ਬਿਮਾਰੀ ਤੋਂ ਪ੍ਰੇਸ਼ਾਨ ਵਿਦਿਆਰਥੀ ਵੱਲੋਂ ਖੁਦਕੁਸ਼ੀ

Suicide, Student, Mandi Gobindgarh, Police

ਮ੍ਰਿਤਕ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ

ਅਮਿਤ ਸ਼ਰਮਾ, ਮੰਡੀ ਗੋਬਿੰਦਗੜ:ਨਜ਼ਦੀਕੀ ਪਿੰਡ ਫਤਹਿਗੜ ਨਿਊਆਂ ਵਿਚ ਅੱਜ ਇੱਕ ਬਾਰਵੀਂ ਕਲਾਸ ਦੇ ਵਿਦਿਆਰਥੀ ਨੇ ਪਿੱਪਲ ਦੇ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਨੌਜਵਾਨ ਕਿਸੇ ਬਿਮਾਰੀ ਕਾਰਨ ਮਾਨਸਿਕ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਜਾਣਕਾਰੀ ਮੁਤਾਬਕ ਜਸ਼ਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਫਤਹਿਗੜ ਨਿਊਆਂ ਅੱਜ ਸਵੇਰੇ ਕਰੀਬ 5ਵਜੇ ਘਰੋਂ ਪਿੰਡ ਵਿਚ ਬਣੇ ਧਾਰਮਿਕ ਅਸਥਾਨ ‘ਤੇ ਗਿਆ ਸੀ

ਇਸ ਦੌਰਾਨ ਉਸ ਨੇ ਰਸਤੇ ਵਿਚ ਉਸਨੇ ਪਿੱਪਲ ਦੇ ਦਰਖਤ ਨਾਲ ਫਾਹਾ ਲੈ ਲਿਆ ਇਸ ਦੁਰਘਟਨਾ ਸਬੰਧੀ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਮੰਡੀ ਗੋਬਿੰਦਗੜ ਪੁਲਿਸ ਨੂੰ ਸੂਚਨਾ ਦਿੱਤੀ ਜਿਸ ‘ਤੇ ਐਸ.ਐਚ.ਓ ਇੰਸਪੈਕਟਰ ਮਹਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਕੁਲਵੰਤ ਸਿੰਘ ਦੇ ਦੱਸਣ ਮੁਤਾਬਕ ਜਸ਼ਨਪ੍ਰੀਤ ਸਿੰਘ ਬਾਰਵੀਂ ਕਲਾਸ ਵਿਚ ਪੜਦਾ ਸੀ ਉਹ ਪਿਛਲੇ ਕੁਝ ਸਮੇਂ ਤੋਂ ਕਿਸੀ ਬੀਮਾਰੀ ਤੋਂ ਪੀੜਤ ਚਲਿਆ ਆ ਰਿਹਾ ਸੀ

ਜਸ਼ਨਪ੍ਰੀਤ ਦੇ ਪਰਿਵਾਰ ਵੱਲੋਂ ਉਸ ਦੀ ਬੀਮਾਰੀ ਦਾ ਇਲਾਜ਼ ਚੰਡੀਗੜ ਦੇ ਪੀਜੀਆਈ ਵਿੱਚੋ ਕਰਵਾਇਆ ਜਾ ਰਿਹਾ ਸੀ ਉਸ ਨੇ ਇਹ ਕਦਮ ਆਪਣੀ ਬੀਮਾਰੀ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਚੁੱਕਿਆ ਹੋ ਸਕਦਾ ਹੈ ਮ੍ਰਿਤਕ ਨੌਜਵਾਨ ਦਾ ਪਿਤਾ ਅਵਤਾਰ ਸਿੰਘ ਦੁਬਈ ਵਿਚ ਰਹਿੰਦਾ ਹੈ ਜਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here