39,515 ਵਿਅਕਤੀਆਂ ਨੇ ਲਿਆ ਨਾਮ ਸ਼ਬਦ
14 ਵੱਡੀਆਂ ਸਕਰੀਨਾਂ, 88 ਵੱਡੇ ਟੀਵੀ, 17 ਪਲਾਜ਼ਮਾਂ, 1690 ਸਪੀਕਰ, 970 ਬਾਕ, 80 ਐਂਪੀਲਫਾਇਰ, ਕਈ ਕਿਲੋਮੀਟਰਾਂ ਤੱਕ ਕੀਤਾ ਗਿਆ ਪ੍ਰਸਾਰਨ
ਹਜ਼ਾਰਾਂ ਵਿਅਕਤੀਆਂ ਨੇ ਪੀਤਾ ਜਾਮ-ਏ-ਇੰਸਾਂ
ਸਰਸਾ (ਸੱਚ ਕਹੂੰ ਨਿਊਜ਼) । ਕਰੋੜਾਂ ਲੋਕਾਂ ਦੇ ਜੀਵਨ ਨੂੰ ਖੁਸ਼ੀਆਂ ਨਾਲ ਮਹਿਕਾਉਣ ਵਾਲੇ, ਬੁਰਾਈਆਂ ਛੁਡਾ ਕੇ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਨ ਵਾਲੇ, ਮਾਨਵਤਾ ਭਲਾਈ ਕਾਰਜਾਂ ‘ਚ ਵਿਸ਼ਵ ਪੱਧਰ ‘ਤੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਝੰਡਾ ਲਹਿਰਾਉਣ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ, 15 ਅਗਸਤ ‘ਤੇ ਭੰਡਾਰਾ ਧੂਮ-ਧਾਮ ਨਾਲ ਮਨਾਇਆ ਗਿਆ ਪਵਿੱਤਰ ਭੰਡਾਰੇ ਮੌਕੇ ਡੇਰਾ ਸੱਚਾ ਸੌਦਾ ਅਲੌਕਿਕ ਰੰਗ ਖਿੰਡਾ ਰਿਹਾ ਸੀ ਤੇ ਹਰ ਪਾਸੇ ਖੁਸ਼ੀ, ਉਮੰਗ ਤੇ ਜੋਸ਼ ਦਾ ਮਾਹੌਲ ਸੀ ਪਵਿੱਤਰ ਭੰਡਾਰੇ ਦੀਆਂ ਖੁਸ਼ੀਆਂ ਮਨਾਉਣ ਲਈ ਦੇਸ਼-ਵਿਦੇਸ਼ਾਂ ਤੋਂ 77 ਲੱਖ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਆਸ਼ਰਮ ਮੈਨੇਜਮੈਂਟ ਵੱਲੋਂ ਭੰਡਾਰੇ ਨੂੰ ਲੈ ਕੇ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਸਨ ਪਵਿੱਤਰ ਭੰਡਾਰੇ ‘ਤੇ ਪੂਜਨੀਕ ਗੁਰੂ ਜੀ ਨੇ ਆਪਣੇ ਅਨਮੋਲ ਬਚਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਤੇ ਉਨ੍ਹਾਂ ਨੂੰ ਪਰਮਾਤਮਾ, ਅੱਲ੍ਹਾ, ਗੌਡ ਦੀ ਭਗਤੀ-ਇਬਾਦਤ ਕਰਨ ਤੇ ਪਰਮਾਤਮਾ ਦੀ ਔਲਾਦ ਦੀ ਸੇਵਾ ਕਰਨ ਦਾ ਸੱਦਾ ਦਿੱਤਾ ।
ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਰਹਿਣ ਵਾਲੇ ਬਲਾਕਾਂ ਦੇ ਸੇਵਾਦਾਰਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ 39,515 ਵਿਅਕਤੀਆਂ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਬੁਰਾਈਆਂ ਤਿਆਗਣ ਦਾ ਸੰਕਲਪ ਲਿਆ ਹਜ਼ਾਰਾਂ ਵਿਅਕਤੀਆਂ ਨੇ ‘ਜਾਮ ਏ ਇੰਸਾਂ ਗੁਰੂ ਕਾ’ ਪੀ ਕੇ ਮਾਨਵਤਾ ਭਲਾਈ ਕਾਰਜਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਵੀ ਲਿਆ
