ਦੂਜੇ ਦੌਰ ‘ਤੇ ਮਿਜਾਰਪੁਰ ਪਹੁੰਚੇ ਪ੍ਰਧਾਨ ਮੰਤਰੀ

Prime, Minister, Arrived, Mizorpur, Second, Leg

ਪੀਐੱਮ ਨੇ ਮਿਜਾਰਪੁਰ ‘ਚ 4 ਯੋਜਨਾਵਾਂ ਦੀ ਦਿੱਤੀ ਸੌਗਾਤ

ਉੱਤਰ ਪ੍ਰਦੇਸ਼, ਏਜੰਸੀ

ਕੇਂਦਰ ਸਰਕਾਰ ਸੱਤਾ ‘ਚ ਚਾਰ ਪੂਰੇ ਕਰਕੇ ਚੋਨਾਵੀ ਸਾਲ ‘ਚ ਪ੍ਰਵੇਸ਼ ਕਰ ਚੁੱਕੀ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਮੋਦੀ ਆਪ ਆਪਣੀ ਸਰਕਾਰੀ ਦੀਆਂ ਉਪਲੱਬਧੀਆਂ ਗਿਣਾਉਣ ਲਈ ਜਨਤਾ ਦੇ ਰੂਬ-ਰੂ ਹੋ ਰਹੇ ਹਨ। ਇਸ ਕਰਮ ‘ਚ ਆਪਣੇ ਦੋ ਦਿਨੀ ਪੂਰਣਾਚਲ ਯਾਤਰਾ ਦੇ ਦੂਜੇ ਦਿਨ ਪੀਐਮ ਮੋਦੀ ਨੇ ਮਿਜਾਰਪੁਰ ‘ਚ 4 ਵੱਡੀਆਂ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ।

ਇੱਕੇ ਪੀਐਮ ਮੋਦੀ ਨੇ ਬਾਣਸਾਗਰ ਪਰਿਯੋਜਨਾਵਾਂ ਦੇ ਉਦਘਾਟਨ ਨਾਲ-ਨਾਲ 108 ਲੋਕ ਸਰਕਾਰੀ ਕੇਂਦਰ, ਮੈਡੀਕਲ ਕਾਲਜ ਤੇ ਸਿਲਾਨਿਆਸ ਅਤੇ ਚੁਨਾਰ ‘ਚ ਬਨਾਰਸ ਅਤੇ ਮਿਜਾਰਪੁਰ ਨੂੰ ਜੋੜਨ ਵਾਲੇ ਪੁੱਲ ਦਾ ਉਦਘਾਟਨ ਕੀਤਾ।

ਪੀਐਮ ਮੋਦੀ ਨੇ ਇੱਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਖੇਤਰ ਹਮੇਸ਼ਾ ਤੋਂ ਸੰਭਾਵਨਾਵਾਂ ਦਾ ਖੇਤਰ ਰਿਹਾ ਹੈ ਤੇ ਹੁਣ ਯੂਪੀ ‘ਚ ਯੋਗੀ ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਦਾ ਵਿਕਾਸ ਦਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦੋ ਦਿਨਾਂ ‘ਚ ਇਸ ਖੇਤਰ ਲਈ ਵਿਕਾਸ ਨਾਲ ਜੁੜੀ ਤਮਾਮ ਪਰਿਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਜਾਂ ਫਿਰ ਉਨਾਂ ਨੇ ਜਨਤਾ ਨੂੰ ਸਮਰਪਿਤ ਕੀਤਾ।

ਬਾਣਸਾਗਰ ਪਰਿਯੋਜਨਾ ਦੀਆਂ ਉਪਲੱਬਧੀਆਂ ਦੱਸਦੇ ਹੋਏ ਪੀਐਮ ਮੋਦੀ ਨੇ ਕਿਹਾ ਜੇ ਇਹ ਯੋਜਨਾ ਪਹਿਲਾਂ ਸ਼ੁਰੂ ਹੋ ਜਾਂਦੀ ਤਾਂ ਤੁਹਾਨੂੰ ਪਹਿਲਾਂ ਲਾਭ ਮਿ ਜਾਂਦਾ ਪਰ ਪਹਿਲਾਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਚਿੰਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 40 ਸਾਲ ਪਹਿਲਾਂ ਇਸ ਪਰਿਯੋਜਨਾਵਾਂ ਦਾ ਸਿਲਾਨਿਆਸ ਹੋਇਆ ਸੀ ਪਰ ਕੰਮ ਸ਼ੁਰੂ ਹੁੰਦੇ-ਹੁੰਦੇ 20 ਸਾਲ ਨਿਕਲ ਗਏ ਪਰ ਯੋਜਨਾ ‘ਤੇ ਸਿਰਫ ਗੱਲਾਂ ਅਤੇ ਵਾਅਦੇ ਕੀਤੇ ਗਏ। ਉਨ੍ਹਾਂ ਕਿਹਾ ਕਿ 2014 ‘ਚ ਸਾਡੀ ਸਰਕਾਰ ਨੇ ਸਾਰੀਆਂ ਅਟਕੀਆਂ-ਭਟਕੀਆਂ ਅਤੇ ਲਟਕੀਆਂ ਯੋਜਨਾਵਾਂ ਨੂੰ ਸ਼ੁਰੂ ਕਰਨ ਦਾ ਕੰਮ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।