ਬੋਰਵੈੱਲ ’ਚ ਡਿੱਗੇ 11 ਸਾਲਾਂ ਲੜਕੇ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ

ਬੋਰਵੈੱਲ ’ਚ ਡਿੱਗੇ 11 ਸਾਲਾਂ ਲੜਕੇ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ

(ਏਜੰਸੀ)
ਰਾਏਪੁਰ/ਜੰਜਗੀਰ ਛਾਪਾ। ਛੱਤੀਸਗੜ੍ਹ ਚਾਪਾ ਜ਼ਿਲ੍ਹੇ ਦੇ ਮਲਖਰੌਦਾ ਬਲਾਕ ਦੇ ਪਿਹਰੀਦ ਪਿੰਡ ’ਚ ਬੋਰਵੈਲ ’ਚ ਫਸੇ 11 ਸਾਲਾਂ ਰਾਹੁਲ ਸਾਹੂ ਨੂੰ ਬਾਹਰ ਕੱਢਣ ਲਈ 16 ਘੰਟੇ ਜੰਗੀ ਪੱਧਰ ’ਤੇ ਬਚਾਅ ਕਾਰਜ਼ ਜਾਰੀ ਹੈ। ਐਨਡੀਆਰਐਫ ਦੀਆਂ ਟੀਮਾਂ ਮੌਕ ’ਤੇ ਮੌਜ਼ੂਦ ਹਨ। ਕਲੈਕਟਰ ਜਤਿੰਤਰ ਸ਼ੂਕਲਾ ਅਤੇ ਪੁਲਿਸ ਸੁਪਰਡੈਂਟ ਵਿਜੇ ਅਗਰਵਾਲ ਸਮੇਤ ਹੋਰ ਅਧਿਕਾਰੀ ਰਾਤ ਭਰ ਮੌਕੇ ’ਤੇ ਮੌਜ਼ੂਦ ਰਹੇ। ਅੱਜ ਵੀ ਛੇ ਜੇਸੀਬੀ ਨਾਲ ਮਿੱਟੀ ਦੀ ਖੁਦਾਈ ਜਾਰੀ ਹੈ।

ਕਿਵੇਂ ਵਾਪਰੀ ਘਟਨਾ

ਰਾਹੁਲ ਬੀਤੀ ਰਾਤ ਕਰੀਬ 12 ਵਜੇ ਤੱਕ ਹੰਗਾਮਾ ਕਰਦਾ ਰਿਹਾ, ਉਸ ਤੋਂ ਬਾਅਦ ਸਵੇਰੇ ਉਸ ਨੇ ਹੰਗਾਮਾ ਕੀਤਾ। ਸਪੈਸ਼ਲ ਕੈਮਰੇ ’ਚ ਉਸ ਦੀ ਹਰਕਤ ਦਿਖਾਈ ਦੇ ਰਹੀ ਹੈ। ਕਲੈਕਟਰ ਜਤਿੰਦਰ ਕੁਮਾਰ ਸ਼ੁਕਲਾ ਨੇ ਕਿਹਾ ਕਿ ਰਾਹੁਲ ਤੱਕ ਪਹੁੰਚਣ ’ਚ ਪੰਜ ਛੇ ਘੰਟੇ ਹੋਰ ਲੱਗ ਸਕਦੇ ਹਨ। ਟੀਮ ਸ਼ੁੱਕਰਵਾਰ ਸ਼ਾਮ ਤੋਂ ਲਗਾਤਾਰ ਰਾਤ ਭਰ ਲੱਗੀ ਰਹੀ ਅਤੇ ਅਜੇ ਵੀ ਹਰ ਤਰ੍ਹਾਂ ਨਾਲ ਕੋਸ਼ਿਸ਼ਾਂ ਜਾਰੀ ਹਨ।

ਰਾਹੁਲ ਪਰੇਸ਼ਾਨ ਹੈ, ਉਸ ਨੂੰ ਕੇਲੇ ਅਤੇ ਜੂਸ ਭੇਜ ਦਿੱਤਾ ਗਿਆ ਹੈ, ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਆਵਾਜ਼ ਰਾਹੀਂ ਗੱਲ ਕੀਤੀ ਜਾ ਰਹੀ ਹੈ, ਤਾਂ ਜੋ ਉਸ ਦਾ ਮਨੋਬਲ ਬਰਕਰਾਰ ਰਹੇ। ਬੱਚੇ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਾਰਜ਼ ਤੇਜ਼ੀ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅਧਿਕਾਰੀਆਂ ਨੇ ਬੱਚੇ ਨੂੰ ਬਚਾਉਣ ਲਈ ਹਰ ਲੋੜੀਂਦੀ ਕਾਰਵਾਈ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੀ ਬਘੇਲ ਖੁਦ ਉੱਥੋਂ ਹਰ ਪਲ ਦੀ ਜਾਣਕਾਰੀ ਲੈ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