CBSE Board Results: ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦਾ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Sach Kahoon Punjabi Desk Picture
Published On

CBSE Board Results: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਸੀ.ਬੀ.ਐਸ.ਈ. ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਇਲਾਕੇ ਦੀ ਮੋਹਰੀ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100 ਫੀਸਦੀ ਰਿਹਾ।

ਵਾਇਸ ਪ੍ਰਿੰਸੀਪਲ ਸ੍ਰੀ ਰਾਕੇਸ਼ ਧਵਨ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਮਾਤ 12ਵੀਂ ਕਾਮਰਸ ਸਟਰੀਮ ਵਿੱਚੋਂ ਰਵਨੀਤ ਕੌਰ ਨੇ 98.4% ਅੰਕ ਲੈ ਕੇ ਜ਼ਿਲ੍ਹੇ ‘ਚੋਂ ਟਾਪ ਕੀਤਾ, ਆਗਿਆਪਾਲ ਸਿੰਘ 97.8% ਦੂਜੀ ਪੁਜੀਸ਼ਨ ਅਤੇ ਅਰਮਾਨ ਢੀਂਗਰਾ ਨੇ 97.4% ਅੰਕ ਲੈ ਕੇ ਤੀਜੀ ਪੁਜੀਸ਼ਨ ਹਾਸਲ ਕੀਤੀ ਅਤੇ ਇਸੇ ਤਰ੍ਹਾਂ ਨਾਨ ਮੈਡੀਕਲ ਸਟਰੀਮ ਦੇ ਖੁਸ਼ਦੀਪ ਸਿੰਘ ਨੇ 97.2 ਪਹਿਲੀ ਪੁਜੀਸ਼ਨ, ਤੇਜਨਪ੍ਰੀਤ ਸਿੰਘ ਅਤੇ ਨਵਜੋਤ ਕੌਰ ਨੇ 96.4% ਦੂਜੀ ਪੁਜੀਸ਼ਨ ਅਤੇ ਸਵਿਪਨਦੀਪ ਸਿੰਘ ਨੇ 95.8% ਲੈ ਕੇ ਲੈ ਤੀਜੀ ਪੁਜੀਸ਼ਨ ਅਤੇ ਮੈਡੀਕਲ ਸਟਰੀਮ ਵਿੱਚੋਂ ਰਵਿੰਦਰ ਕੌਰ 96.8% ਪਹਿਲੀ ਪੁਜੀਸ਼ਨ, ਅਨੁਰੀਤ ਕੌਰ 96.4 ਦੂਜੀ ਅਤੇ ਕਾਰਤਿਕ 96% ਅੰਕ ਲੈ ਕੇ ਤੀਜੀ ਪੁਜੀਸ਼ਨ ਹਾਸਲ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ: CBSE Results: ਸੀਬੀਐਸਈ 12ਵੀਂ ਜਮਾਤ ਦੇ ਨਤੀਜੇ ’ਚ ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ ਨਵੇਂ ਰਿਕਾਰਡ ਕਾਇਮ ਕੀਤੇ

CBSE Board Results
CBSE Board Results: ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦਾ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਇਸੇ ਤਰ੍ਹਾਂ 10ਵੀਂ ਜਮਾਤ ਦੀ ਵਿਦਿਆਰਥਣ ਜਾਨਵੀ 99.2% ਪਹਿਲੀ ਪੁਜੀਸ਼ਨ, ਅੰਜਨਵੀਰ ਸਿੰਘ 99% ਦੂਜੀ ਪੁਜੀਸ਼ਨ ਅਤੇ ਸਿਮਰਨ ਕੌਰ ਸੰਧੂ 98.6% ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਪੂਰਵ ਦੇਵਗਨ ਨੇ ਇਸ ਸ਼ਾਨਦਾਰ ਨਤੀਜੇ ‘ਤੇ ਕੁਆਰਡੀਨੇਟਰਜ਼, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਦੱਸਿਆ ਕਿ ਇਸ ਸਾਲ 10 ਵੀਂ ਜਮਾਤ ਵਿੱਚ 290 ਅਤੇ 12ਵੀਂ ਜਮਾਤ ਵਿੱਚ 573 ਵਿਦਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ ਅਤੇ ਸਾਰੇ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ।

ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ, ਡਾ. ਗੁਰਸੇਵਕ ਸਿੰਘ (ਵਾਇਸ ਪ੍ਰਧਾਨ) ਅਤੇ ਸ. ਸਵਰਨਜੀਤ ਸਿੰਘ ਗਿੱਲ (ਖ਼ਜਾਨਚੀ) ਜੀ ਨੇ ਜਮਾਤ ਦਸਵੀਂ ਅਤੇ ਬਾਰਵੀਂ ਦਾ ਵਧੀਆ ਨਤੀਜਾ ਆਉਣ ‘ਤੇ ਪ੍ਰਿੰਸੀਪਲ ਅਪੂਰਵ ਦੇਵਗਨ, ਰਵਿੰਦਰ ਚੌਧਰੀ ਰਜਿਸਟਰਾਰ, ਵਾਇਸ ਪ੍ਰਿੰ: ਰਾਕੇਸ਼ ਧਵਨ, ਕੋਆਰਡੀਨੇਟਰ ਮੈਡਮ ਪ੍ਰਿੰਯਾਵਦਾ ਭੁੱਲਰ ਅਤੇ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ। CBSE Board Results

About The Author

Related Posts