ਪੰਜਾਬ ’ਚ ਐਸਐਸਪੀ, ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

Transfers

4 ਜ਼ਿਲੇ ਦੇ ਐਸਐਸਪੀ ਸਣੇ 22 ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ 

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ 4 ਜ਼ਿਲੇ ਦੇ ਐਸ.ਐਸ.ਪੀਜ਼ ਸਣੇ ਕੁਲ 22 ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨਾਂ ਤਬਾਦਲੇ ਦੀ ਲਿਸਟ ਵਿੱਚ 4 ਆਈ.ਏ.ਐਸ., 17 ਆਈ.ਪੀ.ਐਸ. ਅਤੇ 1 ਪੀਸੀਐਸ ਅਧਿਕਾਰੀ ਸ਼ਾਮਲ ਹਨ। (Transfer) ਸੋਮਵਾਰ ਨੂੰ ਪੰਜਾਬ ਸਰਕਾਰ ਵਲੋਂ ਕੀਤੇ ਗਏ ਆਈ.ਏ.ਐਸ. (IAS) ਤਬਾਦਲੇ ਵਿੱਚ ਰਾਖੀ ਗੁਪਤਾ ਭੰਡਾਰੀ ਨੂੰ ਸੰਸਦੀ ਕਾਰਜ਼ ਵਿਭਾਗ ਦੇ ਨਾਲ ਹੀ ਸੈਰ ਸਪਾਟਾ ਤੇ ਕਲਚਰ ਵਿਭਾਗ, ਗੁਰਕਿਰਤ ਕ੍ਰਿਪਾਲ ਸਿੰਘ ਨੂੰ ਸਕੱਤਰ ਗ੍ਰਹਿ ਦੇ ਨਾਲ ਹੀ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਨਾਲ ਹੀ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ। (Transfer)

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਕੱਸਿਆ ਨਸ਼ਾ ਤਸਕਰਾਂ ’ਤੇ ਸਿਕੰਜ਼ਾ

ਇਥੇ ਹੀ ਪਿ੍ਰਅੰਕ ਭਾਰਤੀ ਨੂੰ ਸਕੱਤਰ ਟੈਕਨੀਕਲ ਸਿੱਖਿਆ ਤੇ ਟ੍ਰੈਨਿੰਗ, ਦਿਪਾਕਰ ਲਾਕਰਾ ਨੂੰ ਸਕੱਤਰ ਵਿੱਤ ਦੇ ਨਾਲ ਹੀ ਐਮ.ਡੀ. ਪੀਆਈਡੀਬੀ ਲਗਾਇਆ ਗਿਆ ਹੈ ਤਾਂ ਪੀਸੀਐਸ ਅਧਿਕਾਰੀ ਪ੍ਰਦੀਪ ਸਿੰਘ ਬੈਂਸ ਨੂੰ ਵਧੀਕ ਸਕੱਤਰ ਵਿੱਤ ਤੇ ਮੁੜ ਵਸੇਵਾ ਲਗਾਇਆ ਗਿਆ ਹੈ। (Transfer)

4 ਆਈ.ਏ.ਐਸ. ਅਧਿਕਾਰੀਆ ਦਾ ਵੀ ਕੀਤਾ ਗਿਆ ਤਬਾਦਲਾ (Transfer)

ਇਥੇ ਹੀ 17 ਆਈ.ਪੀ.ਐਸ. ਅਧਿਕਾਰੀ ਦੇ ਤਬਾਦਲੇ ਵਿੱਚ ਦੀਪਕ ਹਿਲੇਰ ਨੂੰ ਐਸ.ਐਸ.ਪੀ. ਫਿਰੋਜਪੁਰ, ਅਖਿਲ ਚੌਧਰੀ ਨੂੰ ਐਸ.ਐਸ.ਪੀ. ਸਹੀਦ ਭਗਤ ਸਿੰਘ ਨਗਰ, ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਐਸ.ਐਸ.ਪੀ. ਮਲੇਰਕੋਟਲਾ, ਮਨਜੀਤ ਸਿੰਘ ਢੇਸੀ ਨੂੰ ਐਸ.ਐਸ.ਪੀ. ਫਾਜ਼ਿਲਕਾ ਲਗਾਇਆ ਗਿਆ ਹੈ। ਪ੍ਰਦੀਪ ਕੁਮਾਰ ਯਾਦਵ ਨੂੰ ਆਈ.ਜੀ.ਪੀ. ਟੈਕਨੀਕਲ ਸਰਵਿਸ ਪੰਜਾਬ, ਗੁਰਦਿਆਲ ਸਿੰਘ ਨੂੰ ਡੀਆਈਜੀ ਇੰਟੈਲੀਜੈਂਸ-2, ਅਜੈ ਮਲੁਜਾ ਨੂੰ ਡੀਆਈਜੀ ਫਰੀਦਕੋਟ ਰੇਂਜ ਅਤੇ ਡੀਆਈਜੀ ਐਸ.ਟੀ.ਐਫ. ਬਠਿੰਡਾ, ਭਾਗੀਰਥ ਸਿੰਘ ਮੀਨਾ ਨੂੰ ਏ.ਆਈ.ਜੀ. ਪ੍ਰੋਸੋਨਲ-3 ਪੰਜਾਬ,  ਚੰਡੀਗੜ,

ਸਵਰਨਦੀਪ ਸਿੰਘ ਨੂੰ ਏ.ਆਈ.ਜੀ. ਸਪੈਸ਼ਨ ਬ੍ਰਾਂਚ-1 ਇੰਟੈਲੀਜੈਂਸ ਪੰਜਾਬ, ਭੁਪਿੰਦਰ ਸਿੰਘ ਨੂੰ ਕਮਾਂਡੈਂਟ ਤੀਜ਼ੀ ਆਈ.ਆਰ.ਬੀ. ਲੁਧਿਆਣਾ, ਪਰਮਪਾਲ ਸਿੰਘ ਨੂੰ ਕਮਾਂਡੈਂਟ ਚੌਥੀ ਕਮਾਂਡੋ ਬਟਾਲਿਅਨ ਐਸ.ਏ.ਐਸ. ਨਗਰ, ਅਵਨੀਤ ਕੌਰ ਸਿੱਧੂ ਨੂੰ ਕਮਾਂਡੈਂਟ 27ਵੀਂ ਬਟਾਲਿਅਨ ਪੀ.ਏ.ਪੀ. ਜਲੰਧਰ, ਹਰਿੰਦਰਪਾਲ ਸਿੰਘ ਨੂੰ ਜੋਨਲ ਏ.ਆਈ.ਜੀ. ਸੀਆਈਡੀ ਫਿਰੋਜ਼ਪੁਰ, ਜਸਵੀਰ ਸਿੰਘ ਨੂੰ ਜੋਨਲ ਏ.ਆਈ.ਜੀ. ਸੀਆਈਡੀ ਬਠਿੰਡਾ, ਕਰਨਵੀਰ ਸਿੰਘ ਨੂੰ ਐਸ.ਪੀ. ਬੀਓਆਈ ਪੰਜਾਬ, ਮੁਖਤਿਆਰ ਰਾਏ ਨੂੰ ਏ.ਆਈ.ਜੀ. ਐਸ.ਟੀ.ਐਫ ਬਾਰਡਰ ਰੇਂਜ ਅਤੇ ਹਰਪ੍ਰੀਤ ਸਿੰਘ ਨੂੰ ਏ.ਆਈ.ਜੀ. ਪ੍ਰਬੰਧਕੀ ਐਸਟੀਐਫ ਪੰਜਾਬ ਲਗਾਇਆ ਗਿਆ ਹੈ।