ਸਾਡੇ ਨਾਲ ਸ਼ਾਮਲ

Follow us

14 C
Chandigarh
Tuesday, January 20, 2026
More
    Home ਸੂਬੇ ਪੰਜਾਬ ਸਵਿਫਟ ਕਾਰ ਤੇ ...

    ਸਵਿਫਟ ਕਾਰ ਤੇ ਤਿੰਨ ਪਹੀਆ ਆਟੋ ਦੀ ਟੱਕਰ, ਇੱਕ ਦੀ ਮੌਤ, ਅੱਠ ਗੰਭੀਰ ਜ਼ਖਮੀ

    Accident Sachkahoon

    ਅੱਪਰਾ, (ਮੁਨੀਸ਼ ਕੁਮਾਰ ਆਸ਼ੂ)। ਨਜਦੀਕੀ ਪਿੰਡ ਲਸਾੜਾ ਵਿਖੇ ਫਿਲੋਰ ਤੋਂ ਨਵਾਂਸ਼ਹਿਰ ਮੁੱਖ ਮਾਰਗ ਤੇ ਸਵਿਫਟ ਕਾਰ ਤੇ ਤਿੰਨ ਪਹੀਆ ਆਟੋ ਵਿਚਕਾਰ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਤੇ 8 ਵਿਅਕਤੀਆਂ ਦੇ ਗੰਭੀਰ ਰੂਪ ‘ਚ ਜਖਮੀ ਹੋਣ ਦਾ ਸਮਾਚਾਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ ਐੱਸ ਆਈ ਗੁਰਦੀਸ਼ ਰਾਮ ਪੁਲਸ ਚੋਂਕੀ ਲਸਾੜਾ ਨੇ ਦੱਸਿਆ ਕਿ ਅੱਜ ਇੱਕ ਸਵਿੱਫਟ ਕਾਰ ਪੀ ਬੀ 10 ਜੀ ਐੱਕਸ 8103 ਦੀ ਗਲਤ ਸਾਈਡ ਤੋਂ ਆਉਣ ਕਾਰਨ ਤਿੰਨ ਪਹੀਆ ਆਟੋ ਪੀ ਬੀ 08 ਬੀ ਵਾਈ 9906 ਨਾਲ ਟੱਕਰ ਹੋਣ ਕਾਰਨ ਆਟੋ ਸਵਾਰ 9 ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ।

    ਜਿਨ੍ਹਾਂ ਚੋਂ ਦੋ ਵਿਅਕਤੀਆਂ ਨੂੰ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਚੱਕਦਾਨਾ, ਚਾਰ ਵਿਅਕਤੀਆਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ, ਦੋ ਵਿਅਕਤੀਆਂ ਨੂੰ ਪੀ ਜੀ ਆਈ ਚੰਡੀਗੜ੍ਹ ਤੇ ਇੱਕ ਵਿਅਕਤੀ ਨੂੰ ਆਈ ਵੀ ਵਾਈ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਿਲ ਕਰਵਾਇਆ ਗਿਆ। ਆਈ ਵੀ ਆਈ ਹਸਪਤਾਲ ’ਚ ਆਟੋ ਸਵਾਰ ਇੱਕ ਵਿਅਕਤੀ ਦੀ ਇਲਾਜ ਅਧੀਨ ਮੌਤ ਹੋ ਗਈ। ਮਿ੍ਰਤਕ ਦੀ ਸ਼ਨਾਖਤ ਚਰਨਜੀਤ ਪੁੱਤਰ ਬੂਝਾ ਰਾਮ ਵਾਸੀ ਉੜਾਪੜ ਵਜੋਂ ਹੋਈ ਹੈ। ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਤੇ ਆਟੋ ਦੋਵੇਂ ਵਹੀਕਲਾਂ ਦੇ ਪਰਖੱਚੇ ਉੱਡ ਗਏ। ਘਟਨਾ ਦੀ ਸੂਚਨਾ ਪ੍ਰਾਪਤ ਹੁੰਦਿਆਂ ਮੌਕੇ ’ਤੇ ਏ ਐੱਸ ਆਈ ਗੁਰਦੀਸ਼ ਰਾਮ ਸਮੇਤ ਪੁਲਿਸ ਪਾਰਟੀ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਰ ਚਾਲਕ ਨੂੰ ਗਿ੍ਰਫਤਾਰ ਕਰਕੇ ਦੋਵੇਂ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।