ਹਰਿਆਣਾ ‘ਚ ਵਿਦਿਆਰਥੀ ਜਥੇਬੰਦੀ ਚੋਣਾਂ 15 ਤੋਂ

Student, Organization, Elections, Haryana

ਹਰਿਆਣਾ ਸਰਕਾਰ ਨੇ ਕੀਤਾ ਐਲਾਨ, 15 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ ਚੋਣਾਂ ਦਾ ਕੰਮ

ਪਿਛਲੇ ਲਗਭਗ 22 ਸਾਲਾਂ ਤੋਂ ਸੂਬੇ ‘ਚ ਨਹੀਂ ਹੋਈਆਂ ਹਨ ਛਾਤਰ ਸੰਘ ਚੋਣਾਂ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਹਰਿਆਣਾ ‘ਚ ਪਿਛਲੇ 22 ਸਾਲਾਂ ਤੋਂ ਸ਼ਾਂਤ ਪਈ ਵਿਦਿਆਰਥੀਆਂ ਦੀ ਸਿਆਸਤ ਇਸ ਅਕਤੂਬਰ ਦੇ ਮਹੀਨੇ ‘ਚ ਹੀ ਨਾ ਸਿਰਫ ਸ਼ੁਰੂ ਹੋਣ ਜਾ ਰਹੀ ਹੈ ਸਗੋਂ ਉਸ ਨੂੰ ਅੰਜਾਮ ਤੱਕ ਮਿਲ ਸਕਦਾ ਹੈ ਹਰਿਆਣਾ ‘ਚ ਭਾਜਪਾ ਦੀ ਸਰਕਾਰ ਜਦੋਂ ਤੋਂ ਆਈ ਹੈ ਉਦੋਂ ਤੋਂ ਉਹ ਸੂਬੇ ਦੇ 22 ਜ਼ਿਲ੍ਹਿਆਂ ‘ਚ ਚੋਣ ਕਰਵਾਉਣ ਦੀ ਗੱਲ ਕਰਦੀ ਆਈ ਹੈ ਪਰ ਇਹ ਚੋਣਾਂ ਕਦ ਹੋਣਗੀਆਂ ਇਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਨਾ ਹੀ ਸਰਕਾਰ ਜਾਣਕਾਰੀ ਦੇਣ ਜਾ ਰਹੀ ਸੀ ਹੁਣ ਅਚਾਨਕ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਵਿਦਿਆਰਥੀ ਚੋਣਾਂ ਇਸ ਮਹੀਨੇ ਅਕਤੂਬਰ ‘ਚ 15 ਅਕਤੂਬਰ ਤੋਂ ਪਹਿਲਾਂ ਕਰਵਾ ਦਿੱਤੀਆਂ ਜਾਣਗੀਆਂ ਹਾਲਾਂਕਿ 2016-17 ਸਾਲ ਬਾਅਦ ਖੁੱਲ੍ਹੇ ਕਾਲਜਾਂ ‘ਚ ਇਹ ਚੋਣਾਂ ਨਹੀਂ ਹੋਣਗੀਆਂ

ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਨੂੰ ਹੁਣ ਜਲਦ ਹੀ ਵਿਦਿਆਰਥੀ ਸੰਘ ਚੋਣਾਂ ਦੀਆਂ ਤਾਰੀਖਾਂ ਬਾਰੇ ਜਾਣਕਾਰੀ ਮਿਲ ਜਾਵੇਗੀ ਕਿਉਂਕਿ ਵਿਦਿਆਰਥੀ ਸੰਘ ਚੋਣਾਂ 15 ਅਕਤੂਬਰ ਤੋਂ ਪਹਿਲਾਂ ਤੇ ਅਪ੍ਰਤੱਖ ਰੂਪ ਨਾਲ ਕਰਵਾ ਦਿੱਤੀਆਂ ਜਾਣਗੀਆਂ, ਇਸ ਲਈ ਸਰਕਾਰ ਨੇ ਆਪਣੀ ਤਿਆਰੀ ਕਰ ਲਈ ਹੈ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਚੋਣਾਂ ਪ੍ਰੋਫੈਸਰ ਟਕੇਸ਼ਵਰ ਕਮੇਟੀ ਦੀ ਸਿਫਾਰਸ਼ ‘ਤੇ ਹੀ ਕਰਵਾਈਆਂ ਜਾ ਰਹੀਆਂ ਹਨ ਇਸ ਲਈ ਇਹ ਚੋਣਾਂ ਉਨ੍ਹਾਂ ਕਾਲਜਾਂ ‘ਚ ਹੋਣਗੀਆਂ ਜਿੱਥੇ ਸਥਾਈ ਰੂਪ ਨਾਲ ਕਾਲਜਾਂ ਦਾ ਸੰਚਾਲਨ 2016-17 ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ

