ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦਾ ਸਫਲ ਪ੍ਰੀਖਣ

Akash-missile

ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਫੌਜ ਨੇ ਸ਼ੁੱਕਰਵਾਰ ਨੂੰ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦੇ ਛੇ ਪ੍ਰੀਖਣ ਸਫਲਤਾਪੂਰਵਕ ਪੂਰੇ ਕੀਤੇ। ਇਹ ਪ੍ਰੀਖਣ ਓਡਿਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ ਵਿੱਚ ਕਰਵਾਏ ਗਏ ਸਨ। ਇਹ ਪ੍ਰੀਖਣ ਮਿਜ਼ਾਈਲ ਦੇ ਮੁਲਾਂਕਣ ਪ੍ਰਕਿਰਿਆ ਦੇ ਹਿੱਸੇ ਵਜੋਂ ਕੀਤੇ ਗਏ ਹਨ। ਪ੍ਰੀਖਣ ਦੌਰਾਨ ਤੇਜ਼ ਗਤੀ ਨਾਲ ਉੱਡਣ ਵਾਲੇ ਟੀਚਿਆਂ ’ਤੇ ਨਿਸ਼ਾਨਾ ਸਾਧਿਆ ਗਿਆ। ਇਸ ਦਾ ਉਦੇਸ਼ ਵੱਖ-ਵੱਖ ਸਥਿਤੀਆਂ ਵਿੱਚ ਮਿਜ਼ਾਈਲ ਦੀ ਮਾਰਕ ਸਮਰੱਥਾ ਦਾ ਪਤਾ ਲਗਾਉਣਾ ਸੀ। ਇਹ ਪ੍ਰੀਖਣ ਦਿਨ ਅਤੇ ਰਾਤ ਨੂੰ ਵੀ ਕੀਤੇ ਗਏ।

Akash-missile

ਇਹ ਵੀ ਪੜ੍ਹੋ : ਈਸ਼ਾਨ ਪਹਿਲੀ ਵਾਰ ’ਚ ਬਣੇ ਯੂਪੀ ਦੇ NEET ਟਾਪਰ

ਸਾਰੇ ਮਿਸ਼ਨਾਂ ਦੌਰਾਨ ਮਿਜ਼ਾਈਲ ਨੇ ਟੀਚਿਆਂ ’ਤੇ ਅਚੂਕ ਨਿਸ਼ਾਨਾ ਲਾਇਆ ਅਤੇ ਸਾਰੇ ਮਾਪਦੰਡਾਂ ਨੂੰ ਪੂਰਾ ਕੀਤਾ। ਟੈਸਟ ਦੌਰਾਨ ਸਾਰੇ ਸਵਦੇਸ਼ੀ ਉਪਕਰਣਾਂ ਦੀ ਵਰਤੋਂ ਕੀਤੀ ਗਈ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀਆਰਡੀਓ ਦੇ ਚੇਅਰਮੈਨ ਨੇ ਸਫਲ ਪ੍ਰੀਖਣ ਲਈ ਵਿਗਿਆਨੀਆਂ ਦੀ ਟੀਮ ਨੂੰ ਵਧਾਈ ਦਿੱਤੀ। ਡੀਆਰਡੀਓ ਦੇ ਚੇਅਰਮੈਨ ਨੇ ਕਿਹਾ ਕਿ ਇਹ ਮਿਜ਼ਾਈਲ ਹੁਣ ਫ਼ੌਜ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