ਸਰਵਣ ਸਿੰਘ ਫਿਲੌਰ ਸਮੇਤ 11 ਖਿਲਾਫ਼ ਦੋਸ਼ ਆਇਦ

Against, Including, Sarwan, Phillaur

ਭੋਲਾ ਡਰੱਗ ਰੈਕੇਟ ਕੇਸ: ਮੋਹਾਲੀ ਦੀ ਵਿਸ਼ੇਸ਼ ਇਨਫੋਰਸਮੈਂਟ ਡਾਇਰੈਕਟੋਰੇਟ ਅਦਾਲਤ ਵੱਲੋਂ ਦੋਸ਼ ਆਇਦ

ਮੋਹਾਲੀ, (ਸੱਚ ਕਹੂੰ ਨਿਊਜ਼)। ਪ੍ਰੀਵੈਨਸ਼ਨ ਆਫ ਮਨੀ ਲਾਂਡ੍ਰਿੰਗ ਐਕਟ (ਪੀ. ਐੱਮ. ਐੱਲ. ਏ) ਤਹਿਤ ਭੋਲਾ ਡਰੱਗ ਰੈਕੇਟ ਕੇਸ ‘ਚ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਵੀਰ ਸਿੰਘ, ਸੀ. ਪੀ. ਐੱਸ. ਅਵਿਨਾਸ਼ ਚੰਦਰ ਸਮੇਤ 11 ਜਣਿਆਂ ‘ਤੇ ਅੱਜ ਮੋਹਾਲੀ ਦੀ ਵਿਸ਼ੇਸ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਦਾਲਤ ਨੇ ਦੋਸ਼ ਆਇਦ ਕਰ ਦਿੱਤੇ ਹਨ, ਹੁਣ ਟਰਾਇਲ ਦਾ ਦੌਰ ਸ਼ੁਰੂ ਹੋਵੇਗਾ ਇਹ ਜਾਣਕਾਰੀ ਈਡੀ ਦੇ ਵਕੀਲ ਜਗਜੀਤ ਸਿੰਘ ਸਰਾਓਂ ਨੇ ਦਿੱਤੀ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ ਨੇ ਕਿਹਾ ਕਿ ਮਨੀ ਲਾਂਡ੍ਰਿੰਗ ਐਕਟ ਤਹਿਤ ਭਾਵੇਂ ਹੀ ਉਨ੍ਹਾਂ ‘ਤੇ ਦੋਸ਼ ਆਇਦ ਹੋ ਗਏ ਹਨ ਪਰ ਫੇਅਰ ਇੰਵੈਸਟੀਗੇਸ਼ਨ ਨਹੀਂ ਹੋਈ ਹੈ ਅੱਜ ਵੀ ਈ. ਡੀ. ਅਫਸਰ ਨਿਰੰਜਨ ਸਿੰਘ ਨੇ ਇੱਕ ਕੇਸ ਦੀ ਸੁਣਵਾਈ ਦੌਰਾਨ ਕੋਰਟ ‘ਚ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਜਾਂਚ ‘ਚ ਸਹਿਯੋਗ ਨਹੀਂ ਦਿੱਤਾ, ਫਿਰ ਵੀ ਉਨ੍ਹਾਂ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ, ਸਗੋਂ ਇਸ ਦੇ ਬਦਲੇ ਈ. ਡੀ. ਅਫਸਰ ਨਿਰੰਜਨ ਸਿੰਘ ‘ਤੇ ਅਸਤੀਫਾ ਦੇਣ ਦਾ ਦਬਾਅ ਬਣਾਇਆ ਗਿਆ।

ਉਨ੍ਹਾਂ ਕਿਹਾ ਕਿ ਮਨੀ ਲਾਂਡ੍ਰਿੰਗ ਐਕਟ ਤਹਿਤ ਉਨ੍ਹਾਂ ‘ਤੇ ਦੋਸ਼ ਆਇਦ ਹੋ ਗਏ ਹਨ ਪਰ ਅਜੇ ਟਰਾਇਲ ਸ਼ੁਰੂ ਹੋਵੇਗਾ ਤੇ ਉਨ੍ਹਾਂ ਨੂੰ ਕੋਰਟ ‘ਤੇ ਪੂਰਾ ਭਰੋਸਾ ਹੈ ਮੋਹਾਲੀ ਦੀ ਵਿਸ਼ੇਸ਼ ਅਦਾਲਤ ‘ਚ ਇਸ ਕੇਸ ਦੇ ਸਿਲਸਿਲੇ ‘ਚ ਈ. ਡੀ. ਅਧਿਕਾਰੀ ਨਿਰੰਜਨ ਸਿੰਘ ਵੀ ਪਹੁੰਚੇ ਸਨ ਭੋਲਾ ਡਰੱਗ ਮਾਮਲੇ ਨਾਲ ਜੁੜੇ ਇੱਕ ਮਾਮਲੇ ‘ਚ ਅੱਜ ਈ. ਡੀ. ਅਧਿਕਾਰੀ ਨਿਰੰਜਨ ਸਿੰਘ ਗਵਾਹ ਦੇ ਤੌਰ ‘ਤੇ ਪੇਸ਼ ਹੋਏ ਸਨ ਨਿਰੰਜਨ ਸਿੰਘ ਨੇ ਆਪਣੇ ਅਸਤੀਫੇ ਨੂੰ ਲੈ ਕੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਬੇਟੇ ਦਮਨਵੀਰ ਫਿਲੌਰ ਅਤੇ ਅਵਿਨਾਸ਼ ਚੰਦਰ ਦੇ ਨਾਂਅ ਬਹੁਚਰਚਿਤ ਭੋਲਾ ਡਰੱਗ ਮਾਮਲੇ ‘ਚ ਆਇਆ ਸੀ ਇਸ ਲਈ ਸਰਵਣ ਸਿੰਘ ਫਿਲੌਰ ਨੂੰ ਅਸਤੀਫਾ ਵੀ ਦੇਣਾ ਪਿਆ ਸੀ ਹਾਲਾਂਕਿ ਮੁਲਜ਼ਮਾਂ ਨੇ ਇਸ ਮਾਮਲੇ ਤੋਂ ਡਿਸਚਾਰਜ ਹੋਣ ਦੀ ਅਰਜ਼ੀ ਲਾਈ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।