ਟੀ-20 ਵਿਸ਼ਵ ਕੱਪ : ਵਾਰਮਅਪ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਰਾਹੁਲ-ਇਸ਼ਾਨ ਨੇ ਖੇਡੀਆਂ ਸ਼ਾਨਦਾਰ ਪਾਰੀਆਂ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੀ-20 ਵਿਸ਼ਵ ਕੱਪ 2021 ਦੀ ਸ਼ੁਰੂਆਤ 17 ਅਕਤੂਬਰ ਤੋਂ ਯੂਏਈ ਦੀ ਧਰਤੀ ’ਤੇ ਹੋ ਚੁੱਕੀ ਭਾਰਤੀ ਟੀਮ ਨੇ ਸੋਮਵਾਰ ਨੂੰ ਇੰਗਲੈਂਡ ਖਿਲਾਫ਼ ਪਹਿਲਾ ਵਾਰਮਅਪ ਮੈਚ ਖੇਡਿਆ। ਭਾਰਤੀ ਟੀਮ ਨੇ ਇਹ ਮੁਕਾਬਲਾ 7 ਵਿਕਟਾਂ ਨਾਲ ਜਿੱਤ ਲਿਆ। ਇੰਗਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ 188 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ।

https://twitter.com/BCCI/status/1450155960643702784?ref_src=twsrc%5Etfw%7Ctwcamp%5Etweetembed%7Ctwterm%5E1450155960643702784%7Ctwgr%5E%7Ctwcon%5Es1_c10&ref_url=https%3A%2F%2Fwww.aajtak.in%2Fsports%2Ft20-world-cup-2021%2Fstory%2Findia-vs-england-warm-up-match-report-kl-rahul-ishan-kishan-rishabh-pant-ind-vs-eng-tspo-1343745-2021-10-18

ਭਾਰਤੀ ਓਪਨਰ ਬੱਲੇਬਾਜ਼ੀ ਕੇਐਲ ਰਾਹੁਲ ਤੇ ਇਸ਼ਾਨ ਕਿਸ਼ਨ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਕੈੱਐਲ ਰਾਹੁਲ ਨੇ ਸ਼ਾਨਦਾਰ 24 ਗੇਂਦਾਂ ’ਤੇ 51 ਦੌੜਾਂ ਬਣਾਈਆਂ, ਇਸ਼ਾਨ ਕਿਸ਼ਨ ਨੇ 70 ਦੌੜਾਂ ਦੀ ਦੀ ਸ਼ਾਨਦਾਰ ਪਾਰੀ ਖੇਡੀ। ਆਖਰ ’ਚ ਭਾਰਤੀ ਟੀਮ ਦੇ ਮੱਧਕ੍ਰਮ ਦੇ ਬੱਲੇਬਾਜ਼ ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆ ਨੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਰਿਸ਼ਭ ਪੰਤ ਨੇ 14 ਗੇਂਦਾਂ ’ਤੇ 29 ਦੌੜਾਂ ਬਣਾਈਆਂ ਜਿਸ ’ਚ ਤਿੰਨ ਛੱਕੇ ਵੀ ਸ਼ਾਮਲ ਹਨ। ਰਿਸ਼ਭ ਪੰਤ ਨੇ ਟੀਮ ਨੂੰ ਛੱਕਾ ਮਾਰ ਕੇ ਜਿੱਤ ਦਿਵਾਈ ਭਾਰਤੀ ਟੀਮ ਇਸ ਵਾਰ ਟੀ-20 ਵਿਸ਼ਵ ਕੱਪ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ ਉਸ ਦੇ ਹਿਸਾਬ ਨਾਲ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇੰਗਲੈਂਡ 7 ਵਿਕਟਾਂ ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤ ਟੂਰਨਾਮੈਂਟ ’ਚ ਆਪਣਾ ਪਹਿਲਾ ਮੁਕਾਬਲਾ 24 ਅਕਤੂਬਰ ਨੂੰ ਪਾਕਿਸਤਾਨ ਖਿਲਾਫ਼ ਖੇਡੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