ਵਿਸ਼ਵ ਚੈਂਪੀਅਨਸ਼ਿਪ ‘ਚ ਖੁਦ ਨੂੰ ਸਾਬਤ ਕਰਨ ਉੱਤਰੇਗੀ ਦੂਤੀ

Dutti,  World, Championships

ਅਨੂੰ ਰਾਣੀ ਭਾਲਾ ਸੁੱਟ ‘ਚ, ਅਰਚਨਾ ਸੁਸਿੰਦਰਨ 200 ਮੀਟਰ ‘ਚ ਅਤੇ ਅੰਜਲੀ ਦੇਵੀ 400 ਮੀਟਰ ‘ਚ ਆਪਣੀ ਚੁਣੌਤੀ ਰੱਖਣਗੀਆਂ

ਏਜੰਸੀ/ਦੋਹਾ। ਭਾਰਤ ਦੀ ਸਟਾਰ ਫਰਾਟਾ ਦੌੜਾਕ ਦੂਤੀ ਚੰਦ ਕਤਰ ਦੇ ਦੋਹਾ ‘ਚ 27 ਸਤੰਬਰ ਤੋਂ ਛੇ ਅਕਤੂਬਰ ਤੱਕ ਹੋਣ ਵਾਲੀ ਆਈਏਏਐਫ ਵਿਸ਼ਵ ਚੈਂਪੀਅਨਸ਼ਿਪ ‘ਚ ਖੁਦ ਨੂੰ ਸਾਬਤ ਕਰਨ ਦੇ ਮਜ਼ਬੂਤ ਟੀਚੇ ਨਾਲ ਉੱਤਰੇਗੀ ਭਾਰਤੀ ਐਥਲੈਟਿਕਸ ਮਹਾਸੰਘ ਨੇ ਇਸ ਚੈਂਪੀਅਨਸ਼ਿਪ ਲਈ ਐਲਾਨੀ 25 ਮੈਂਬਰੀ ਭਾਰਤੀ ਟੀਮ ‘ਚ ਦੂਤੀ ਨੂੰ ਸ਼ਾਮਲ ਨਹੀਂ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਕੁਆਲੀਫਿਕੇਸ਼ਨ ਮਾਰਕ ਹਾਸਲ ਨਹੀਂ ਕੀਤਾ ਸੀ ਪਰ ਕੌਮਾਂਤਰੀ ਐਥਲੇਟਿਕਸ ਮਹਾਸੰਘ (ਆਈਏਏਐਫ) ਨੇ ਵਿਸ਼ਵ ਰੈਂਕਿੰਗ ਦੇ ਆਧਾਰ ‘ਤੇ ਦੂਤੀ ਨੂੰ ਇਸ ਦੋ ਸਾਲਾਂ ਚੈਂਪੀਅਨਸ਼ਿਪ ਲਈ ਸੱਦਾ ਦਿੱਤਾ ਹੈ ਜਿਸ ਨਾਲ ਉੜੀਸਾ ਦੀ ਇਸ ਦੌੜਾਕ ਕੋਲ ਹੁਣ ਖੁਦ ਨੂੰ ਸਾਬਤ ਕਰਨ ਦਾ ਮੌਕਾ ਰਹੇਗਾ ਦੂਤੀ ਦੇ ਨਾਲ-ਨਾਲ ਅਰਚਨਾ ਸੁਸਿੰਦਰਨ ਨੂੰ ਵੀ ਆਈਏਏਐਫ ਨੇ ਚੈਂਪੀਅਨਸ਼ਿਪ ਲਈ ਸੱਦਾ ਦਿੱਤਾ ਹੈ।

