ਅਲਾਸਕਾ ‘ਚ ਭੂਚਾਲ ਤੋਂ ਬਾਅਦ ਐਮਰਜੈਂਸੀ ਐਲਾਨ

Earthquake

40 ਵਾਰ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

ਵਾਸਿੰਗਟਨ (ਏਜੰਸੀ)। ਅਮਰੀਕਾ ਦੇ ਅਲਾਸਕਾ ਪ੍ਰਾਂਤ ‘ਚ ਕੱਲ੍ਹ ਭਿਆਨਕ ਭੂਚਾਲ ਆਉਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ।ਇਸ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ‘ਤੇ ਸੱਤ ਮਾਪੀ ਗਈ ਹੈ ਅਤੇ ਇਸ ਨਾਲ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ 40 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।  ਵਾਈਟ ਹਾਊਸ ਦੇ ਬੁਲਾਰੇ ਨੇ ਇੱਥੇ ਜਾਰੀ ਇੱਕ ਬਿਆਨ ‘ਚ ਕਿਹਾ ਕਿ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਲਾਸਕਾ ਪ੍ਰਾਂਤ ‘ਚ ਐਮਰਜੈਂਸੀ ਲਾਗੂ ਹੋ ਗਈ ਹੈ ਅਤੇ ਸੰਘੀ ਏਜੰਸੀਆਂ ਰਾਜ ‘ਚ ਮੱਦਦ ਪਹੁੰਚਾ ਸਕਦੀਆਂ ਹਨ। ਐਮਰਜੈਂਸੀ ਦੇ ਇਸ ਐਲਾਨ ਤੋਂ ਬਾਅਦ ਗ੍ਰਹਿ ਵਿਭਾਗ ਅਤੇ ਸੰਘੀ ਐਮਰਜੈਂਸੀ ਪ੍ਰਬੰਧਨ ਏਜੰਸੀ ਆਫ਼ਤ ਕੰਟਰੋਲ ਯਤਨਾਂ ‘ਚ ਸਮਨਵਿਅ ਸਥਾਪਿਤ ਕਰੇਗੀ ਅਤੇ ਇਨ੍ਹਾਂ ਕੰਮਾਂ ਲਈ ਆਰਥਿਕ ਸਹਾਇਤਾ ਵੀ ਦੇਵੇਗੀ। ਹੁਣ ਤੱਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

(Earthquake)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।