ਸੈਮੀਫਾਈਨਲ ਵਾਂਗ ਹੋਣਗੀਆਂ ਵਿਦਿਆਰਥੀ ਸੰਘ ਚੋਣਾਂ

ਹਰਿਆਣਾ ‘ਚ ਭਾਜਪਾ ਦੀ ਸਰਕਾਰ ਸਬੰਧੀ ਨੌਜਵਾਨ ਵਰਗ ‘ਚ ਕਿਸ ਤਰ੍ਹਾਂ ਦਾ ਕ੍ਰੇਜ਼ ਹੈ ਜਾਂ ਫਿਰ ਹਰਿਆਣਾ ਦੀ ਭਾਜਪਾ ਸਰਕਾਰ ਖਿਲਾਫ਼ ਨਰਾਜ਼ਗੀ ਹੈ ਇਸ ਦਾ ਫੈਸਲਾ ਇਨ੍ਹਾਂ ਵਿਦਿਆਰਥੀ ਸੰਘ ਚੋਣਾਂ ‘ਚ ਹੋ ਜਾਵੇਗਾ ਕਿਉਂਕਿ ਇਨ੍ਹਾਂ ਵਿਦਿਆਰਥੀ ਸੰਘ ਚੋਣਾਂ ‘ਚ ਭਾਜਪਾ ਜਾਂ ਇਨੈਲੋ ਨਾਲ ਜੁੜੇ ਵਿਦਿਆਰਥੀ ਸੰਘ ਹਿੱਸਾ ਲੈਣਗੇ, ਜਿਸ ਵਿਦਿਆਰਥੀ ਸੰਘ ਨੂੰ ਬਹੁਮਤ ਪ੍ਰਾਪਤ ਹੋਵੇਗਾ ਉਹ ਜਿੱਤ ਵਿਦਿਆਰਥੀ ਸੰਘ ਨਾਲ ਜੁੜੀ ਹੋਈ ਸਿਆਸਤ ਪਾਰਟੀ ਲਈ ਕਾਫੀ ਮਾਇਨੇ ਰੱਖਣ ਵਾਲੀ ਹੋਵੇਗੀ ਕਿਉਂਕਿ ਸਿਆਸੀ ਪਾਰਟੀਆਂ ਇਸ ਨੂੰ ਸੈਮੀਫਾਈਨਲ ਦੇ ਤੌਰ ‘ਤੇ ਲੈ ਕੇ ਚੱਲ ਰਹੀਆਂ ਹਨ, ਜਿਸ ਦਾ ਫਾਈਨਲ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ‘ਚ ਹੋਵੇਗਾ

ਕਾਂਗਰਸ ਅਤੇ ਇਨੈਲੋ ਲਾਵੇਗੀ ਪੂਰਾ ਜ਼ੋਰ

ਵਿਦਿਆਰਥੀ ਸੰਘ ਚੋਣਾਂ ‘ਚ ਕਾਂਗਰਸ ਅਤੇ ਇਨੈਲੋ ਪੂਰੇ ਜੋਸ਼ ਨਾਲ ਆਪਣਾ ਜ਼ੋਰ ਲਾਵੇਗੀ, ਕਿਉਂਕਿ ਇਨ੍ਹਾਂ ਚੋਣਾਂ ਨਾਲ ਕਾਂਗਰਸ ਤੇ ਇਨੈਲੋ ਨੂੰ ਉਹ ਲਹਿਰ ਤੇ ਸਮਰਥਨ ਮਿਲਣ ਦੀ ਆਸ ਹੈ ਜੋ ਕਿ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੀ ਸੱਤਾ ‘ਚ ਵਾਪਸੀ ਤੱਕ ਕਰਵਾ ਸਕਦੀ ਹੈ ਇਨੈਲੋ ਲਈ ਇਹ ਚੋਣਾਂ ਇਸ ਲਈ ਜ਼ਿਆਦਾ ਮਾਇਨੇ ਰੱਖਦੀਆਂ ਹਨ ਕਿ ਉਹ 15 ਸਾਲਾਂ ਤੋਂ ਸੱਤਾ ‘ਚ ਵਾਪਸੀ ਨਹੀਂ ਕਰ ਸਕੀ ਜੇਕਰ ਇਨ੍ਹਾਂ ਵਿਦਿਆਰਥੀ ਸੰਘ ਚੋਣਾਂ ‘ਚ ਇਨੈਲੋ ਚੰਗਾ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਉਨ੍ਹਾਂ ਲਈ ਇਸ ਤੋਂ ਵੱਡੀ ਸੰਜੀਵਨੀ ਕੋਈ ਵੀ ਨਹੀਂ ਹੋ ਸਕਦੀ ਉੱਥੇ ਕਾਂਗਰਸੀ ਵੀ ਇਨ੍ਹਾਂ ਵਿਦਿਆਰਥੀ ਸੰਘ ਚੋਣਾਂ ਸਬੰਧੀ ਪੂਰੇ ਜ਼ੋਰ-ਸ਼ੋਰ ਨਾਲ ਕੰਮ ਕਰੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।