ਕਾਨਪੁਰ ਹਿੰਸਾ ਮਾਮਲੇ ਦੇ ਦੋਸ਼ੀ ਦੇ ਰਿਸ਼ਤੇਦਾਰ ਦੀ ਬਿਲਡਿੰਗ ’ਤੇ ਚੱਲਿਆ ਬੁਲਡੋਜ਼ਰ

ਕਾਨਪੁਰ ਹਿੰਸਾ ਮਾਮਲੇ ਦੇ ਦੋਸ਼ੀ ਦੇ ਰਿਸ਼ਤੇਦਾਰ ਦੀ ਬਿਲਡਿੰਗ ’ਤੇ ਚੱਲਿਆ ਬੁਲਡੋਜ਼ਰ

(ਏਜੰਸੀ)
ਕਾਨਪੁਰ। ਪਿਛਲੇ ਹਫਤੇ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਹੋਏ ਨਮਾਜ਼ ਮਾਮਲੇ ਦੇ ਮੁੱਖ ਦੋਸ਼ੀ ਹਯਾਤ ਜ਼ਫਰ ਹਾਸ਼ਮੀ ਦਾ ਕਰੀਬੀ ਰਿਸ਼ਤੇਦਾਰ ਮੁੱਹਮਦ ਇਸ਼ਤਿਆਕ ਦੀ ਇੱਕ ਇਮਾਰਤ ਦੀ ਨਾਜਾਇਜ਼ ਉਸਾਰੀ ਨੂੰ ਲੈ ਕੇ ਸ਼ਨਿੱਚਰਵਾਰ ਸਵੇਰੇ ਬੁਲਡੋਜ਼ਰ ਨਾਲ ਉਸ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਕਾਨਪੁਰ ਡਿਵੈਲਪਮੈਂਟ ਅਥਾਰਟੀ (ਕੇ.ਡੀ.ਏ.) ਨੇ ਸ਼ਹਿਰ ਦੇ ਬੇਨਾ ਝਬਾਰ ਇਲਾਕੇ ’ਚ ਸਥਿਤ ਇਸ਼ਤਿਹਾਕ ਦੀ ਇਮਾਰਤ ਦੇ ਕਬਜ਼ੇ ਵਾਲੇ ਹਿੱਸੇ ਨੂੰ ਢਾਹੁਣ ਲਈ ਕਾਰਵਾਈ ਕੀਤੀ। ਕੇਡੀਏ ਦੇ ਸਕੱਤਰ ਸ਼ਤਰੂਘਨ ਵੇਸ਼ ਨੇ ਦੱਸਿਆ ਕਿ ਬਿਲਡਰ ਕਾਰੋਬਾਰੀ ਇਸ਼ਤਿਹਾਰ ਦੀ ਇਸ ਇਮਾਰਤ ’ਚ ਨਾਜਾਇਜ਼ ਉਸਾਰੀ ਅਤੇ ਕਬਜ਼ੇ ਹਟਾਉਣ ਦੇ ਨੋਟਿਸ ਪਹਿਲਾਂ ਵੀ ਕਈ ਵਾਰ ਦਿੱਤੇ ਗਏ ਸਨ।

ਨੋਟਿਸ ’ਤੇ ਅਮਲ ਨਾ ਕਰਨ ਤੋਂ ਬਾਅਦ ਅਥਾਰਟੀ ਨੇ ਸ਼ਨਿੱਚਰਵਾਰ ਨੂੰ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਹੈ। ਵੈਸ਼ ਨੇ ਦੱਸਿਆ ਕਿ ਇਸ ਇਮਾਰਤ ਦਾ ਰਿਹਾਇਸ਼ੀ ਸ਼੍ਰੇਣੀ ਦਾ ਨਕਸ਼ਾ ਪਾਸ ਕੀਤਾ ਗਿਆ ਸੀ ਪਰ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਸ ਦੀ ਵਰਤੋਂ ਵਪਾਰਕ ਕੰਮਾਂ ਲਈ ਕੀਤੀ ਜਾ ਰਹੀ ਹੈ। ਇਸ਼ਤਿਆਕ ਕਾਨਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਦਾ ਕਰੀਬੀ ਰਿਸ਼ਤੇਦਾਰ ਮੰਨਿਆ ਜਾਂਦਾ ਹੈ।

ਪੁਲਿਸ ਦੀਆਂ ਕਈ ਟੀਮਾਂ ਤਾਇਨਾਤ

ਕਾਨਪੁਰ ਦੇ ਕਿਸੇ ਵੀ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਕੀ ਇਸ਼ਤਿਆਕ ਦਾ ਬੇਕਨ ਗੰਜ ਹਿੰਸਾ ਮਾਮਲੇ ਨਾਲ ਕੋਈ ਸਬੰਧ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀਏਸੀ ਅਤੇ ਆਰਏਐਡ ਦੀ ਇੱਕ ਕੰਪਨੀ ਅਤੇ ਕਈ ਥਾਣਿਆਂ ਦੀਆਂ ਪੁਲਿਸ ਟੀਮਾਂ ਨੂੰ ਇਸ਼ਤਿਆਕ ਦੀ ਇਮਾਰਤ ਦੇ ਕਬਜ਼ੇ ਮੁਕਤ ਕਾਰਜ਼ ਨੂੰ ਪੂਰਾ ਕਰਨ ਲਈ ਕੇਡੀਏ ਦੀ ਬੇਨਤੀ ’ਤੇ ਕਾਰਵਾਈ ਦੌਰਾਨ ਤਾਇਨਾਤ ਕੀਤਾ ਗਿਆ ਹੈ। ਇਮਾਰਤ ਦੇ ਕਬਜ਼ੇ ਵਾਲੇ ਹਿੱਸਿਆਂ ਨੂੰ ਢਾਹੁਣ ਲਈ ਚਾਰ ਬੁਲਡੋਜ਼ਰ ਅਤੇ ਕਈ ਮਜ਼ਦੂਰ ਤਾਇਨਾਤ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