ਅਰਚਨਾ 200 ਮੀਟਰ ‘ਚ ਉੰਤਰੇਗੀ ਮਹਾਸੰਘ ਦੀ ਚੋਣ ਕਮੇਟੀ ਨੇ ਜਦੋਂ ਵਿਸ਼ਵ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਕੀਤੀ ਉਦੋਂ ਦੂਤੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ ਪਰ ਚੋਣ ਕਮੇਟੀ ਨੇ 100 ਮੀਟਰ ਦੌੜ ਲਈ ਦੂਤੀ ਦੇ ਨਾਂਅ ਨੂੰ ਇਸ ਆਧਾਰ ‘ਤੇ ਮਨਜ਼ੂਰੀ ਦਿੱਤੀ ਸੀ ਕਿ ਜੇਕਰ ਆਈਏਏਐਫ ਵਿਸ਼ਵ ਰੈਂਕਿੰਗ ਦੇ ਆਧਾਰ ‘ਤੇ ਦੂਤੀ ਨੂੰ ਕੋਈ ਸੱਦਾ ਦਿੰਦਾ ਹੈ ਤਾਂ ਉਹ ਚੈਂਪੀਅਨਸ਼ਿਪ ‘ਚ ਹਿੱਸਾ ਲੈ ਸਕੇਗੀ ਪਹਿਲੇ ਦਿਨ ਦੀ ਸਮਾਪਤੀ ਤੱਕ ਧਰੂਣ ਅਯਾਸਾਮੀ ਅਤੇ ਜੇ ਐਮ ਪਿਲਾਅਿਲ 400 ਮੀਟਰ ਰੁਕਾਵਟ ਦੌੜ ‘ਚ ਆਪਣੀ ਚੁਣੌਤੀ ਪੇਸ਼ ਕਰਨਗੇ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੂਤੀ ਚੰਦ 100 ਮੀਟਰ ਦੀ ਹੀਟ ‘ਚ ਉੱਤਰਨਗੇ ਜਦੋਂਕਿ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਟੀਮ ਵੀ ਐਕਸ਼ਨ ‘ਚ ਨਜ਼ਰ ਆਵੇਗੀ ਜੇਕਰ ਦੂਤੀ ਅਤੇ ਰਿਲੇਅ ਟੀਮ ਪਹਿਲੇ ਦਿਨ ਹੀਟ ਦੀ ਰੁਕਾਵਟ ਨੂੰ ਪਾਰ ਕਰ ਜਾਂਦੇ ਹਨ ਤਾਂ ਉਹ ਐਤਵਾਰ ਨੂੰ ਐਕਸ਼ਨ ‘ਚ ਹੋਣਗੇ ਨਹੀਂ ਤਾਂ ਤੀਜੇ ਦਿਨ ਭਾਰਤ ਦਾ ਕੋਈ ਐਥਲੀਟ ਮੁਕਾਬਲੇ ‘ਚ ਨਜ਼ਰ ਨਹੀਂ ਆਵੇਗਾ ਚੈਂਪੀਅਨਸ਼ਿਪ ਦਾ ਚੌਥਾ ਦਿਨ ਭਾਰਤ ਲਈ ਕਾਫੀ ਰੁਝੇਵਾਂ ਭਰਿਆ ਹੋਵੇਗਾ।

