ਦੇਸ਼ ਭਗਤੀ ਤੇ ਕੱਟੜ ਸਿਆਸੀ ਜਕੜ

Strict, Political, Patriotism

ਲੱਗਦਾ ਹੈ ਪੂਰੀ ਦੁਨੀਆ ‘ਚ ਅਸੀਂ ਹਿੰਦੁਸਤਾਨੀ ਹੀ ਅਜਿਹੇ ਹਾਂ, ਜਿਨ੍ਹਾਂ ਨੂੰ ਨਾ ਤਾਂ ਆਪਣੀ ਵਿਰਾਸਤ ਦੀ ਸੰਭਾਲ ਬਾਰੇ ਖਿਆਲ ਹੈ ਤੇ ਨਾ ਹੀ ਅਸੀਂ ਖੁੱਲ੍ਹੇ ਦਿਲ ਨਾਲ ਬਿਨਾਂ ਕਿਸੇ ਬਣੀ ਬਣਾਈ ਧਾਰਨਾ ਤੋਂ ਸੋਚ ਸਕਦੇ ਹਾਂ ਜਿੱਦੀ ਸਿਆਸਤ ਤੇ ਕੱਟੜਤਾ ਦੋ ਅਜਿਹੇ ਤੱਤ ਹਨ, ਜਿਨ੍ਹਾਂ ਸਾਡੀ ਵਿਰਾਸਤ ਨੂੰ ਨੁਕਸਾਨ ਪਹੁੰਚਾਇਆ ਹੈ ਦੇਸ਼ ਅੰਦਰ ਇੱਕ ਕੱਟੜ ਵਿਚਾਰਧਾਰਾ ਉਹ ਹੈ ਜੋ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਦੇਸ਼ ਭਗਤ ਮੰਨਣ ਲਈ ਤਿਆਰ ਨਹੀਂ ਹਾਲਾਂਕਿ ਸੰਯੁਕਤ ਰਾਸ਼ਟਰ ਨੇ ਉਹਨਾਂ ਦੇ ਜਨਮ ਦਿਨ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਵਜੋਂ ਦੁਨੀਆ ਭਰ ‘ਚ ਮਨਾਉਣਾ ਸ਼ੁਰੂ ਕੀਤਾ ਫਿਰ ਵੀ ਸ਼ਾਂਤੀ ਦੇ ਪੁਜਾਰੀ ਦੇ ਵਾਰਿਸ ਭਾਰਤੀ ਉਸ ਦੇ ਨਾਂਅ ‘ਤੇ ਹੀ ਇੱਕ ਦੂਜੇ ਖਿਲਾਫ਼ ਤਲਵਾਰਾਂ ਖਿੱਚੀ ਫਿਰਦੇ ਹਾਂ ਅਜਿਹੀ ਖੇਡ ਹੀ ਵੀਰ ਦਮੋਦਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਦੇ ਦੌਰਾਨ ਆਪਣੇ ਆਪ ਨੂੰ ਕਾਂਗਰਸੀ ਅਖਵਾਉਣ ਵਾਲੇ ਕੁਝ ਲੋਕਾਂ ਨੇ ਧੜਾਧੜ ਸਾਵਰਕਰ ਖਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ ਕੋਈ ਸਾਵਰਕਰ ਨੂੰ ਗਾਂਧੀ ਦਾ ਹਤਿਆਰਾ ਤੇ ਕੋਈ ਅੰਗਰੇਜ਼ਾਂ ਤੋਂ ਮਾਫ਼ੀ ਮੰਗਣ ਵਾਲਾ ਕਹਿ ਰਿਹਾ ਹੈ ।

