ਮੋਹਾਲੀ ਜ਼ਿਲ੍ਹੇ ‘ਚ ਇੱਕ ਹੋਰ ਪਾਜ਼ੀਟਿਵ ਕੇਸ ਆਇਆ, ਕੁੱਲ ਗਿਣਤੀ 6 ਹੋਈ

Sach Kahoon Punjabi Desk Picture
Published On

ਮੋਹਾਲੀ ਜ਼ਿਲ੍ਹੇ ‘ਚ ਇੱਕ ਹੋਰ ਪਾਜ਼ੀਟਿਵ ਕੇਸ ਆਇਆ, ਕੁੱਲ ਗਿਣਤੀ 6 ਹੋਈ

ਮੋਹਾਲੀ, (ਕੁਲਵੰਤ) ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸੈਕਟਰ – 69 ਦੀ ਰਹਿਣ ਵਾਲੀ ਇੱਕ ਮਹਿਲਾ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ ਉਹ ਅਤੇ ਉਸਦਾ ਪਤੀ ਯੂ.ਕੇ. ਦੀ ਯਾਤਰਾ ਕਰਕੇ ਵਾਪਸ ਆਏ ਸਨ ਉਸਦਾ ਪਤੀ ਪਹਿਲਾਂ ਹੀ ਪਾਜ਼ੀਟਿਵ ਪਾਇਆ ਗਿਆ ਸੀ ਇਸ ਮਹਿਲਾ ਦਾ ਟੈਸਟ ਸਿਵਲ ਹਸਪਤਾਲ ਫੇਜ਼ – 6 ਵਿਖੇ ਕੀਤਾ ਗਿਆ ਸੀ ਅਤੇ ਹੁਣ ਉਸਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸਦੇ ਨਾਲ ਜ਼ਿਲ੍ਹੇ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 6 ਹੋ ਗਈ ਹੈ ਇਸ ਜੋੜੇ ਦੀ ਬੇਟੀ ਅਤੇ ਪਿਤਾ ਅਤੇ ਉਸ ਦੇ ਪਤੀ ਦੀ ਮਾਂ ਨੂੰ ਘਰ ਵਿੱਚ ਅਲੱਗ ਰੱਖਿਆ ਗਿਆ ਹੈ ਉਸ ਦਾ ਪਤੀ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

About The Author

Related Posts