ਅਧਿਆਪਕਾਂ ਨੂੰ ਚੋਣ ਡਿਊਟੀ ਦੌਰਾਨ ਮਿਲਣ ਇਹ ਸਹੂਲਤਾਂ : ਜੀਟੀਯੂ ਪੰਜਾਬ

Teachers Election Duty
ਪਟਿਆਲਾ : ਜੀ ਟੀ ਯੂ ਪਟਿਆਲਾ ਦਾ ਵਫਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਣ ਸਮੇਂ।

ਅਧਿਆਪਕਾਂ ਦੀਆਂ ਚੋਣ ਡਿਊਟੀਆਂ ਤਹਿਸੀਲ ਪੱਧਰ ’ਤੇ ਲਗਾਈਆਂ ਜਾਣ ਜੀਟੀਯੂ ਪੰਜਾਬ

(ਸੱਚ ਕਹੂੰ ਨਿਊਜ) ਪਟਿਆਲਾ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਪਟਿਆਲਾ ਦਾ ਇੱਕ ਵਫਦ ਲੋਕ ਸਭਾ ਚੋਣਾਂ ਵਿੱਚ ਚੋਣ ਡਿਊਟੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਗਈ ਕਿ ਅਧਿਆਪਕ ਮੁਲਾਜ਼ਮ ਸਾਥੀਆਂ ਦੀਆਂ ਦੂਰ ਦਰਾਡੇ ਚੋਣ ਡਿਊਟੀਆਂ, ਚੋਣਾਂ ਦੌਰਾਨ ਦੂਰ ਕੀਤੀਆਂ ਜਾਂਦੀਆਂ ਤਾਇਨਾਤੀਆਂ, ਗੰਭੀਰ ਬਿਮਾਰੀਆਂ ਨਾਲ ਪੀੜਤ ਮੁਲਾਜ਼ਮ, ਅਪੰਗ ਮੁਲਾਜ਼ਮ, ਕਪਲ ਕੇਸ ਵਿੱਚ ਲੱਗੀਆਂ ਡਿਊਟੀਆਂ ਵਿੱਚ ਅਧਿਆਪਕ ਮੁਲਾਜ਼ਮ ਸਾਥੀਆਂ ਨੂੰ ਚੋਣ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ। (Teachers Election Duty)

ਜੀਟੀਯੂ ਪਟਿਆਲਾ ਦੇ ਵਫਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂ|ਪਿਆ ਮੰਗ ਪੱਤਰ

ਅਧਿਆਪਕ ਮੁਲਾਜ਼ਮ ਸਾਥੀਆਂ ਦੀਆਂ ਡਿਊਟੀਆਂ ਤਹਿਸੀਲ ਪੱਧਰ ’ਤੇ ਹੀ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਸੁਪਰਵਾਈਜ਼ਰਾਂ ਨੂੰ ਵੋਟਾਂ ਸਬੰਧੀ ਸਮਾਨ ਇਕੱਠਾ ਕਰਨ ਲਈ ਘੱਟੋ-ਘੱਟ ਪੋਲਿੰਗ ਪਾਰਟੀਆਂ ਦਿੱਤੀਆਂ ਜਾਣ, ਵੋਟਾਂ ਪੈਣ ਉਪਰੰਤ ਸਮਾਨ ਜਮਾਂ ਕਰਵਾਉਣ ਸਮੇਂ ਵੱਧ ਤੋਂ ਵੱਧ ਟੀਮਾਂ ਦਾ ਗਠਨ ਕਰਕੇ ਹੁੰਦੀ ਖੱਜਲ-ਖਰਾਬੀ ਤੋਂ ਬਚਾਇਆ ਜਾਵੇ, ਇਲੈਕਸ਼ਨ ਡਿਊਟੀ ਦੌਰਾਨ ਦਿੱਤੇ ਜਾਂਦੇ ਮਿਹਨਤਾਨੇ ਦੀ ਅਦਾਇਗੀ ਇਲੈਕਸ਼ਨ ਡਿਊਟੀ ਦੌਰਾਨ ਹੀ ਦਿੱਤੀ ਜਾਵੇ, ਚੋਣਾਂ ਦੌਰਾਨ ਦਿੱਤੇ ਜਾਂਦੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ: Weather Update: ਦੂਜੇ ਪੜਾਅ ਦੀ ਵੋਟਿੰਗ ਵਾਲੇ ਦਿਨ ਤੂਫਾਨ ਤੇ ਮੀਂਹ ਦਾ ਅਲਰਟ, 19 ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ

ਵਫ਼ਦ ਵੱਲੋਂ ਇਨ੍ਹਾਂ ਸਾਰੀਆਂ ਮੰਗਾਂ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਡਿਪਟੀ ਕਮਿਸ਼ਨਰ ਪਟਿਆਲਾ ਨੇ ਮੰਗ ਪੱਤਰ ਨਾਲ ਸੰਬੰਧਿਤ ਮੰਗਾਂ ’ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਹਰ ਪੱਖੋਂ ਇਨ੍ਹਾਂ ਮੰਗਾਂ ਦੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਉਨ੍ਹਾਂ ਦੇ ਨੇੜਲੇ ਬਲਾਕਾਂ ਵਿੱਚ ਹੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਅਧਿਆਪਕ ਆਗੂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਰਵਿੰਦਰ ਸਿੰਘ ਖੱਟੜਾ, ਹਰਪ੍ਰੀਤ ਸਿੰਘ ਉੱਪਲ ,ਹਰਦੀਪ ਸਿੰਘ ਪਟਿਆਲਾ , ਹਿੰਮਤ ਸਿੰਘ ਖੋਖ, ਨਿਰਭੈ ਸਿੰਘ ਪਟਿਆਲਾ ਸਾਥੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹੁੰਦੀਆਂ ਇਲੈਕਸ਼ਨ ਡਿਊਟੀਆਂ ਦੌਰਾਨ ਮੁਲਾਜ਼ਮਾਂ ਦੀ ਖੱਜਲ ਖਰਾਬੀ ਬਹੁਤ ਹੁੰਦੀ ਹੈ। ਇਸ ਮੌਕੇ ਭੀਮ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ , ਸੰਦੀਪ ਕੁਮਾਰ ਰੱਖੜਾ, ਮਨਦੀਪ ਸਿੰਘ ਕਾਲੇਕੇ, ਦਲਬੀਰ ਸਿੰਘ ਪਟਿਆਲਾ , ਕੁਲਦੀਪ ਸਿੰਘ ਰੌਣੀ ਹਾਜ਼ਰ ਸਨ। (Teachers Election Duty)

LEAVE A REPLY

Please enter your comment!
Please enter your name here