ਸਰਹੱਦੀ ਪਿੰਡਾਂ ਦੇ ਖੇਤਾਂ ’ਚ ਵੜਿਆ ਸਤਲੁਜ ਦਾ ਪਾਣੀ

ਗੱਟੀ ਮੱਤੜ ਦੇ ਖੇਤਾਂਂ ’ਚ ਵੜ ਗਿਆ ਸਤਲੁਜ ਦਾ ਪਾਣੀ (Sutlej River)

ਸ਼ਾਮ ਸਮੇਂ ਦੀਆਂ ਤਸਵੀਰਾਂ ਪਾਕਿਸਤਾਨ ਵਾਲੇ ਪਾਸੇ ਲਹਿੰਦਾ ਸੂਰਜ ਚਾਰੇ ਪਾਸੇ ਪਾਣੀ ਹੀ ਪਾਣੀ

(ਸੱਚ ਕਹੂੰ ਨਿਊਜ਼) ਗੁਰੂਹਰਸਹਾਏ। ਹੁਸੈਨੀ ਵਾਲਾ ਤੋਂ ਪਾਣੀ ਦੀ ਜਿਆਦਾ ਮਾਤਰਾ ਛੱਡਣ ਕਾਰਨ ਸਤਲੁਜ ਦੇ ਕਹਿਰ ਨੇ ਸਰਹੱਦੀ ਪਿੰਡਾਂ ਦੇ ਖੇਤਾਂ ਨੂੰ ਹੁਣ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜਿਸ ਤਹਿਤ ਅੱਜ ਸ਼ਾਮ ਤੱਕ ਪਾਣੀ ਦੀ ਮਾਤਰਾ ਐਨੀ ਵੱਧ ਗਈ ਹੈ ਜਿਸ ਕਾਰਨ ਪਾਣੀ ਨੇ ਪਿੰਡ ਗੱਟੀ ਮੱਤੜ ਦੇ ਭਾਰਤ ਪਾਸੇ ਦੇ ਹਜ਼ਾਰਾਂ ਏਕੜ ਰਕਬੇ ਵਿੱਚ ਲੱਗੇ ਝੋਨੇ ਨੂੰ ਆਪਣੀ ਲਪੇਟ ਲੈ ਲਿਆ ਹੈ । ਕਿਸਾਨਾਂ ਦੀਆਂ (Sutlej River) ਮੋਟਰਾਂ ਹਰਾ ਚਾਰਾਂ ਸਬਜੀਆਂ ਤੇ ਹੋਰ ਫਸਲ ਪੂਰੀ ਤਰਾਂ ਤਬਾਹ ਹੋ ਗਈਆਂ ਹਨ । ਇਸ ਪਿੰਡ ਤੋਂ ਦਰਿਆ ਪਾਰ ਜਾਣ ਵਾਲੇ ਆਰਜੀ ਪੁੱਲ ਨੂੰ ਤਿੰਨ ਚਾਰ ਦਿਨ ਪਹਿਲਾਂ ਪੁੱਟ ਲਿਆ ਗਿਆ ਸੀ ਪਰ ਵਧੇ ਪਾਣੀ ਕਾਰਨ ਸਰਹੱਦੀ ਲੋਕਾਂ ਵਿੱਚ ਸਹਿਮ ਦਾ ਮਹੌਲ ਬਣ ਚੁੱਕਿਆ ਹੈ।

ਹੜ੍ਹ ਦਾ ਕਹਿਰ : ਦਰਜਨਾਂ ਪਿੰਡਾਂ ’ਚ ਪਾਣੀ ਵੜਿਆ, ਲੋਕ ਮਰ ਰਹੇ ਹਨ ਭੁੱਖੇ ਤਿਹਾਏ

ਲੋਕ ਘਰਾਂ ਦੇ ਅੰਦਰ ਪਾਣੀ ’ਚ ਕੈਦ ਹਨ  (Flood Alert)

