ਯੂਕੀ ਪਹਿਲੇ ਹੀ ਗੇੜ ‘ਚ ਬਾਹਰ, ਵਿਸ਼ਵ ਨੰਬਰ 2 ਵੋਜ਼ਨਿਆਕੀ ਨੂੰ ਵੀ ਝਟਕਾ

ਨਿਊਯਾਰਕ, 31 ਅਗਸਤ

 

ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸ ਓਪਨ ‘ਚ ਖੇਡਣ ਦੇ ਚੱਕਰ ‘ਚ ਏਸ਼ੀਆਈ ਖੇਡਾਂ ਤੋਂ ਬਾਹਰ ਰਹੇ ਦੇਸ਼ ਦੇ ਨੰਬਰ ਇੱਕ ਸਿੰਗਲ ਖਿਡਾਰੀ ਯੂਕੀ ਭਾਂਬਰੀ ਦੀ ਚੁਣੌਤੀ ਪਹਿਲੇ ਹੀ ਗੇੜ ‘ਚ ਟੁੱਟ ਗਈ ਜਦੋਂਕਿ ਏਸ਼ੀਆਈ ਖੇਡਾਂ ਦੇ ਡਬਲਜ਼ ਸੋਨ ਤਗਮਾ ਜੇਤੂ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਨੇ ਆਪਣੇ ਆਪਣੇ ਜੋੜੀਦਾਰਾਂ ਨਾਲ ਦੂਸਰੇ ਗੇੜ ‘ਚ ਜਗ੍ਹਾ ਬਣਾ ਲਈ

 
ਵਿਸ਼ਵ ਰੈਂਕਿੰਗ ‘ਚ 98ਵੇਂ ਨੰਬਰ ‘ਤੇ ਮੌਜ਼ੂਦ ਯੂਕੀ ਨੂੰ ਫਰਾਂਸ ਦੇ ਪਿÂਰੇ ਹਰਬਰਟ ਨੇ ਲਗਾਤਾਰ ਸੈੱਟਾਂ ‘ਚ 6-3, 7-6, 7-5 ਨਾਲ ਹਰਾਇਆ ਯੂਕੀ ਨੇ ਯੂਐਸ ਓਪਨ ਲਈ ਏਸ਼ੀਆਈ ਖੇਡਾਂ ‘ਚ ਨਾ ਖੇਡਣ ਦਾ ਫੈਸਲਾ ਕੀਤਾ ਸੀ ਪਰ ਇਸ ਦਾ ਉਹਨਾਂ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਜੇਕਰ ਉਹ ਏਸ਼ੀਆਈਖੇਡਾਂ ‘ਚ ਖੇਡਦੇ ਤਾਂ ਦੇਸ਼ ਲਈ ਤਗਮਾ ਜਿੱਤ ਸਕਦੇ ਸਨ

 

 
ਇਸ ਦੌਰਾਨ ਏਸ਼ੀਆਈ ਖੇਡਾਂ ਦੇ ਡਬਲਜ਼ ਸੋਨ ਤਗਮਾ ਜੇਤੂ ਭਾਰਤ ਦੇ ਦਿਵਿਜ ਸ਼ਰਣ ਅਤੇ ਨਿਊਜ਼ੀਲੈਂਡ ਦੇ ਆਰਟੇਮ ਸਿਤਾਕ ਨੇ ਅਮਰੀਕੀ ਜੋੜੀ ਮਾਰਟਿਨ ਰੇਡਲਿਕੀ ਅਤੇ ਇਵਾਨ ਨੂੰ 6-4, 6-4 ਨਾਲ ਹਰਾ ਕੇ ਦੂਸਰੇ ਗੇੜ ‘ਚ ਜਗ੍ਹਾ ਬਣਾ ਲਈ ਸ਼ਰਣ ਦੇ ਨਾਲ ਸੋਨ ਤਗਮਾ ਜਿੱਤਣ ਵਾਲੇ ਰੋਹਨ ਬੋਪੰਨਾ ਨੇ ਫਰਾਂਸ ਦੇ ਐਡਵਰਡ ਰੋਜਰ ਵੇਸੇਲੀਨ ਨਾਲ ਸਾਈਪ੍ਰਸ ਦੇ ਮਾਰਕ ਬਗਦਾਤਿਸ ਅਤੇ ਜਰਮਨੀ ਦੇ ਮਿਸ਼ਾ ਜਵੇਰੇਵ ਨੂੰ 4-6, 6-3,6-4 ਨਾਲ ਹਾਰ ਦੇ ਦੂਸਰੇ ਗੇੜ ‘ਚ ਜਗ੍ਹਾ ਬਣਾ ਲਈ ਪਰ ਲਿਏਂਡਰ ਪੇਸ, ਪੂਰਵ ਰਾਜ ਅਤੇ ਜੀਵਨ ਨੂੰ ਆਪਣੇ ਆਪਣੇ ਜੋੜੀਦਾਰਾਂ ਨਾਲ ਪਹਿਲੇ ਹੀ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ

 

 

ਯੂਐਸ ਓਪਨ: ਵਿਸ਼ਵ ਨੰਬਰ 2 ਵੋਜ਼ਨਿਆਕੀ ਬਾਹਰ

 

ਨਿਊਯਾਰਕ, 31 ਅਗਸਤ

ਵਿਸ਼ਵ ਦੀ ਨੰਬਰ ਦੋ ਖਿਡਾਰੀ ਡੈਨਮਾਰਕ ਦੀ ਕੈਰੋਲੀਨ ਵੋਜ਼ਨਿਆਕੀ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸ ਓਪਨ ਦੇ ਤੀਸਰੇ ਗੇੜ ‘ਚ ਉਲਟਫੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਈ ਮਹਿਲਾ ਸਿੰਗਲ ‘ਚ ਦੂਸਰਾ ਦਰਜਾ ਪ੍ਰਾਪਤ ਵੋਜ਼ਨਿਆਕੀ ਨੂੰ ਯੂਕਰੇਨ ਦੀ ਲੇਸਿਆ ਸੁਰੇਂਕਾ ਦੇ ਹੱਥੋਂ ਦੂਸਰੇ ਗੇੜ ‘ਚ 4-6, 2-6 ਨਾਲ ਹਾਰ ਝੱਲਣੀ ਪਈ ਇਹ ਲਗਾਤਾਰ ਦੂਸਰਾ ਮੌਕਾ ਹੈ ਜਦੋਂ ਵੋਜ਼ਨਿਆਕੀ ਯੂਐਸ ਓਪਨ ਦੇ ਸ਼ੁਰੂਆਤ’ਚ ਹੀ ਬਾਹਰ ਹੋ ਗਈ ਹੈ ਜਦੋਂਕਿ ਉਹ ਇੱਥੇ ਦੋ ਵਾਰ ਦੀ ਫਾਈਨਲਿਸਟ ਹੈ ਇਸ ਸਾਲ ਦੀ ਆਸਟਰੇਲੀਅਨ ਓਪਨ ਚੈਂਪੀਅਨ ਵੋਜ਼ਨਿਆਕੀ ਦੂਸਰੀ ਵਾਰ ਇੱਥੇ ਦੂਸਰਾ ਗੇੜ ਪਾਰ ਨਹੀਂ ਕਰ ਸਕੀ ਹੈ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।