ਸੁਧੀਰ ਸੂਰੀ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਨੇ ਰੱਖੀਆਂ ਮੰਗਾਂ 

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਬੀਤੇ ਦਿਨੀਂ ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਕੁਝ ਮੰਗਾਂ ਕੀਤੀਆਂ ਹਨ।

ਇਹ ਹਨ ਮੰਗਾਂ

  •  ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ
  • ਕਤਲ ਦੀ ਸੀਬੀਆਈ ਜਾਂਚ ਕਰੇ
  • ਏਸੀਪੀ ਨਾਰਥ ਅਤੇ 2 ਐਸਐਚਓਜ਼ ਨੂੰ ਮੁਅੱਤਲ ਕੀਤਾ ਜਾਵੇ

ਇਸ ਦੌਰਾਨ ਅੰਮ੍ਰਿਤਸਰ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਸੂਰੀ ਦੇ ਸਮਰਥਕਾਂ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਜਿਸ ਤੋਂ ਬਾਅਦ ਬਾਜ਼ਾਰਾਂ ਨੂੰ ਜ਼ਬਰਦਸਤੀ ਬੰਦ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਹੈ।

ਗੈਂਗਸ਼ਟਰ ਲਖਬੀਰ ਲੰਡਾ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜਿੰਮੇਵਾਰੀ, ਸੋਸ਼ਲ ਮੀਡੀਆ ’ਤੇ ਪਾਈ ਪੋਸਟ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਬੀਤੇ ਦਿਨੀਂ ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜਿੰਮੇਵਾਰੀ ਕੈਨੇਡਾ ਸਥਿਤ ਗੈਂਗਸ਼ਟਰ ਲਖਬੀਰ ਲੰਡਾ ਹਰੀਕੇ (Lakhbir Landa) ਨੇ ਲਈ ਹੈ। ਲਖਬੀਰ ਕੈਨੇਡਾ ’ਚ ਹੈ ਤੇ ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ ਹੈ। ਜਿਸ ਵਿੱਚ ਕਿਹਾ ਉਸ ਨੇ ਲਿਖਿਆ ਹੈ ਕਿ ਸੁਧੀਰ ਸੂਰੀ ਨੂੰ ਸਾਡੇ ਭਰਾਵਾਂ ਨੇ ਮਾਰਿਆ ਹੈ।

ਉਸ (Lakhbir Landa) ਨੇ ਚਿਤਾਵਨੀ ਦਿੱਤੀ ਹੈ ਕਿ ਜੋ ਕੋਈ ਵੀ ਕਿਸੇ ਵੀ ਧਰਮ ਬਾਰੇ ਕੋਈ ਮਾੜਾ ਬੋਲੇਗਾ ਉਸ ਦਾ ਵੀ ਇਹੀ ਹਸ਼ਰ ਹੋਵੇਗਾ। ਉਸ ਨੇ ਕਿਹਾ ਕਿ ਸਭ ਦੀ ਵਾਰੀ ਆਵੇਗੀ। ਇਹ ਨਾ ਸੋਚੋ ਕਿ ਉਹ ਸੁਰੱਖਿਆ ਲੈ ਕੇ ਬਚ ਜਾਵੇਗਾ। ਇਹ ਤਾਂ ਸ਼ੁਰੂਆਤ ਹੈ। ਹਾਲਾਂਕਿ ਇਹ ਪੋਸਟ ਫੇਕ ਹੈ ਜਾਂ ਸਹੀ ਹੈ ਇਸ ਦੀ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ। ਜ਼ਿਲ੍ਹੇ ਦਾ ਐਸਪੀ ਵਿਸ਼ਾਲਜੀਤ ਦਾ ਕਹਿਣਾ ਹੈ ਕਿ ਕਿ ਲੰਡਾ ਖਿਲ਼ਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਇਹ ਵੀ ਦੱਸਣਯੋਗ ਹੈ ਕਿ ਦੇਰ ਸ਼ਾਮ ਸੁਧੀਰ ਸੂਰੀ ਦੀ ਲਾਸ਼ ਨੂੰ ਫੋਰਟਿਸ ਐਸਕਾਰਟ ਤੋਂ ਸਿਵਲ ਹਸਪਤਾਲ ਮੋਰਚੁਰੀ ਵਿਖੇ ਭੇਜ ਦਿੱਤਾ ਗਿਆ। ਸੁਧੀਰ ਸੂਰੀ ਦੀ ਲਾਸ਼ ਅੱਜ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ

ਕਤਲ ਤੋਂ ਬਾਅਦ ਹਿੰਦੂ ਸੰਗਠਨਾਂ ਅਤੇ ਪਰਿਵਾਰਾਂ ਨੇ ਸ਼ਨਿਂਚਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।  ਸੁਧੀਰ ਸੂਰੀ ਦੀ ਸ਼ੁੱਕਰਵਾਰ ਦੁਪਹਿਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਮੰਦਰ ਵਿੱਚ ਮੂਰਤੀਆਂ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਨ। ਇਸ ਮਾਮਲੇ ਦੇ ਮੁੱਖ ਮੁਲਜ਼ਮ ਸੰਦੀਪ ਸਿੰਘ ਉਰਫ਼ ਸੈਂਡੀ ਜੋ ਕਿ ਗੋਪਾਲ ਮੰਦਰ ਨੇੜੇ ਕੱਪੜੇ ਦੀ ਦੁਕਾਨ ਕਰਦਾ ਹੈ, ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਗੋਲੀ ਚਲਾਉਣ ਲਈ ਵਰਤੀ ਜਾਂਦੀ ਇੱਕ 32 ਬੋਰ ਦਾ ਲਾਇਸੈਂਸੀ ਪਿਸਤੌਲ ਵੀ ਬਰਾਮਦ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