Punjab
Blast In Ambala: ਸ਼ੰਭੂ-ਅੰਬਾਲਾ ਵਿਚਕਾਰ ਰੇਲ ਪਟੜੀ ’ਤੇ ਹੋਏ ਧਮਾਕੇ ’ਚ ਮਾਰੇ ਗਏ ਵਿਅਕਤੀ ਦੀ ਪਛਾਣ ਹੋਈ, ਜਾਣੋ ਕੌਣ ਸੀ ਉਕਤ ਵਿਅਕਤੀ
ਘਟਨਾ ਸਥਾਨ ਤੋਂ ਮਿਲੇ ਮੋਬਾਈਲ ਫੋਨ ਤੋਂ ਮ੍ਰਿਤਕ ਦੀ ਪਛਾਣ ਹੋਈ
Blast In Ambala: ਪਟਿਆਲਾ/ਰਾਜਪੁਰਾ (ਖੁਸ਼ਵੀਰ ਸਿੰਘ ਤੂਰ ਅਜੇ ਕਮਲ)। ਸ਼ੰਭੂ ਅੰਬਾਲਾ ਰੇਲ ਮਾਰਗ ਤੇ ਸੋਮਵਾਰ ਰਾਤ ਹੋਏ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਹੋ ਗਈ ਹੈ। ਬੀਤੀ ਰਾਤ ਹੋਏ ਇਸ ਧਾਮਕੇ ਨਾਲ ਕਿ ਰੇਲਵੇ ਲਾਈਨ ਨੁਕਸਾਨੀ ਗਈ। ਇਸੇ ਦੌਰਾਨ ਹੀ ਇੱਥੇ ਮਨੁੱਖੀ ਮਾਸ ਦੇ ਲੋਥੜੇ ਪ੍ਰਾਪਤ ਹੋਏ ਸਨ ਜਿਸ ਤੋਂ ਬਾਅਦ ਪੁਲਿਸ ਜਾਂਚ ਵਿੱਚ ਜੁਟ ਗਈ।

ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਧਮਾਕੇ ’ਚ ਮਾਰੇ ਗਏ ਵਿਅਕਤੀ ਦੀ ਪਛਾਣ ਜਗਰੂਪ ਸਿੰਘ ਵਾਸੀ ਪਿੰਡ ਪੰਜਵੜ ਜ਼ਿਲ੍ਹਾ ਤਰਨ ਤਾਰਨ ਦੇ ਰੂਪ ਵਿਚ ਹੋਈ ਹੈ। ਘਟਨਾ ਸਥਾਨ ਤੋਂ ਮਿਲੇ ਮੋਬਾਈਲ ਫੋਨ ਤੋਂ ਮ੍ਰਿਤਕ ਦੀ ਪਛਾਣ ਹੋਈ ਹੈ ਕਿਉਂਕਿ ਧਮਾਕੇ ਦੌਰਾਨ ਇਸ ਵਿਅਕਤੀ ਦੇ ਸਰੀਰ ਦਾ ਬਹੁਤਾ ਹਿੱਸਾ ਉਡ ਗਿਆ ਤੇ ਉਸਦਾ ਸਿਰਫ ਢਿੱਡ ਤੇ ਛਾਤੀ ਵਾਲਾ ਹਿੱਸਾ ਹੀ ਬਚਿਆ ਹੈ ਉਹਦੀਆਂ ਲੱਤਾਂ ਅਤੇ ਮੂੰਹ ਸਿਰ ਸਭ ਕੁਝ ਉੱਡ ਗਿਆ। ਪਰ ਇਸ ਦੌਰਾਨ ਹੀ ਉਸਦਾ ਮੋਬਾਈਲ ਫੋਨ ਟੁੱਟਣੋ ਬਚ ਗਿਆ। ਜਿਸ ਤੋਂ ਹੀ ਉਸਦੀ ਪਹਿਛਾਣ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਇੱਥੇ ਬੰਬ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਅਚਾਨਕ ਚੱਲ ਗਿਆ ਤੇ ਉਸਦੀ ਮੌਤ ਹੋ ਗਈ । Blast In Ambala
ਘਟਨਾ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਡੀਐਸਪੀ ਘਨੌਰ ਸਮੇਤ ਹੋਰ ਅਧਿਕਾਰੀ ਇੱਥੇ ਪੁੱਜੇ ਅਤੇ ਉਹਨਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ । ਇਸ ਦੌਰਾਨ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਢਲੇ ਪੜਾਅ ਤਹਿਤ ਦੇਖਿਆ ਜਾ ਰਿਹਾ ਹੈ ਕਿ ਇੱਥੇ ਇੱਕ ਮਨੁੱਖੀ ਮਾਸ ਦੇ ਲੋਥੜੇ ਮਿਲੇ ਹਨ ਅਤੇ ਸ਼ਾਇਦ ਇਹ ਵਿਅਕਤੀ ਇੱਥੇ ਬੰਬ ਰੱਖ ਰਿਹਾ ਸੀ ਜੋ ਕਿ ਉਸਦੇ ਹੱਥ ਵਿੱਚ ਚੱਲ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਰੇਲਵੇ ਪਟੜੀ ਨੂੰ ਨੁਕਸਾਨ ਜਰੂਰ
ਪੁੱਜਿਆ ਹੈ ਜਿਸ ਤੋਂ ਬਾਅਦ ਇੱਥੇ ਰਾਤ ਨੂੰ ਹੀ ਆਵਾਜਾਈ ਰੋਕ ਦਿੱਤੀ ਗਈ ਸੀ ਅਤੇ ਜੀਆਰਪੀ ਸਮੇਤ ਹੋਰ ਏਜੰਸੀ ਟੀਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਥੋਂ ਪੁਲਿਸ ਦੇ ਹੱਥ ਕੁਝ ਸਬੂਤ ਵੀ ਲੱਗੇ ਹਨ ਜਿਸ ਤਰ੍ਹਾਂ ਸਿਮ ਅਤੇ ਹੋਰ ਮਹੱਤਵਪੂਰਨ ਸਬੂਤ ਜਿਸ ਦੀ ਕਿ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਜਗ੍ਹਾ ਤੋਂ ਮਿਲੇ ਮੋਬਾਇਲ ਦੇ ਆਧਾਰ ’ਤੇ ਮਾਰੇ ਗਏ ਵਿਅਕਤੀ ਦੀ ਪਛਾਣ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।