ਕੋਟਾ ਨੂੰ ਹਰਾ ਕੇ ਸ੍ਰੀਗੰਗਾਨਗਰ ਨੇ ਜਿੱਤਿਆ ਕਾਂਸੀ ਤਮਗਾ

Sri Ganganagar, Won, Bronze Medal, Quota

ਅੰਡਰ-14 ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ

ਸੱਚ ਕਹੂੰ ਨਿਊਜ਼/ਘਮੰਡੀਆ। ਅੰਡਰ-19 ਵਰਗ ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਹੁਣ ਸ੍ਰੀਗੰਗਾਨਗਰ ਨੇ ਅੰਡਰ-14 ‘ਚ ਵੀ ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਕਾਂਸੀ ਤਮਗਾ ਹਾਸਲ ਕੀਤਾ । ਗੰਗਾ ਸੀਟੀ ਸਵਾਈ ਮਾਧੋਪੁਰ ‘ਚ ਖੇਡੀ ਗਈ 64 ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਸ੍ਰੀਗੰਗਾਨਗਰ ਨੇ ਰੋਮਾਂਚਕ ਮੁਕਾਬਲੇ ‘ਚ ਕੋਟਾ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸ੍ਰੀਗੰਗਾਨਗਰ ਟੀਮ ਦੇ ਕੋਚ ਸਾਹਬਰਾਮ ਆਰਮੀ ਸਕੂਲ ਸੂਰਤਗੜ੍ਹ ਅਤੇ ਸੁਨੀਲ ਕੁਮਾਰ ਟੀਮ ਇੰਚਾਰਜ ਆਤਮਾ ਸਿੰਘ ਸਰਕਾਰੀ ਸਕੂਲ ਪਾਲੀਵਾਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਦਰਮਿਆਨ ਖੇਡੇ ਗਏ ਸੈਮੀਫਾਈਨਲ ਮੁਕਾਬਲੇ ‘ਚ ਮੈਚ ਬਰਾਬਰੀ ‘ਤੇ ਰਿਹਾ ਸ੍ਰੀਗੰਗਾਨਗਰ ਦੀ ਟੀਮ ਪੈਨਾਲਟੀ ਸ਼ੂਟਆਊਟ ‘ਚ ਸੋਨ ਤਮਗੇ ਦੀ ਦੌੜ ‘ਚੋਂ ਬਾਹਰ ਹੋਣ ਤੋਂ ਬਾਅਦ ਕੋਟਾ ਨਾਲ ਹੋਏ।

ਸਖ਼ਤ ਮੁਕਾਬਲੇ ‘ਚ 1-0 ਨਾਲ ਮੈਚ ਜਿੱਤ ਕੇ ਕਾਂਸੀ ਤਮਗਾ ਜਿੱਤਣ ‘ਚ ਸਫਲ ਰਿਹਾ ਇਸ ਮਹੱਤਵਪੂਰਨ ਮੁਕਾਬਲੇ ‘ਚ ਵਿਜੈਵੀਰ ਦੇ ਕਾਰਨਰ ਕਿੱਕ ਨੂੰ ਨਿਤਿਨ ਦੇ ਹੇਡਰ ਨੇ ਸ੍ਰੀਗੰਗਾਨਗਰ ਨੂੰ ਜੇਤੂ ਵਾਧਾ ਦਿਵਾਇਆ ਮੈਚ ‘ਚ ਕੋਟਾ ਆਖਰ ਤੱਕ ਗੋਲ ਕਰਨ ‘ਚ ਨਾਕਾਮ ਰਿਹਾ। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਗੁਰੂਸਰ ਮੋਡੀਆ ਦੇ ਨਿਤਿਨ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਸ੍ਰੀਗੰਗਾਨਗਰ ਦੀ ਅੰਡਰ-14 ਫੁੱਟਬਾਲ ਟੀਮ ‘ਚ ਚੁਣੇ ਗਏ । ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ ਦੇ ਨਿਤਿਨ, ਸੰਜੂ, ਰਾਹੁਲ, ਵਿਜੈਵੀਰ ਅਤੇ ਸੁਜੀਤ ਨੇ ਜਿੱਤ ਦਾ ਸਿਹਰਾ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ ਵਿਦਿਆਰਥੀਆਂ ਨੇ ਦੱਸਿਆ ਕਿ  ਪਾਪਾ ਕੋਚ ਦੇ ਦੱਸੇ ਮਾਰਗਦਰਸ਼ਨ ਨਾਲ ਇਹ ਉਪਲੱਬਧੀ ਹਾਸਲ ਕਰ ਸਕੇ ਹਨ। ਉੱਥੇ ਸੰਸਥਾ ਖੇਡ ਇੰਚਾਰਜ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਅਤੇ ਸੇਵਾ ਮੁਕਤ ਪ੍ਰਿੰਸੀਪਲ ਰੂਪ ਸਿੰਘ ਨੇ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਖੁਸ਼ੀ ਪ੍ਰਗਟਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।