ਅਨੂੰ ਰਾਣੀ ਭਾਲਾ ਸੁੱਟ ‘ਚ, ਅਰਚਨਾ ਸੁਸਿੰਦਰਨ 200 ਮੀਟਰ ‘ਚ ਅਤੇ ਅੰਜਲੀ ਦੇਵੀ 400 ਮੀਟਰ ‘ਚ ਆਪਣੀ ਚੁਣੌਤੀ ਰੱਖਣਗੀਆਂ ਪੰਜਵੇਂ ਦਿਨ ਅਵਿਨਾਸ਼ ਸਾਬਲੇ 3000 ਮੀਟਰ ਸਟੀਪਲਚੇਜ਼ ਦੀ ਹੀਟ ‘ਚ ਉੱਤਰਨਗੇ ਅਨੂੰ ਜੇਕਰ ਫਾਈਨਲ ‘ਚ ਪਹੁੰਚਦੀ ਹੈ ਤਾਂ ਉਹ ਭਾਲਾ ਸੁੱਟ ਮੁਕਾਬਲੇ ‘ਚ ਨਜ਼ਰ ਆ ਸਕਦੀ ਹੈ ਅੰਜਲੀ ਦੇਵੀ ਨੇ ਪਟਿਆਲਾ ‘ਚ ਪੁਸ਼ਟੀ ਟਰਾਇਲ ਨਾਲ ਵਿਸ਼ਵ ਚੈਂਪੀਅਨਸਿਪ ‘ਚ ਉਤਰਨ ਦਾ ਹੱਕ ਪਾਇਆ ਸੀ ਛੇਵੇਂ ਦਿਨ ਪੀ ਯੂ ਚਿਤਰਾ 1500 ਮੀਟਰ ਦੀ ਹੀਟ ‘ਚ ਉਤਰੇਗੀ ਜੇਕਰ ਅਰਚਨਾ 200 ਮੀਟਰ ਦੇ ਫਾਈਨਲ ‘ਚ ਪਹੁੰਚ ਜਾਂਦੀ ਹੈ ਤਾਂ ਉਹ ਬੁੱਧਵਾਰ ਨੂੰ ਮੁਕਾਬਲਿਆਂ ‘ਚ ਨਜ਼ਰ ਆ ਸਕਦੀ ਹੈ।

ਟੀਮ: ਪੁਰਸ਼: ਜਾਬਿਰ ਐਮਪੀ (400 ਮੀ. ਰੁਕਾਵਟ ਦੌੜ), ਜਿਨਸਨ ਜਾਨਸਨ (1500), ਅਵਿਨਾਸ਼ ਸਾਬਲੇ (3000 ਮੀਟਰ ਸਟੀਪਲਚੇਜ਼), ਕੇਟੀ ਇਰਫਾਨ ਅਤੇ ਦੇਵੇਂਦਰ ਸਿੰਘ (20 ਕਿਮੀ ਪੈਦਲਚਾਲ), ਗੋਪੀ ਟੀ (ਮੈਰਾਥਨ), ਸ੍ਰੀਸ਼ੰਕਰ ਐਮ (ਲੰਮੀ ਛਾਲ), ਤਜਿੰਦਰ ਪਾਲ ਸਿੰਘ (ਗੋਲਾ ਸੁੱਟ), ਸ਼ਿਵਪਾਲ ਸਿੰਘ (ਭਾਲਾ ਸੁੱਟ), ਮੁਹੰਮਦ ਅਨਸ, ਨਿਰਮਲ ਨੋਹ ਟਾਮ, ਅਲੈਕਸ ਐਂਟਨੀ, ਅਮੋਜ ਜੈਕਬ, ਕੇ ਐਸ ਜੀਵਨ, ਧਰੂਣ ਅਯਾਸਾਮੀ ਅਤੇ ਹਰਸ਼ ਕੁਮਾਰ (ਚਾਰ ਗੁਣਾ 400 ਮੀਟਰ ਪੁਰਸ਼ ਅਤੇ ਮਿਕਸਡ ਰਿਲੇਅ) ਮਹਿਲਾ: ਦੂਤੀ ਚੰਦ (100 ਮੀ.) ਪਿਊ ਚਿੱਤਰਾ (1500), ਅਨੁਰਾਣੀ (ਭਾਲਾ ਸੁੱਟ), ਵਿਸਮਅ ਵੀਕੇ, ਪੂਵੰਮਾ ਐਮਆਰ, ਜਿਸਨਾ ਮੈਥਿਊ, ਰੇਵਤੀ ਵੀ, ਸੁਭਾ ਵੇਂਕਟਸਨ ਅਤੇ ਵਿੱਦਿਆ ਆਰ (ਚਾਰ ਗੁਣਾ 400 ਮੀਟਰ ਮਹਿਲਾ ਅਤੇ ਮਿਕਸਡ ਰਿਲੇਅ)।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।