ਚਾਰਾ ਘੁਟਾਲੇ ਮਾਮਲਾ : ਲਾਲੂ ਪ੍ਰਸਾਦ ਯਾਦਵ 12 ਦਿਨ ਬਾਅਦ ਨਿਕਲੇ ਜੇਲ੍ਹ ਤੋਂ ਬਾਹਰ

Big, Relief, LaluYadav

ਚਾਰਾ ਘੁਟਾਲੇ ਮਾਮਲਾ : ਲਾਲੂ ਪ੍ਰਸਾਦ ਯਾਦਵ 12 ਦਿਨ ਬਾਅਦ ਨਿਕਲੇ ਜੇਲ੍ਹ ਤੋਂ ਬਾਹਰ

ਏਜੰਸੀ, ਪਟਨਾ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਹਾਈ ਕੋਰਟ ਤੋਂ ਜਮਾਨਤ ਮਿਲਣ ਤੋਂ 12 ਦਿਨ ਬਾਅਦ ਉਹ ਜੇਲ੍ਹ ਤੋਂ ਬਾਹਰ ਨਿਕਲੇ ਹਨ। ਉਹ 19 ਮਾਰਚ 2018 ਤੋਂ ਝਾਰਖੰਡ ਦੇ ਦੁਮਕਾ ਕੋਸ਼ਾਗਾਰ ’ਚ ਗੈਰ ਨਿਕਾਸੀ ਨਾਲ ਜੁੜੇ ਮਾਮਲੇ ’ਚ ਸਜਾ ਕੱਟ ਰਹੇ ਸਨ। ਝਾਰਖੰਡ ਹਾਈਕੋਰਟ ਨੇ ਬੀਤੀ 17 ਅਪਰੈਲ ਨੂੰ ਲਾਲੂ ਪ੍ਰਸਾਦ ਨੂੰ ਜਮਾਨਤ ਦੀ ਸੁਵਿਧਾ ਪ੍ਰਦਾਨ ਕੀਤੀ ਸੀ, ਪਰ ਵਕੀਲ ਵੱਲੋਂ ਕਾਰਜ ਨਾ ਕੀਤੇ ਜਾਣ ਕਾਰਨ ਬੇਲ ਬਾਡ ਨਹੀਂ ਭਰਿਆ ਜਾ ਸਕਿਆ ਸੀ। ਬਾਰ ਕੌਂਸਿਲ ਆਫ ਇੰਡੀਆ ਦੇ ਆਦੇਸ਼ ਤੋਂ ਬਾਅਦ ਵੀਰਵਾਰ ਨੂੰ ਲਾਲੂ ਪ੍ਰਸਾਦ ਯਾਦਵ ਦੇ ਐਡਵੋਕੇਟ ਨੇ ਦੋ ਨਿੱਜੀ ਬਾਂਡ ਦਾਖਲ ਕੀਤੇ, ਜਿਸ ਨੂੰ ਕੋਰਟ ਨੇ ਸਹੀ ਪਾ ਕੇ ਬਿਰਸਾ ਮੁੰਡਾ ਕੇਂਦਰੀ ਕਾਰਾ ਹੋਟਵਾਰ ਦੇ ਜੇਲ੍ਹ ਪ੍ਰਧਾਨ ਨੂੰ ਭੇਜ ਦਿੱਤਾ। ਨਾਲ ਹੀ ਲਾਲੂ ਪ੍ਰਸਾਦ ਯਾਦਵ ਨੂੰ ਜੇਲ੍ਹ ਤੋਂ ਛੱਡਣ ਦੇ ਆਦੇਸ਼ ਜਾਰੀ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।