‘ਬਾਪ ਦਾ ਰਾਜ’ ਸਮਝਦਾ ਸੀ ਸੁਖ਼ਬੀਰ, ਬੇਦਰਦੀ ਨਾਲ ਲੁੱਟਿਆ ਸਰਕਾਰੀ ਖਜ਼ਾਨਾ : ਸਿੱਧੂ

Sukhbir, Regards. 'Rather's. Kingdom', Poorly. Robed. Government. Treasury: Sidhu

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੁਖਬੀਰ ਬਾਦਲ ਉਪ ਮੁੱਖ ਮੰਤਰੀ ਕੀ ਬਣ ਗਿਆ, ਉਹ ਤਾਂ ਪੰਜਾਬ ਦੇ ਸਰਕਾਰੀ ਖਜਾਨੇ ‘ਤੇ ਆਪਣੇ ਬਾਪ ਦਾ ਹੀ ਰਾਜ ਸਮਝਦਾ ਸੀ, ਸੁਖਬੀਰ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਸਰਕਾਰੀ ਖਜਾਨੇ ਨੂੰ ਜਿਹੜੀ ਬੇਦਰਦੀ ਨਾਲ ਲੁੱਟਿਆ ਹੈ, ਉਨ੍ਹਾਂ ਬੇਦਰਦੀ ਨਾਲ ਕੋਈ ਕਿਸੇ ਵਿਰੋਧ ਨਾਲ ਵੀ ਸਲੂਕ ਤੱਕ ਨਹੀਂ ਕਰਦਾ ਹੈ। ਇਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਆਪਣੀਆਂ ਜੇਬ੍ਹਾਂ ਭਰ ਲਈਆਂ ਹਨ। (Navjot Singh Sidhu)

ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਪ ਪੂਰਾ ਪਰਿਵਾਰ ਅਰਬਾਂਪਤੀ ਹੋਵੇ ਅਤੇ ਜਦੋਂ ਆਪਣਾ ਮਾਂ ਅਤੇ ਘਰਵਾਲੀ ਦੇ ਇਲਾਜ ਲਈ ਪੈਸੇ ਦੀ ਲੋੜ ਲਈ ਤਾਂ ਆਪਣੀ ਤਿਜੋਰੀ ਖੋਲ੍ਹਣ ਦੀ ਥਾਂ ‘ਤੇ ਸਰਕਾਰੀ ਪੈਸੇ ਦੀ ਲੁੱਟ ਮਚਾ ਲਈ। ਇਹ ਹਮਲਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ। ਸਿੱਧੂ ਨੇ ਆਰ.ਟੀ.ਆਈ. ਤਹਿਤ ਕੁਝ ਦਸਤਾਵੇਜ਼ ਵੀ ਪੇਸ਼ ਕੀਤੇ, ਜਿਸ ਤੋਂ ਸਾਰਾ ਕੁਝ ਸਾਫ਼ ਹੋ ਰਿਹਾ ਸੀ। (Navjot Singh Sidhu)

ਨਵਜੋਤ ਸਿੱਧੂ ਨੇ ਦੱਸਿਆ ਕਿ ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਨੇ ਮਿਲ ਕੇ ਪਿਛਲੇ 10 ਸਾਲਾਂ ਵਿੱਚ ਹਵਾਈ ਸਫ਼ਰ ਇੰਨਾ ਜਿਆਦਾ ਕੀਤਾ ਕਿ ਸਰਕਾਰੀ ਖਜਾਨੇ ਨੂੰ 10-20 ਲੱਖ ਦੀ ਨਹੀਂ ਸਗੋਂ 1 ਅਰਬ 21 ਕਰੋੜ 15 ਲੱਖ ਰੁਪਏ ਦੀ ਚਪਤ ਲਗ ਗਈ। ਇੰਨੇ ਪੈਸੇ ਨਾਲ ਤਾਂ ਪੰਜਾਬ 2-3 ਨਵੇਂ ਹੈਲੀਕਾਪਟਰ ਖਰੀਦ ਕੇ ਰੱਖ ਸਕਦੀ ਸੀ ਪਰ ਬਾਦਲਾਂ ਨੇ ਸਰਕਾਰੀ ਖਜ਼ਾਨੇ ਨੂੰ ਲੁਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਸ਼ਰਮ ਕਰਨੀ ਚਾਹੀਦੀ ਸੀ ਕਿ ਪੰਜਾਬ ਵਿੱਚ ਕਰਜ਼ ਦੇ ਬੋਝ ਹੇਲ ਦਬੇ ਕਿਸਾਨ ਖ਼ੁਦਕੁਸੀਆ ਕਰਨ ਵਿੱਚ ਲਗੇ ਹੋਏ ਸਨ ਪਰ ਬਾਦਲ ਪਰਿਵਾਰ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਿੱਚ ਲੱਗਿਆ ਹੋਇਆ ਸੀ। (Navjot Singh Sidhu)

