Punjab ’ਚ ਇੱਕ ਹੋਰ ਘਪਲੇ ਦਾ ਸ਼ੱਕ, ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼

Punjab Cabinet meeting

ਪਿਛਲੇ ਸਮੇਂ ਦੌਰਾਨ ਡਾਇਰੈਕਟਰ ਨੇ ਹੀ ਚੁੱਕੇ ਸਨ ਸੁਆਲ ਪਰ ਡਾਇਰੈਕਟਰ ਦਾ ਹੀ ਹੋ ਗਿਆ ਤਬਾਦਲਾ | Tarpaulin Scam

  • ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਸ਼ੁਰੂ ਹੋਈ ਜਾਂਚ, ਜਲਦ ਹੋਵੇਗੀ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ | Tarpaulin Scam

ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਾਣਾ ਮੰਡੀ ਵਿੱਚ ਖਰੀਦ ਹੋਣ ਵਾਲੀ ਫਸਲ ਲਈ ਖਰੀਦ ਕੀਤੀ ਜਾਣ ਵਾਲੀ 107 ਕਰੋੜ ਰੁਪਏ ਦੀ ਤਰਪਾਲ ਵਿੱਚ ਹੀ ਕਰੋੜਾਂ ਰੁਪਏ ਦਾ ਘਪਲਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਘਪਲੇ ਨੂੰ ਅੰਜ਼ਾਮ ਦੇਣ ਤਿਆਰੀ ਵਿੱਚ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਖ਼ੁਦ ਹੀ ਸ਼ਾਮਲ ਹਨ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਵਿੱਚ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਇਸ ਸਬੰਧੀ ਤੁਰੰਤ ਪੜਤਾਲ ਕਰਦੇ ਹੋਏ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੋਂ ਬਾਅਦ ਵਿਭਾਗ ਵਿੱਚ ਭਾਜੜ ਪੈ ਗਈ ਹੈ, ਕਿਉਂਕਿ ਇਸ ਘਪਲੇ ਨੂੰ ਅੰਜਾਮ ਦੇਣ ਦੀ ਤਿਆਰੀ ਸਿਰਫ਼ ਉੱਚ ਅਧਿਕਾਰੀ ਨੇ ਹੀ ਨਹੀਂ ਸਗੋਂ ਉਨ੍ਹਾਂ ਦੇ ਨਾਲ ਹੀ ਵਿਭਾਗ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਹਨ। (Tarpaulin Scam)

ਇਹ ਵੀ ਪੜ੍ਹੋ : ਕੌਣ ਹਨ ਭਜਨ ਲਾਲ ਸ਼ਰਮਾ ਜਿਨ੍ਹਾਂ ਨੂੰ ਭਾਜਪਾ ਨੇ ਰਾਜਸਥਾਨ ਤੋਂ ਬਣਾਇਆ ਮੁੱਖ ਮੰਤਰੀ, Video

 ਜਿਨ੍ਹਾਂ ਦਾ ਨਾਅ ਸਾਹਮਣੇ ਆਉਣ ਤੋਂ ਬਾਅਦ ਵੱਡੀ ਕਾਰਵਾਈ ਹੋ ਸਕਦੀ ਹੈ। ਇਸ ਮਾਮਲੇ ਵਿੱਚ ਗੁਰਕੀਰਤ ਕ੍ਰਿਪਾਲ ਜਾਂਚ ਕਰਨ ਲਈ ਆਪਣੇ ਕੋਲ ਫਾਈਲਾਂ ਨੂੰ ਵੀ ਮੰਗਵਾ ਚੁੱਕੇ ਹਨ। ਇਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ 107 ਕਰੋੜ ਰੁਪਏ ਦੀ ਤਰਪਾਲ ਖਰੀਦ ਮਾਮਲੇ ਦੇ ਟੈਂਡਰ ਨੂੰ ਲੈ ਕੇ ਪਹਿਲਾਂ ਰਹੇ ਡਾਇਰੈਕਟਰ ਵੱਲੋਂ ਵੀ ਟੈਂਡਰ ਵਿੱਚ ਤਰਪਾਲ ਦੇ ਰੇਟ ਨੂੰ ਲੈ ਕੇ ਸੁਆਲ ਚੁੱਕੇ ਗਏ ਸਨ ਪਰ ਇਹ ਸੁਆਲ ਚੁੱਕਦੇ ਸਾਰ ਹੀ ਉਨ੍ਹਾਂ ਤੋਂ ਵਿਭਾਗ ਦੇ ਡਾਇਰੈਕਟਰ ਦਾ ਚਾਰਜ਼ ਵਾਪਸ ਲੈ ਲਿਆ ਗਿਆ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਮਾਰਕਿਟ ਕਮੇਟੀਆਂ ਲਈ ਤਰਪਾਲ ਖਰੀਦਣ ਲਈ ਬੀਤੇ ਕੁਝ ਹਫ਼ਤੇ ਪਹਿਲਾਂ ਟੈਂਡਰ ਜਾਰੀ ਕੀਤਾ ਗਿਆ ਸੀ। ਇਸ ਟੈਂਡਰ ਦੇ ਜਾਰੀ ਹੋਣ ਤੋਂ ਬਾਅਦ ਤਰਪਾਲ ਨੂੰ ਖਰੀਦਣ ਲਈ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਸੀ। (Tarpaulin Scam)

