MSG: ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ

Sach Kahoon Punjabi Desk Picture
Published On

ਰੂਹਾਨੀਅਤ: ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ

MSG: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ MSG ਫ਼ਰਮਾਉਦੇ ਹਨ ਕਿ ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ ਦਾ ਕੰਮ ਹੈ, ਪਸ਼ੂਪਣ ਹੈ ਤੁਹਾਡੇ ਕੋਲੋਂ ਭੁੱਲ ਹੋ ਗਈ ਹੈ ਗ਼ਲਤ ਸੋਚ ਦਿਮਾਗ ’ਚ ਆ ਜਾਵੇ ਤਾਂ ਸਿਮਰਨ ਕਰੋ, ਭਗਤੀ ਕਰੋ ਬਚਨਾਂ ’ਚ ਜੇਕਰ ਪਹਿਲੀ ਵਾਰ ਗਲਤੀ ਹੋਈ ਹੈ ਤਾਂ ਸਾਧ-ਸੰਗਤ ਦੇ ਸਾਹਮਣੇ ਬੇਝਿਜਕ ਮੁਆਫ਼ੀ ਲਓ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਇੱਕ ਵਾਰ ਅਣਜਾਣੇ ’ਚ ਗ਼ਲਤੀ ਹੋ ਜਾਂਦੀ ਹੈ ਤਾਂ ਉਸ ਦੀ ਮੁਆਫ਼ੀ ਜ਼ਰੂਰ ਲੈਣੀ ਚਾਹੀਦੀ ਹੈ, ਕਿਉਕਿ ਸ਼ਰਮ-ਸ਼ਰਮ ’ਚ ਸਾਰੀ ਜਿੰਦਗੀ ਖ਼ਰਾਬ ਅਤੇ ਸਾਰੀਆਂ ਖੁਸ਼ੀਆਂ ਬਰਬਾਦ ਪਰਮ ਪਿਤਾ ਪਰਮਾਤਮਾ ਤੋਂ ਇਨਸਾਨ ਕੋਈ ਗੱਲ ਛੁਪਾ ਨਹੀਂ ਸਕਦਾ, ਇਸ ਲਈ ਚੰਗੇ ਕਰਮ ਕਰੋ, ਬੁਰੇ ਕਰਮ ਨਾ ਕਰੋ ਨੇਕ ਕਰਮ ਕਰੋ ਤਾਂਕਿ ਮਾਲਕ ਦੀ ਦਇਆ ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣਦੇ ਜਾਓ ਉਸ ਦੀਆਂ ਸਾਰੀਆਂ ਖੁਸ਼ੀਆਂ ਹਾਸਲ ਕਰੋ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਉਹ ਸਾਰੀਆਂ ਲੱਜ਼ਤਾਂ ਮਿਲਣ, ਸਾਰੇ ਆਨੰਦ ਮਿਲਣ, ਇਹ ਸੰਭਵ ਹੈ ਜੇਕਰ ਤੁਸੀਂ ਮਾਲਕ ਦੇ ਨਾਮ ਦਾ ਜਾਪ ਕਰਦੇ ਹੋ, ਪਰਮਾਤਮਾ ਦੀ ਭਗਤੀ-ਇਬਾਦਤ ਕਰਦੇ ਹੋ ਤਾਂ ਤੁਹਾਡੇ ਜਨਮਾਂ-ਜਨਮਾਂ ਦੇ ਪਾਪ, ਮਾਲਕ ਖ਼ਤਮ ਕਰ ਸਕਦਾ ਹੈ ਇਸ ਲਈ ਭਾਵਨਾ ਨਾਲ, ਲਗਨ ਨਾਲ, ਬਿਨਾ ਦਿਖਾਵੇ ਤੋਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਸਾਰੀਆਂ ਖੁਸ਼ੀਆਂ ਦੇਣ ਵਾਲਾ ਹੈ।

ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ

ਪੂਜਨੀਕ ਗੁਰੂ ਜੀ ਸ਼ਰਧਾਲੂਆਂ ਨੂੰ ਹੰਕਾਰ ਤੋਂ ਦੂਰ ਰਹਿਣ ਅਤੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣ ਦੇ ਬਚਨ ਫ਼ਰਮਾਉਦੇ ਹਨ ਕਿ ਹੰਕਾਰ ਨਾ ਕਰੋ, ਖੁਦੀ ਨਾ ਕਰੋ, ਉਸਦੀਆਂ ਰਹਿਮਤਾਂ ਨੂੰ, ਦਾਤਾਂ ਨੂੰ ਸਿਰ ਮੱਥੇ ਲਗਾਓ, ਪਰ ਉਸ ਦਾਤਾ ਨੂੰ ਕਦੇ ਭੁੱਲੋ ਨਾ ਜਿਸ ਦੀਆਂ ਸਾਰੀਆਂ ਦਾਤਾਂ ਹਨ ਇਸ ਲਈ ਸਤਿਸੰਗ ’ਚ ਆਉਣਾ, ਸੁਣਨਾ, ਅਮਲ ਕਰਨਾ ਅਤੀ ਜ਼ਰੂਰੀ ਹੈ ਤਦ ਇਨਸਾਨ ਨੂੰ ਉਹ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ, ਬਰਕਤਾਂ ਮਿਲਦੀਆਂ ਹਨ, ਜਾਂ ਇੰਜ ਕਹੋ ਕਿ ਉਹ ਖੁਸ਼ੀਆਂ , ਬਰਕਤਾਂ ਬਰਕਰਾਰ ਰਹਿੰਦੀਆਂ ਹਨ, ਜੇਕਰ ਇਨਸਾਨ ਸਤਿਸੰਗ ’ਚ ਆਉਦਾ ਹੈ ਸੁਣਦਾ ਹੈ ਤੇ ਬਚਨਾਂ ’ਤੇ ਅਮਲ ਕਮਾਉਦਾ ਹੈ, ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਅੰਦਰ-ਬਾਹਰ ਨਹੀਂ ਰਹਿੰਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts