(ਸੱਚ ਕਹੂੰ ਨਿਊਜ਼) ਹਨੂੰਮਾਨਗੜ੍ਹ। ਹਨੂੰਮਾਨਗੜ੍ਹ ਦੇ ਸੁਖਦੁਆ ਸਮਾਜ ਨੇ ਸ਼ਨਿੱਚਰਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੁਖਦੁਆ ਸਮਾਜ ਦੀ ਛੰਨੋਬਾਈ ਤੇ ਮੈਨਾਬਾਈ ਨੇ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।
ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਗਈ ਡੈਪਥ ਮੁਹਿੰਮ ਨੂੰ ਵਰਤਮਾਨ ਦੀ ਜ਼ਰੂਰਤ ਦੱਸਦਿਆਂ ਕਿਹਾ ਕਿ ਗੁਆਂਢੀ ਸੂਬੇ ਪੰਜਾਬ ਦੀ ਤਰ੍ਹਾਂ ਹਨੂੰਮਾਨਗਡ਼ ਜ਼ਿਲ੍ਹੇ ’ਚ ਵੀ ਨਸ਼ੇ ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇੱਥੋਂ ਦਾ ਨੌਜਵਾਨ ਲਗਾਤਾਰ ਨਸ਼ਿਆਂ ਦੀ ਦਲਦਲ ’ਚ ਫਸਦਾ ਜਾ ਰਿਹਾ ਹੈ। ਇਸ ਨਾਲ ਆਉਣ ਵਾਲੀ ਪੀਡ਼੍ਹੀਆਂ ’ਤੇ ਸੰਕਟ ਖੜਾ ਹੋਵੇਗਾ। ਉਮੀਦ ਹੀ ਨਹੀਂ ਪੂਰਾ ਵਿਸ਼ਵਾਸ ਹੈ ਕਿ ਅਜਿਹੇ ਹਾਲਾਤਾਂ ’ਚ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਗਈ ਡੈਪਥ ਮੁਹਿੰਮ ਨੌਜਵਾਨ ਪੀ਼ੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ’ਚ ਸਹਾਈ ਸਿੱਧ ਹੋਵੇਗੀ।
ਚੰਨੋ ਬਾਈ ਅਤੇ ਮੈਨਾ ਬਾਈ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਕਈ ਸਾਲ ਪਹਿਲਾਂ ਥਰਡ ਜੈਂਡਰ ਕਿੰਨਰਾਂ ਨੂੰ ਸੁਖਦੁਆ ਸਮਾਜ ਦਾ ਨਾਂਅ ਦੇ ਕੇ ਬਹੁਤ ਵੱਡਾ ਉਪਕਾਰ ਕੀਤਾ ਸੀ। ਸੁਖਦੁਆ ਸਮਾਜ ਦਾ ਨਾਂਅ ਮਿਲਣ ’ਤੇ ਅੱਜ ਕਿੰਨਰ ਵੀ ਸਨਮਾਨਜਨਕ ਜੀਵਨ ਜੀਅ ਰਹੇ ਹਨ। ਇਸ ਦੇ ਲਈ ਪੂਰਾ ਸੁਖਦੁਆ ਸਮਾਜ ਪੂਜਨੀਕ ਗੁਰੂ ਜੀ ਦਾ ਹਮੇਸ਼ਾਂ ਰਿਣੀ ਰਹੇਗਾ।
Sukhdua Samaj pic.twitter.com/HBEmCTQdom
— Sach Kahoon (@SACHKAHOON) February 25, 2023
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।