ਤਾਂ ਪੰਜਾਬ ਦੀ ਇੱਕ ਮਾਰਕਿਟ ਕਮੇਟੀ ਵਿੱਚੋਂ ਆਮ ਆਦਮੀ ਪਾਰਟੀ ਨਾਲ ਜੁੜੇ ਇੱਕ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਕਿ ਜਿਹੜੇ ਰੇਟ ਵਿੱਚ ਟੈਂਡਰ ਰਾਹੀਂ ਤਰਪਾਲ ਦੀ ਖਰੀਦ ਕੀਤੀ ਜਾ ਰਹੀ ਹੈ, ਉਸ ਤੋਂ ਅੱਧੇ ਰੇਟ ਵਿੱਚ ਮਾਰਕਿਟ ਵਿੱਚ ਤਰਪਾਲ ਮਿਲ ਰਹੀ ਹੈ, ਜਦੋਂ ਕਿ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਤਰਪਾਲ ਖਰੀਦ ਕਰਨ ਕਰਕੇ ਕਾਫ਼ੀ ਘੱਟ ਰੇਟ ’ਤੇ ਤਰਪਾਲ ਦੀ ਸਪਲਾਈ ਹੋਣੀ ਚਾਹੀਦੀ ਸੀ। ਇਸ ਸ਼ਿਕਾਇਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਜਾਂਚ ਕਰਦੇ ਹੋਏ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। (Tarpaulin Scam)

ਡਾਇਰੈਕਟਰ ’ਤੇ ਡਿੱਗ ਸਕਦੀ ਐ ਗਾਜ਼ | Tarpaulin Scam

ਤਰਪਾਲ ਖਰੀਦਣ ਲਈ ਮਹਿੰਗੇ ਭਾਅ ’ਤੇ ਟੈਂਡਰ ਜਾਰੀ ਕਰਨ ਸਬੰਧੀ ਵਿਭਾਗੀ ਡਾਇਰੈਕਟਰ ’ਤੇ ਗ਼ਾਜ ਡਿੱਗ ਸਕਦੀ ਹੈ, ਕਿਉਂਕਿ ਇਸ ਖਰੀਦ ਸਬੰਧੀ ਮੌਜ਼ੂਦਾ ਡਾਇਰੈਕਟਰ ਤੋਂ ਪਹਿਲਾਂ ਰਹੇ ਅਧਿਕਾਰੀਆਂ ਵੱਲੋਂ ਕਾਫ਼ੀ ਸੁਆਲ ਚੁੱਕੇ ਗਏ ਸਨ। ਇੱਕ ਡਾਇਰੈਟਰ ਰਹੇ ਆਈਏਐੱਸ ਅਧਿਕਾਰੀ ਵੱਲੋਂ ਫਾਈਲ ਵਿੱਚ ਇੱਕ-ਡੇਢ ਪੇਜ ਤੱਕ ਦਾ ਨੋਟਿਸ ਵੀ ਲਿਖ ਦਿੱਤਾ ਗਿਆ ਸੀ ਪਰ ਉਸ ਡਾਇਰੈਕਟਰ ਦਾ ਤਬਾਦਲਾ ਹੋਣ ਤੋਂ ਬਾਅਦ ਉਸ ਤੋਂ ਬਾਅਦ ਆਏ ਡਾਇਰੈਕਟਰ ਵੱਲੋਂ ਸਾਰੇ ਸੁਆਲਾਂ ਨੂੰ ਇੱਕ ਪਾਸੇ ਰੱਖਦੇ ਹੋਏ ਟੈਂਡਰ ਨੂੰ ਜਾਰੀ ਕਰ ਦਿੱਤਾ। ਮੁੱਖ ਮੰਤਰੀ ਕੋਲ ਪੁੱਜੀ ਸ਼ਿਕਾਇਤ ਵਿੱਚ ਇਸ ਤਰ੍ਹਾਂ ਦੇ ਕਈ ਸੁਆਲ ਖੜੇ੍ਹ ਕਰਦੇ ਹੋਏ ਗੰਭੀਰ ਦੋਸ਼ ਲਾਏ ਗਏ ਹਨ। (Tarpaulin Scam)