ਰਾਏਸਰ ਵਿਖੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

Suicide, Drinking Poisonous, Drugs, Rauser

ਮ੍ਰਿਤਕ ਕਿਸਾਨ ਪਰਿਵਾਰ ਨਾਲ ਸੀ ਸਬੰਧਿਤ

ਬਰਨਾਲਾ (ਜਸਵੀਰ ਸਿੰਘ)। ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ (ਪਟਿਆਲਾ) ਵਿਖੇ ਲੰਘੀ ਰਾਤ ਕਿਸਾਨ ਪਰਿਵਾਰ ਨਾਲ ਸਬੰਧਿਤ ਇੱਕ ਵਿਅਕਤੀ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਜਾਣਕਾਰੀ ਅਨੁਸਾਰ ਹਾਕਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਰਾਏਸਰ (ਪਟਿਆਲਾ) ਲੰਘੀ ਰਾਤ ਰੋਜ਼ਾਨਾ ਦੀ ਤਰ੍ਹਾਂ ਸੌਣ ਲਈ ਆਪਣੇ ਖੇਤ ਗਿਆ ਸੀ ਜਿੱਥੇ ਉਸ ਵੱਲੋਂ ਕੋਈ ਜ਼ਹਿਰੀਲੀ ਦਵਾਈ ਪੀ ਲਏ ਜਾਣ ਕਾਰਨ ਉਸਦੀ ਮੌਤ ਹੋ ਗਈ। ਸਵੇਰੇ ਪਿੰਡ ‘ਚ ਸਥਿੱਤ ਆਪਣੇ ਘਰ ਨਾ ਪੁੱਜਣ ‘ਤੇ ਜਦ ਪਰਿਵਾਰਕ ਮੈਂਬਰਾਂ ਨੇ ਖੇਤ ਜਾ ਕੇ ਦੇਖਿਆ ਤਾਂ ਹਾਕਮ ਸਿੰਘ (52) ਮ੍ਰਿਤਕ ਹਾਲਤ ‘ਚ ਪਿਆ ਸੀ।

ਜਿਸ ਸਬੰਧੀ ਪਰਿਵਾਰ ਨੇ ਤੁਰੰਤ ਪਿੰਡ ਦੀ ਪੰਚਾਇਤ ਅਤੇ ਥਾਣਾ ਮਹਿਲ ਕਲਾਂ ਨੂੰ ਸੂਚਿਤ ਕੀਤਾ ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਆਪਣੇ ਭਰਾ ਬਲਵੀਰ ਸਿੰਘ ਨਾਲ ਰਹਿੰਦਾ ਸੀ ਤੇ ਅਣ-ਵਿਆਹਿਆ ਸੀ ਹਾਕਮ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੇ ਅਸਲ ਕਾਰਨਾਂ ਦਾ ਖ਼ਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ ਕਾਰਵਾਈ ਸਬੰਧੀ ਸੰਪਰਕ ਕਰਨ ‘ਤੇ ਪੁਲਿਸ ਥਾਣਾ ਮਹਿਲ ਕਲਾਂ ਦੇ ਏਐੱਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਾਕਮ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ। (Suicide)