ਟੀ-20: ਭਾਰਤ ਨੂੰ ਮਿਲਿਆ 143 ਦੌੜਾਂ ਦਾ ਟੀਚਾ

T20, India, Score, Target

ਸੀ੍ਰਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 9 ਵਿਕਟਾਂ ‘ਤੇ ਬਣਾਈਆਂ 142 ਦੌੜਾਂ, ਸ਼ਾਰਦੁਲ ਠਾਕੁਰ ਨੇ ਲਈਆਂ ਤਿੰਨ ਵਿਕਟਾਂ

ਖਬਰ ਲਿਖੇ ਜਾਣ ਤੱਕ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 6.2 ਓਵਰਾਂ ‘ਚ ਬਿਨਾ ਵਿਕਟ ਗਵਾਏ 55 ਦੌੜਾਂ ਬਣਾ ਲਈਆਂ ਸਨ

ਏਜੰਸੀ(ਇੰਦੌਰ) ਸ੍ਰੀਲੰਕਾ ਨੇ ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ ਭਾਰਤ ਸਾਹਮਣੇ 143 ਦੌੜਾਂ ਦਾ ਟੀਚਾ ਰੱਖਿਆ ਹੈ ਸ੍ਰੀਲੰਕਾ ਨੇ 20 ਓਵਰਾਂ ‘ਚ 9 ਵਿਕਟਾਂ ਗਵਾ ਕੇ 142 ਦੌੜਾਂ ਬਣਾਈਆਂ ਸ੍ਰੀਲੰਕਾ ਵੱਲੋਂ ਕੁਸ਼ਲ ਪਰੇਰਾ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ ਭਾਰਤ ਵੱਲੋਂ ਤੇਜ਼ ਗੇਂਦਬਾਜ਼ ਸਾਰਦੁਲ ਠਾਕੁਰ ਨੇ 23 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ ਸਲਾਮੀ ਬੱਲੇਬਾਜ਼ੀ ਦਨੁਸ਼ਕਾ ਗੁਣਾਤਿਲਕਾ ਅਤੇ ਅਵਿਸ਼ਕਾ ਫਰਨਾਂਡੋ ਨੇ ਪਹਿਲੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ।

ਸ੍ਰੀਲੰਕਾ ਨੂੰ ਪਹਿਲਾ ਝਟਕਾ ਅਵਿਸ਼ਕਾ ਫਰਨਾਂਡੋ ਦੇ ਰੂਪ ‘ਚ ਲੱਗਾ ਅਵਿਸ਼ਕਾ ਨੂੰ ਸਪਿੱਨਰ ਵਾਸ਼ਿੰਗਟਨ ਸੁੰਦਰ ਨੇ ਨਵਦੀਪ ਸੈਣੀ ਹੱਥੋਂ ਕੈਚ ਕਰਵਾਇਆ ਅਵਿਸ਼ਕਾ ਨੇ 16 ਗੇਂਦਾਂ ‘ਚ 5 ਚੌਕਿਆਂ ਦੀ ਮੱਦਦ ਨਾਲ 22 ਦੌੜਾਂ ਬਣਾਈਆਂ ਸ੍ਰੀਲੰਕਾ ਦੂਜਾ ਝਟਕਾ ਦਨੁਸ਼ਕਾ ਗੁਣਾਤਿਲਕਾ ਦੇ ਰੂਪ ‘ਚ ਲੱਗਾ ਉਨ੍ਹਾਂ ਨੂੰ ਨਵਦੀਪ ਸੈਣੀ ਨੇ ਬੋਲਡ ਕੀਤਾ ਗੁਣਾਤਿਲਕਾ ਨੇ 21 ਗੇਂਦਾਂ ‘ਚ 3 ਚੌਕਿਆਂ ਦੀ ਮੱਦਦ ਨਾਲ 20 ਦੌੜਾਂ ਬਣਾਈਆਂ ਇਸ ਤੋਂ ਬਾਅਦ ਬੱਲੇਬਾਜ਼ੀ ਲਈ ਆਏ ਕੁਸ਼ਲ ਪਰੇਰਾ ਨੇ 28 ਗੇਂਦਾਂ ‘ਚ 3 ਛੱਕਿਆਂ ਦੀ ਮੱਦਦ ਨਾਲ 34 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਕੁਸ਼ਲ ਪਰੇਰਾ ਨੂੰ ਸਪਿੱਨਰ ਕੁਲਦੀਪ ਯਾਦਵ ਨੇ ਸਿਖ਼ਰ ਧਵਨ ਹੱਥੋਂ ਕੈਚ ਆਊਟ ਕਰਵਾਇਆ ਓਸਾਡਾ ਫਰਨਾਂਡੋ ਵੀ 10 ਦੌੜਾਂ ਬਣਾ ਕੇ ਕੁਲਦੀਪ ਯਾਦਵ ਦਾ ਸ਼ਿਕਾਰ ਬਣੇ ਇਸ ਤੋਂ ਬਾਅਦ ਸ੍ਰੀਲੰਕਾ ਦੇ ਕੋਈ ਵੀ ਬੱਲੇਬਾਜ਼ ਵਿਕਟਾਂ ‘ਤੇ ਨਹੀਂ ਟਿਕ ਸਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।