ਸੁੱਖਾ ਦੁਨੇਕੇ ਅਤੇ ਬੰਬੀਹਾ ਗਰੁੱਪ ਦੇ ਤਿੰਨ ਮੈਂਬਰ ਅਸਲੇ ਸਮੇਤ ਚੜੇ ਪੁਲਿਸ ਅੜਿੱਕੇ

Bambiha Group

ਸੁੱਖਾ ਦੁਨੇਕੇ ਅਤੇ ਬੰਬੀਹਾ ਗਰੁੱਪ ਦੇ ਤਿੰਨ ਮੈਂਬਰ ਅਸਲੇ ਸਮੇਤ ਚੜੇ ਪੁਲਿਸ ਅੜਿੱਕੇ

(ਗੁਰਪ੍ਰੀਤ ਪੱਕਾ) ਫਰੀਦਕੋਟ। ਸੀਆਈਏ ਸਟਾਫ਼ ਫ਼ਰੀਦਕੋਟ ਦੀ ਪੁਲਿਸ ਨੇ ਸੁੱਖਾ ਦੁਨੇਕੇ ਗਰੁੱਪ ਅਤੇ ਬੰਬੀਹਾ ਗਰੁੱਪ (Bambiha Group) ਨਾਲ ਸਬੰਧਿਤ ਅਜੇ ਕੁਮਾਰ ਉਰਫ ਮਨੀ ਡਾਕਟਰ ਦੇ ਨਜ਼ਦੀਕੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ।

ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ਼ ਫ਼ਰੀਦਕੋਟ ਦੇ ਇੰਸਪੈਕਟਰ ਹਰਬੰਸ ਸਿੰਘ ਵੱਲੋਂ ਪਿੰਡ ਚਹਿਲ ਕੋਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਉਨ੍ਹਾਂ ਨੇ ਸੁੱਖਾ ਦੁਨੇਕੇ ਅਤੇ ਬੰਬੀਹਾ ਗਰੁੱਪ ਦੇ ਸਰਗਰਮ ਮੈਂਬਰ ਅਜੇ ਕੁਮਾਰ ਉਰਫ ਮਨੀ ਡਾਕਟਰ ਦੇ ਨਜ਼ਦੀਕੀ ਸਾਥੀਆਂ ਗਗਨਦੀਪ ਸਿੰਘ ਉਰਫ ਅਫੀਮ ਪੁੱਤਰ ਮਦਨ ਲਾਲ, ਮਨਤਾਰ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਕਰਨ ਸ਼ਰਮਾ ਪੁੱਤਰ ਵਿਜੇ ਕੁਮਾਰ ਜੋ ਕਿ ਕੋਟਕਪੂਰਾ ਅਤੇ ਜੈਤੋ ਏਰੀਏ ਵਿਚ ਸਰਗਰਮ ਹਨ, ਨੂੰ ਸਵਿਫਟ ਗੱਡੀ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ ।

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਉਪਰ ਪਹਿਲਾਂ ਵੀ ਫਰੀਦਕੋਟ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ ਕਈ ਪੁਲੀਸ ਥਾਣਿਆਂ ਵਿੱਚ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ । ਫ਼ਰੀਦਕੋਟ ਸੀਆਈਏ ਸਟਾਫ ਦੀ ਪੁਲੀਸ ਨੇ ਗ੍ਰਿਫਤਾਰ ਵਿਅਕਤੀਆਂ ਕੋਲੋਂ 3 ਪਿਸਤੌਲ 32 ਬੋਰ ਦੇਸੀ ਸਮੇਤ 10 ਰੌਂਦ 32 ਬੋਰ ਜਿੰਦਾ, ਇੱਕ ਪਿਸਤੌਲ 30 ਬੋਰ ਦੇਸੀ ਸਮੇਤ 2 ਰੌਂਦ 30 ਬੋਰ ਜਿੰਦਾ, ਇੱਕ ਪਿਸਤੌਲ 315 ਬੋਰ ਦੇਸੀ ਕੱਟਾ ਸਮੇਤ 6 ਰੌਂਦ 315 ਬੋਰ ਜਿੰਦਾ, ਇਕ ਪਿਸਤੌਲ 12 ਬੋਰ ਦੇਸੀ ਕੱਟਾ ਸਮੇਤ 5 ਰੌਂਦ 12 ਬੋਰ ਜਿੰਦਾ ਅਤੇ ਇੱਕ ਕਾਰ ਮਾਰਕਾ ਸਵਿਫਟ ਰੰਗ ਚਿੱਟਾ ਬਰਾਮਦ ਕੀਤੇ ਹਨ । ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਉੱਪਰ ਅਸਲਾ ਐਕਟ ਅਧੀਨ ਮੁਕੱਦਮਾ ਨੰਬਰ 73 ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