
Samana News: ਦਰਖਤਾਂ ਨੂੰ ਸਾਈਡ ’ਤੇ ਕਰ ਰਹੇ ਸੇਵਾਦਾਰਾਂ ਦੀ ਲੋਕਾਂ ਨੇ ਕੀਤੀ ਜੰਮ ਕੇ ਸ਼ਲਾਘਾ
- ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਹੀ ਕੀਤੀ ਜਾ ਰਹੀ ਹੈ ਇਹ ਸੇਵਾ : ਸਮੂਹ ਸੇਵਾਦਾਰ | Samana News
Samana News: ਸਮਾਣਾ (ਸੁਨੀਲ ਚਾਵਲਾ)। ਹਨ੍ਹੇਰੀ-ਝੱਖੜ ਕਾਰਨ ਜਿੱਥੇ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਉੱਥੇ ਹੀ ਸੜਕ ਕਿਨਾਰੇ ਖੜੇ ਦਰੱਖਤ ਟੁੱਟ ਕੇ ਸੜਕ ’ਤੇ ਜਾ ਡਿੱਗੇ, ਜਿਸ ਨਾਲ ਸੜਕ ਤੇ ਜਾਮ ਲੱਗ ਗਿਆ ਤੇ ਸੈਂਕੜੇ ਦੀ ਤਦਾਦ ’ਚ ਗੱਡੀਆਂ ਅਤੇ ਰਾਹਗਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜਾਣਕਾਰੀ ਮਿਲਣ ’ਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ਸੜਕ ’ਤੇ ਡਿੱਗੇ ਦਰਖਤਾਂ ਨੂੰ ਸਾਈਡ ’ਤੇ ਕਰਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ।
ਇਸ ਮੌਕੇ ਪ੍ਰੇਮੀ ਸੰਮਤੀ ਮੈਂਬਰ ਲਲਿਤ ਇੰਸਾਂ ਤੇ ਸੰਨੀ ਇੰਸਾਂ ਨੇ ਦੱਸਿਆ ਕਿ ਹਨ੍ਹੇਰੀ-ਝੱਖੜ ਆਉਣ ਕਾਰਨ ਸੈਂਕੜੇ ਹੀ ਦਰੱਖਤ ਟੁੱਟ ਕੇ ਸੜਕ ’ਤੇ ਜਾ ਡਿੱਗੇ ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਸੜਕ ’ਤੇ ਗੱਡੀਆਂ ਦੀ ਲੰਬੀ ਕਤਾਰ ਲੱਗ ਗਈ। ਇਸ ਦੀ ਜਾਣਕਾਰੀ ਜਿਵੇਂ ਹੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਮਿਲੀ ਤਾਂ ਉਹਨਾਂ ਬਿਨਾ ਦੇਰੀ ਕੀਤਿਆਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਪਵਿੱਤਰ ਨਾਅਰਾ ਲਾ ਕੇ ਜਿੱਥੇ-ਜਿੱਥੇ ਦਰਖਤ ਡਿੱਗੇ ਹੋਏ ਸਨ ਨੂੰ ਸਖਤ ਮਿਹਨਤ ਸਦਕਾ ਚੁੱਕ ਕੇ ਸਾਈਡ ‘ਤੇ ਕੀਤਾ ਗਿਆ ਤੇ ਰਸਤਾ ਖੁਲ੍ਹਵਾਇਆ ਗਿਆ।
Samana News
ਇਸ ਦੌਰਾਨ ਰਾਹਗੀਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਸਲ ਵਿੱਚ ਮਾਨਵਤਾ ਦੀ ਸੇਵਾ ਇਹੀ ਹੈ ਜੋ ਕਿ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾ ਦੀ ਸੋਸ਼ਲ ਮੀਡੀਆ ’ਤੇ ਵੀ ਇਸ ਸੇਵਾ ਕਾਰਜ ਲਈ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਦਿਨ ਹੀ ਗਨਪਤੀ ਇਲੈਕਟਰੋਨਿਕਸ ਵਿਚ ਜਬਰਦਸਤ ਅੱਗ ਲੱਗ ਗਈ ਸੀ ਜਿਸ ਨੂੰ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸੇਵਾ ਕਾਰਜ ਜੋ ਵੀ ਕੀਤੇ ਜਾ ਰਹੇ ਹਨ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਹੀ ਕੀਤੇ ਜਾ ਰਹੇ ਹਨ।
ਇਸ ਮੌਕੇ ਪ੍ਰੀਤ ਇੰਸਾਂ, ਦੀਪਕ ਇੰਸਾਂ, ਮੋਹਿਤ ਇੰਸਾਂ, ਨੀਰਜ ਇੰਸਾਂ, ਸੋਨੂ ਇੰਸਾਂ, ਮਨੀਸ਼ ਇੰਸਾਂ, ਲਵਲੀ ਇੰਸਾਂ, ਜਸਵੀਰ ਇੰਸਾਂ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਇਸ ਸੇਵਾ ਕਾਰਜ ਵਿੱਚ ਯੋਗਦਾਨ ਦਿੱਤਾ ਗਿਆ।
Read Alos : Yudh Nasheyan Virudh: ਪੁਲਿਸ ਨੇ ਨਸ਼ਾ ਤਸਕਰਾ ਦੀ ਕਸੀ ਨੱਥ, ਘਰਾਂ ‘ਚ ਕੀਤੀ ਚੈਕਿੰਗ