  • ਘੱਗਰ ਦਰਿਆ ਨੇੜੇ ਪੰਜਾਬ-ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਖੇਤਰ ’ਚ ਹੜ੍ਹ ਦਾ ਕਹਿਰ ਜਾਰੀ

(ਰਾਮ ਸਰੂਪ ਪੰਜੋਲਾ) ਡਕਾਲਾ। ਪਟਿਆਲਾ ਜ਼ਿਲ੍ਹੇ ਦੇ ਪੰਜਾਬ ਹਰਿਆਣਾ ਰਾਜ ਨਾਲ ਲਗਦੇ ਘੱਗਰ ਦਰਿਆ ਅਤੇ ਮੀਰਾਂਪੁਰ ਚੋਅ ਨਦੀ ’ਚ ਪਿਛਲੇ ਤਿੰਨ ਦਿਨਾਂ ਤੋ ਹੜ੍ਹ ਦਾ (Flood Alert) ਕਹਿਰ ਜਿਉਂ ਦਾ ਤਿਉਂ ਜਾਰੀ ਹੈ ।ਇਸ ਖੇਤਰ ’ਚ ਜਿੱਥੇ ਹਜ਼ਾਰਾਂ ਏਕੜ ਫਸਲ ਹੜ੍ਹ ਦੇ ਪਾਣੀ ਵਿਚ ਡੁੱਬ ਗਈ ਹੈ ਇਸ ਦੇ ਨਾਲ ਹੀ ਦਰਜਨਾਂ ਪਿੰਡਾਂ ’ਚ ਪਾਣੀ ਵੜ ਗਿਆ ਅਤੇ ਬਾਹਰ ਆਉਣ-ਜਾਣ ਦਾ ਇਨ੍ਹਾਂ ਪਿੰਡਾਂ ਦਾ ਸੰਪਰਕ ਵੀ ਪੂਰੀ ਤਰ੍ਹਾਂ ਟੁੱਟ ਗਿਆ ਹੈ। ਇਸ ਖੇਤਰ ਵਿਚ ਪਾਣੀ ਨੇ ਡਰਾਵਣਾਂ ਸਮੁੰੰਦਰ ਦਾ ਰੂਪ ਧਾਰ ਲਿਆ ਹੈ।

ਲੋਕ ਘਰਾਂ ਦੇ ਅੰਦਰ ਪਾਣੀ ’ਚ ਕੈਦ

ਪਿੰਡ ਨੋਗਾਵਾ,ਅਲੀਪੁਰ ਥੇਹ,ਅਲੀਪੁਰ ਜੱਟਾ ਡੇਰੇ, ਸਸੀ ਬ੍ਰਾਹਮਣਾਂ,ਸਸਾ ਥੇਹ,ਹਾਸਮਪੁਰ ਮਾਂਗਟਾਂ,ਅਤੇ ਹਰਿਆਣਾ ਰਾਜ ਦੇ ਪਿੰਡ ਗੱਗੜਪੁਰ, ਬੋਪੁਰ, ਸੋਗਲਪੁਰ, ਕਸੋਲੀ, ਪਪਰਾਲਾ ਆਦਿ ਪਿੰਡਾਂ ਦੇ ਲੋਕਾਂ ਦਾ ਪੂਰੀ ਤਰਾਂ ਸੰਪਰਕ ਟੁੱਟ ਗਿਆ ਤੇ ਪਿੰਡ ਸਸੀ ਬ੍ਰਾਹਮਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਹਾਸਮਪੁਰ ਮਾਗਟਾਂ ਵਿਚ ਹੜ੍ਹ ਦਾ ਪਾਣੀ ਭਰ ਗਿਆ ਹੈ। ਲੋਕ ਘਰਾਂ ਦੇ ਅੰਦਰ ਪਾਣੀ ’ਚ ਕੈਦ ਹਨ ਤੇ ਪਾਣੀ ਤੋਂ ਬਚਣ ਅਤੇ ਹੋਰ ਸਮੱਗਰੀ ਬਚਾਉਣ ਦਾ ਯਤਨ ਕਰ ਰਹੇ ਹਨ।