ਦਰਅਸਲ ਲੋਕ ਸਵਾਰਥੀ ਸਿਆਸਤ ‘ਚ ਇੰਨ੍ਹੇ ਜਕੜੇ ਹੋਏ ਹਨ ਕਿ ਉਹਨਾਂ ਨੂੰ ਕਿਸੇ ਹੋਰ ਪਾਰਟੀ ਦਾ ‘ਆਦਰਸ਼’ ਆਪਣਾ  ਦੁਸ਼ਮਣ ਨਜ਼ਰ ਆਉਂਦਾ ਹੈ ਤੱਥ, ਸਬੂਤ, ਸੰਵਾਦ ਦੀ ਕਿਧਰੇ ਚਰਚਾ ਨਹੀਂ ਜਿਸ ਨੂੰ ਇਤਿਹਾਸ ਤੇ ਇਤਿਹਾਸ ਨੂੰ ਸਮਝਣ ਦੀ ਦ੍ਰਿਸ਼ਟੀ ਹੀ ਪ੍ਰਾਪਤ ਨਹੀਂ ਉਹ ਵਿਅਕਤੀ ਇਤਿਹਾਸਕ ਸਬੰਧੀ ਵਿਵਾਦ ਬਾਰੇ ‘ਜੱਜ’ ਬਣ ਜਾਂਦਾ ਹੈ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਕਿਸੇ ਸਖਸ਼ੀਅਤ ਨੂੰ ‘ਭਾਰਤ ਰਤਨ’ ਦੇਣ ਦਾ ਫੈਸਲਾ ਸਬੰਧਿਤ ਕਮੇਟੀ ਨੇ ਕਰਨਾ ਹੈ ਪਰ ਮਨਮੋਹਨ ਸਿੰਘ ਤੋਂ ਪਹਿਲਾਂ ਹੀ ਕਈ ਆਗੂ ਤੱਤੇ-ਤਿੱਖੇ ਬਿਆਨ ਦੇਣ ਦੀ ਹੋੜ ‘ਚ ਸ਼ਾਮਲ ਹੋ ਗਏ ਇਹ ਤੱਥ ਵੀ ਆਪਣੇ ਆਪ ‘ਚ ਬੜਾ ਮਹੱਤਵਪੂਰਨ ਹੈ ਕਿ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਵਰਕਰ ਦੀ ਯਾਦ ‘ਚ ਡਾਕ ਟਿਕਟ ਜਾਰੀ ਕੀਤੀ ਸੀ ਬੇਸ਼ੱਕ ਮਹਾਂਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਚਰਚਾ ਰਾਹੀਂ ਸੱਤਾਧਾਰੀ ਭਾਜਪਾ ਚੁਣਾਵੀ ਫਾਇਦਾ ਲੈ ਸਕਦੀ ਹੈ ਪਰ ਸਾਵਰਕਰ ਦੀ ਦੇਸ਼ ਭਗਤੀ ‘ਤੇ ਇਤਿਹਾਸਕ ਪ੍ਰਸੰਗ ‘ਚ ਸਵਾਲ ਕਰਨਾ ਕਾਫ਼ੀ ਔਖਾ ਹੈ  ਮਾਮਲਾ ਸਿਰਫ਼ ਪੁਰਸਕਾਰ ਮਿਲਣ ਜਾਂ ਨਾ ਮਿਲਣ ਦਾ ਨਹੀਂ ਸਗੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਹਿੰਦੁਸਤਾਨੀਆਂ ਦੀ ਘਸੀਪਿਟੀ ਸੋਚ ਕਦੋਂ ਬਦਲੇਗੀ ਵੀ ਜਾਂ ਇੰਜ ਹੀ ਜਾਰੀ ਰਹੇਗੀ ਵੱਖਰੀ ਵਿਚਾਰਧਾਰਾ ਦਾ ਮਹੱਤਵ ਹੁੰਦਾ ਹੈ ਪਰ ਜਦੋਂ ਕੋਈ ਸੋਚ ਦੇਸ਼ ਨੂੰ ਵੰਡਣ ਦਾ ਕੰਮ ਕਰਨ ਲੱਗ ਜਾਵੇ ਤਾਂ ਇਹ ਇੱਕ ਬੁਰਾਈ ਵਾਂਗ ਹੀ ਬਣ ਜਾਂਦੀ ਹੈ ਜੋ ਸੰਵਾਦ ਤੋਂ ਇਨਕਾਰ ਕਰ ਦੇਂਦੀ ਹੈ ਜੇਕਰ ਵਿਰੋਧੀਆਂ ਦੀ ਇਸ ਦਲੀਲ ਨੂੰ ਸੱਚ ਮੰਨਿਆ ਜਾਵੇ ਕਿ ਸਾਵਰਕਰ ਨੇ ਅੰਗਰੇਜ਼ਾਂ ਤੋਂ ਮਾਫ਼ੀ ਮੰਗੀ ਸੀ ਤਾਂ ਮਾਫ਼ੀ ਮੰਗਣ ਨਾਲ ਕੋਈ ਅੰਗਰੇਜ਼ ਭਗਤ ਨਹੀਂ ਬਣ ਜਾਂਦਾ ਮਹਾਤਮਾ ਗਾਂਧੀ ਜਿਸ ਸਾਵਰਕਰ ਨੂੰ ਦੇਸ਼ ਭਗਤ ਕਹਿੰਦੇ ਹਨ, ਉਸ ਨੂੰ ਘੱਟੋ-ਘੱਟ ਅੰਗਰੇਜ਼ ਭਗਤ ਕਹਿਣ ਤਾਂ ਬਹੁਤ ਔਖਾ ਹੈ ਕਿਉਂਕਿ ਉਹਨਾਂ ਨੇ ਜੇਲ੍ਹ ਤਾਂ ਕੱਟੀ ਹੀ ਸੀ ਇਸ ਦੇ ਨਾਲ ਹੀ 1857 ਦੀ ਕ੍ਰਾਂਤੀ ਬਾਰੇ ਇੱਕ ਹਜ਼ਾਰ ਪੰਨਿਆਂ ਦੀ ਪੁਸਤਕ ਭਾਰਤੀ ਅਜ਼ਾਦੀ ਦੇ ਇਤਿਹਾਸ ਦੀ ਪਹਿਲੀ ਪੁਸਤਕ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।