ਸੀਰੀਆ ਸੈਨਿਕ ਬਣਾ ਰਹੇ ਹਨ ਰਸਾਇਣਕ ਹਥਿਆਰ: ਜੇਫਰੀ

Syrian, Soldiers, Building, Chemical, Weapons, Jeffrey

ਵਾਸ਼ਿੰਗਟਨ, ਏਜੰਸੀ।

ਸੀਰੀਆ ਮਾਮਲਿਆਂ ਲਈ ਅਮਰੀਕੀ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਨੇ ਅੱਜ ਕਿਹਾ ਕਿ ਇਸ ਗੱਲ ਦਾ ਬਹੁਹ ਸਾਰਾ ਪ੍ਰਣਾਮ ਹੈ ਕਿ ਸੀਰੀਆਈ ਸੈਨਿਕ ਸੀਰੀਆ ਦੇ ਉੱਤਰਪੂਰਬ ਇਦਬਿਲ ਖੇਤਰ ‘ਚ ਰਸਾਇਣਕ ਹਥਿਆਰ ਬਣਾ ਰਿਹਾ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਦੇ ਵਿਸ਼ੇਸ਼ ਸਲਾਹਕਾਰ (ਸੀਰੀਆ ‘ਚ ਰਾਜਨੀਤਿਕ ਮਾਮਲਿਆਂ ਦੇ) ਜਿਮ ਜੇਫਰੀ ਨੇ ਕਿਹਾ, ਮੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਚਿਤਾਵਨੀਆਂ ਸਬੰਧੀ ਸਾਰੇ ਕੋਲ ਬਹੁਤ ਵਧੀਆ ਆਧਾਰ ਹਨ ਸੀਰੀਆਂ ‘ਚ ਸਥਿਤੀ ਨੂੰ ਲੈ ਕੇ ਜੇਫਰੀ ਨੇ ਆਪਦੀ ਨਿਯੁਕਤੀ ਤੋਂ ਬਾਅਦ ਪਹਿਲਾਂ ਇੰਟਰਵਿਊ ‘ਚ ਪੱਤਰਕਾਰਾਂ ਨੂੰ ਕਿਹਾ, ਕੋਈ ਵੀ ਹਮਲਾ ਸਾਡੇ ਲਈ ਅਪਤਜਨਕ ਹੇ ਅਤੇ ਇਹ ਲਾਪਰਵਾਹੀ ‘ਚ ਵਾਧੇ ਦੇ ਰੂਪ ‘ਚ ਹੋਵੇਗਾ।

ਉਨ੍ਹਾਂ ਨੇ ਕਿਹਾ ਇਸ ਗੱਲ ਦੇ ਬਹੁਤ ਸਾਰੇ ਪ੍ਰਣਾਮ ਹਨ ਕਿ ਰਸਾਇਣਕ ਹਥਿਆਰ ਤਿਆਰ ਕੀਤੇ ਜਾ ਰਹੇ ਹਨ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰੀ ਸੈਨਿਕ ਨੇ ਰਸਾਇਕ ਹਥਿਆਰਾਂ ਦਾ ਇਸਤੇਮਾਲ ਕੀਤਾ ਤਾਂ ਅਮਰੀਕਾ ਤੇ ਉਸਦੇ ਸਹਿਯੋਗੀ ਤੇਜੀ ਨਾਲ ਪ੍ਰਬਲਤਾ ਨਾਲ ਜਵਾਬ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।