Flood Alert
ਪਿੰਡ ਸਸੀਬ੍ਰਾਹਮਣਾਂ ਸਰਕਾਰੀ ਐਲੀਮੈਂਟਰੀ ਸਕੂਲ ਚ ਵੜੇ ਪਾਣੀ ਦਾ ਦ੍ਰਿਸ਼।

ਸਥਾਨਕ ਲੋਕਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਸਾਲ ਪਾਣੀ ਪਿਛਲੇ ਸਮੇਂ ’ਚ ਆਏ ਸਾਰੇ ਹੜਾ ਨੂੰ ਮਾਤ ਪਾ ਗਿਆ ਹੈ,ਸਾਡੇ ਕੋਲ ਪਸ਼ੂਆਂ ਨੂੰ ਪਾਉਣ ਲਈ ਚਾਰਾ ਵੀ ਨਹੀਂ ਬਚਿਆ, ਪਸ਼ੁੂ ਭੁੱਖੇ ਤਿਹਾਏ ਖੜੇ ਹਨ,ਪਸ਼ੂਆਂ ਦਾ ਹਾਲ ਦੇਖ ਨਹੀ ਹੁੰਦਾ। ਇਸ ਵਾਰ ਅਸੀਂ ਝੋਨੇ ਦੀ ਫਸਲ ਦੀ ਲਵਾਈ ਮੁਕੰਮਲ ਕਰ ਦਿੱਤੀ ਗਈ ਸੀ, ਹੜ੍ਹ ਨੇ ਇੱਕ ਵਾਰ ਫਿਰ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਹੁਣ ਝੋਨਾ ਲਗਾਉਣ ਦਾ ਨਾ ਹੀ ਸਮਾਂ ਰਹਿਣਾਂ ਹੈ ਤੇ ਜੇਕਰ ਦੁਬਾਰਾ ਝੋਨਾ ਕਿੱਥੋਂ ਲੱਗੇਗਾ ਨਾ ਕਿਤੋਂ ਪਨੀਰੀ ਦਾ ਪ੍ਰਬੰਧ ਹੋਣਾ ਹੈ।

ਇਹ ਵੀ ਪੜ੍ਹੋ : ਅਮਲੋਹ ਦੇ ਪਿੰਡਾਂ ’ਚ ਦਾਖਲ ਹੋਇਆ ਪਾਣੀ, ਲੋਕ ਘਬਰਾਏ

ਕਈ ਕਿਸਾਨਾਂ ਦਾ ਕਹਿਣਾ ਸੀ ਕਿ ਸਾਡਾ ਸਾਰਾ ਕੁੱਝ ਖੇਤੀਬਾੜੀ ’ਤੇ ਹੀ ਨਿਰਭਰ ਹੈ ਇਸ ਕਰਕੇ ਕੇ ਅਸੀ ਬਰਬਾਦ ਹੋ ਕੇ ਰਹਿ ਗਏ। ਪ੍ਰਸ਼ਾਂਸ਼ਨਿਕ ਅਧਿਕਾਰੀ ਵੀ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਹਰ ਤਰਾਂ ਦੀ ਮੱਦਦ ਕਰਨ ਲਈ ਜੁੱਟੇ ਹੋਏ ਹਨ।ਪਿੰਡ ਧਰਮੇੜੀ ਦੇ ਸਮਾਜ ਸੇਵੀ ਪਰਿਵਾਰ ਲੰਗਰ ,ਪਾਣੀ ਤਿਆਰ ਕਰਕੇ ਨੇੜਲੇ ਹੜ੍ਹ 6ਚ ਘਿਰੇ ਲੋਕਾਂ ਨੂੰ ਪਹੁੰਚਾਉਣ ਚ ਲੱਗੇ ਹੋਏ ਨਜ਼ਰ ਆਏ।