ਇਹ ਵੀ ਪੜ੍ਹੋ : ਪਟਿਆਲਾ ’ਚ ਲੱਗੇ ਮੁੱਖ ਮੰਤਰੀ ਦੀ ਤਲਾਸ਼ ਦੇ ਪੋਸਟਰ

ਉਨਾਂ ਕਿਹਾ ਕਿ ਇਸ ਤੋਂ ਜਿਆਦਾ ਹੱਦ ਵਾਲੀ ਕੀ ਗੱਲ ਹੋ ਸਕਦੀ ਹੈ ਕਿ ਬਾਦਲ ਤਾਂ ਹੈਲੀਕਾਪਟਰ ਵਿੱਚ ਘੁੰਮਦੇ ਹੋਏ ਵੀ ਆਪਣਾ 500 ਰੁਪਏ ਰੋਜ਼ਾਨਾ ਭੱਤਾ ਹਾਸਲ ਕਰਨ ਤੋਂ ਪਿੱਛੇ ਨਹੀਂ ਰਹੇ। ਇਨਾਂ ਨੇ ਰੋਜ਼ਾਨਾ 500 ਰੁਪਏ ਭੱਤਾ ਲੈਂਦੇ ਹੋਏ ਮੋਟੀ ਕਮਾਈ ਤੱਕ ਕਰ ਲਈ ਹੈ। ਉਨਾਂ ਕਿਹਾ ਕਿ ਸਾਡੇ ਘਰ ਕੋਈ ਬਿਮਾਰ ਹੋ ਜਾਵੇ ਤਾਂ ਅਸੀਂ ਸਭ ਤੋਂ ਪਹਿਲਾਂ ਉਸ ਦੀ ਦਵਾਈ ਬੂਟੀ ਕਰਦੇ ਹਾਂ ਅਤੇ ਬਾਅਦ ਵਿੱਚ ਕੁਝ ਹੋਰ ਸੋਚਦੇ ਹਾਂ ਪਰ ਪਰਕਾਸ਼ ਸਿੰਘ ਬਾਦਲ ਦੀ ਪਤਨੀ ਬਿਮਾਰ ਹੋਈ ਤਾਂ ਉਸ ਦੇ ਇਲਾਜ ਲਈ ਸਭ ਤੋਂ ਪਹਿਲਾਂ ਸਰਕਾਰੀ ਖਜਾਨੇ ਵਿੱਚੋਂ ਕਰੋੜਾ ਰੁਪਏ ਐਂਡਵਾਸ ਵਿੱਚ ਹੀ ਲੈ ਲਏ ਗਏ ਅਤੇ ਇੱਥੇ ਤੱਕ ਕਿ ਹਵਾਈ ਟਿਕਟ ਲਈ 8 ਲੱਖ ਰੁਪਏ ਵੀ ਬਿਨਾਂ ਹਵਾਈ ਟਿਕਟ ਅਤੇ ਬੋਰਡਿੰਗ ਪਾਸ ਦੇ ਹੀ ਜਾਰੀ ਕਰਵਾ ਲਿਆ ਗਿਆ।

ਸਰਕਾਰੀ ਪੈਸੇ ਜਾਰੀ ਹੋਣ ਤੋਂ ਬਾਅਦ ਹੀ ਇਨਾਂ ਆਪਣੀ ਪਤਨੀ ਤਾਂ ਅਮਰੀਕਾ ਵਿਖੇ ਇਲਾਜ ਸ਼ੁਰੂ ਕਰਵਾਇਆ। ਇਸ ਤੋਂ ਜਿਆਦਾ ਸ਼ਰਮਨਾਕ ਗੱਲ ਹੋ ਹੀ ਨਹੀਂ ਸਕਦੀ ਹੈ, ਕਿਉਂਕਿ ਜਿਹੜਾ ਪਰਿਵਾਰ ਹੀ ਅਰਬਾਂ ਰੁਪਏ ਦਾ ਮਾਲਕ ਹੋਵੇ, ਉਹ ਇਸ ਤਰਾਂ ਦੀ ਗਲ ਕਰੇ ਤਾਂ ਸ਼ਰਮ ਆਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਦਾ ਇਲਾਜ ਅਮਰੀਕਾ ਵਿਖੇ ਦੋ ਵਾਰ ਕਰਵਾਇਆ ਗਿਆ ਅਤੇ ਇਸ ‘ਤੇ ਸਰਕਾਰ ਵਲੋਂ 7 ਕਰੋੜ 97 ਲੱਖ 354 ਰੁਪਏ ਦਾ ਖ਼ਰਚ ਕਰ ਦਿੱਤਾ ਗਿਆ।

ਬਾਦਲਾਂ ਦੀ ਲੁੱਟ ‘ਤੇ 5 ਵਾਰ ਕਰੂੰ ਫਿਲਮ ਜਾਰੀ | Navjot Singh Sidhu

ਨਵਜੋਤ ਸਿੱਧੂ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਪੰਜਾਬ ਨੂੰ ਇੰਨਾ ਲੁੱਟਿਆ ਹੈ ਕਿ ਉਹ ਇੱਕ ਵਾਰ ‘ਚ ਦੱਸ ਵੀ ਨਹੀਂ ਸਕਦੇ ਹਨ ਅਤੇ ਇਨ੍ਹਾਂ ਦੀ ਲੁੱਟ ਦਾ ਰਿਕਾਰਡ ਬੋਰਿਆਂ ਵਿੱਚ ਦੇਣਾ ਪਵੇਗਾ। ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਬਾਦਲਾਂ ਦੀ ਲੁੱਟ ਦੀ ਫਿਲਮ 5 ਵਾਰ ਜਾਰੀ ਕਰਨਗੇ। ਇਹ ਪਹਿਲਾਂ ਐਪੀਸੋਡ ਸੀ ਅਤੇ ਇਸ ਤੋਂ ਬਾਅਦ ਦੇ 4 ਐਪੀਸੋਡ ਇਸ ਤੋਂ ਵੀ ਡਰਾਉਣੇ ਹੋ ਸਕਦੇ ਹਨ। ਜਲਦ ਹੀ ਉਹ ਹੋਰ ਪ੍ਰੈਸ ਕਾਨਫਰੰਸਾਂ ਕਰਦੇ ਹੋਏ ਬਾਦਲਾਂ ਦੀ ਹੋਰ ਲੁੱਟ ਬਾਰੇ ਜਨਤਾ ਨੂੰ ਦੱਸਣਗੇ।