝੂ ਏਸ਼ੀਆਈ ਖੇਡਾਂ ‘ਚ ਪੁਰਸ਼ਾਂ ਦੇ 60 ਕਿਗ੍ਰਾ ਭਾਰ ਵਰਗ ‘ਚ ਸੋਨ ਤਗਮਾ ਜਿੱਤਿਆ ਸੀ ਉਹ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਗਮਾ ਆਪਣੇ ਨਾਂਅ ਕਰਵਾ ਚੁੱਕੇ ਹਨ।

ਭਾਰਤੀ ਮੁੱਕੇਬਾਜ਼ ਨੂੰ ਪ੍ਰੀ ਕੁਆਰਟਰ ‘ਚ ਅੱਖ ਦੇ ਉੱਪਰ ਕੱਟ ਲੱਗ ਗਿਆ ਸੀ ਜਦੋਂਕਿ ਚੀਨ ਦੇ ਤੁਹੇਤਾ ਵਿਰੁੱਧ ਕੁਆਰਟਰ ਫਾਈਨਲ ‘ਚ ਉਹਨਾਂ ਦੀ ਸੱਟ ਹੋਰ ਖ਼ਰਾਬ ਹੋ ਗਈ ਸੀ ਹਾਲਾਂਕਿ ਅੱਖ ਤੋਂ ਖੂਨ ਦੇ ਬਾਵਜ਼ੂਦ ਉਹਨਾਂ ਚੀਨੀ ਮੁੱਕੇਬਾਜ਼ ਵਿਰੁੱਧ ਮੁਕਾਬਲਾ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਅਤੇ ਪੱਕਾ ਕੀਤਾ ਕਿ ਉਹ ਲਗਾਤਾਰ ਤੀਸਰੀਆਂ ਏਸ਼ੀਆਈ ਖੇਡਾਂ ਤੋਂ ਖ਼ਾਲੀ ਹੱਥ ਨਹੀਂ ਜਾਣਗੇ ਮੁੱਕੇਬਾਜ਼ੀ ਮੁਕਾਬਲਿਆਂ ‘ਚ ਹੁਣ ਭਾਰਤ ਦੀਆਂ ਨਜ਼ਰਾਂ 49 ਕਿਗ੍ਰਾ ਪੁਰਸ਼ ਲਾਈਟ ਫਲਾਈਵੇਟ ਵਰਗ ‘ਚ ਅਮਿਤ ਪੰਘਲ ‘ਤੇ ਲੱਗੀਆਂ ਹਨ ਜੋ ਸੈਮੀਫਾਈਨਲ ‘ਚ ਫਿਲੀਪੀਂਸ ਦੇ ਕਾਰਲੋ ਵਿਰੁੱਧ ਨਿੱਤਰਨਗੇ।