ਪੂਜਨੀਕ ਗੁਰੂ ਜੀ ਨੇ ਕੱਟਿਆ ਕੇਕ, ਝੂਮੇ ਸੇਵਾਦਾਰ: ਪਵਿੱਤਰ ਅਵਤਾਰ ਦਿਵਸ ‘ਤੇ ਸੁਬ੍ਹਾ ਤੇਰਾਵਾਸ ‘ਚ ਕੇਕ ਕੱਟਿਆ ਗਿਆ, ਜਿਸ ‘ਚ ਲੱਖਾਂ ਸੇਵਾਦਾਰਾਂ ਨੇ ਸ਼ਿਰਕਤ ਕੀਤੀ ਤੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਪੂਜਨੀਕ ਗੁਰੂ ਜੀ ਨੇ ਸੇਵਾਦਾਰਾਂ ਨੂੰ ਅਸ਼ੀਰਵਾਦ ਨਾਲ ਨਿਹਾਲ ਕੀਤਾ ਨਾਲ ਹੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕੇਕ ਕੱਟਿਆ, ਜਿਸ ਨੂੰ ਪ੍ਰਸ਼ਾਦ ਵਜੋਂ ਸੇਵਾਦਾਰ ‘ਚ ਵੰਡਿਆ ਗਿਆ ।
ਸ਼ਾਹ ਸਤਿਨਾਮ ਜੀ ਦਾਤਾ ਬੇਮਿਸਾਲ : ਪੂਜਨੀਕ ਗੁਰੂ ਜੀ
ਪਵਿੱਤਰ ਭੰਡਾਰੇ ਮੌਕੇ ਸ਼ਰਧਾਲੂਆਂ ਨੂੰ ਪੂਜਨੀਕ ਗੁਰੂ ਜੀ ਨੇ ਪਵਿੱਤਰ ਭੰਡਾਰੇ ਦੀ ਮੁਬਾਰਕਬਾਦ ਦਿੱਤੀ ਤੇ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਉਨ੍ਹਾਂ ਨੂੰ ਦਇਆ-ਮਿਹਰ, ਰਹਿਮਤ ਦੇ ਅਲੌਕਿਕ ਨਜ਼ਾਰੇ ਜ਼ਰੂਰ ਦਿਖਾਵੇ ਗਰਮੀ ਦਾ ਇਹ ਮੌਸਮ ਹੈ ਤੇ ਸੰਗਤ ਵੀ ਕਾਫ਼ੀ ਹੈ ਤੁਹਾਡੇ ਪਿਆਰ-ਮੁਹੱਬਤ ਦੀ, ਉਸ ਪਰਮ ਪਿਤਾ ਪਰਮਾਤਮਾ ਦੀ ਕਹਾਣੀ ਹੀ ਅਨੋਖੀ ਹੈ ਸਾਰੇ ਪੰਡਾਲ ਖਚਾਖਚ ਭਰੇ ਹਨ ਰਾਮ-ਨਾਮ ‘ਚ ਬੈਠਣ ਦੌਰਾਨ ਥੋੜ੍ਹੀ-ਜਿਹੀ ਗਰਮੀ ਪਤਾ ਨਹੀਂ ਜ਼ਿੰਦਗੀ ਦੀਆਂ ਕਿੰਨੀਆਂ ਗਰਮੀਆਂ ਨੂੰ ਖਤਮ ਕਰ ਦੇਵੇਗੀ।
ਆਪ ਜੀ ਨੇ ਫ਼ਰਮਾਇਆ ਕਿ ਸ਼ਾਹ ਸਤਿਨਾਮ ਜੀ ਦਾਤਾ ਬੇਮਿਸਾਲ ਹਨ ਰੂਹਾਨੀਅਤ ਦੇ ਇਤਿਹਾਸ ‘ਚ ਕਿਤੇ ਨਹੀਂ ਮਿਲਦਾ ਕਿ ਮੁਰਸ਼ਿਦ-ਏ-ਕਾਮਿਲ ਆਪਣੇ ਸ਼ਿਸ਼ ਦਾ ਜਨਮ ਦਿਨ ਭੰਡਾਰੇ ਵਜੋਂ ਮਨਾਏ, ਇਹ ਡੇਰਾ ਸੱਚਾ ਸੌਦਾ ਦੇ ਇਤਿਹਾਸ ‘ਚ ਹੀ ਹੈ ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਆਪਣੇ ਅੰਦਰ ਕਈ ਤਰ੍ਹਾਂ ਦੀ ਸੋਚ ਰੱਖਦਾ ਹੈ ਇਹ ਕਦੇ ਨਹੀਂ ਹੋ ਸਕਦਾ ਕਿ ਉਸਦੀ ਸੌ ਫ਼ੀਸਦੀ ਸੋਚ ਪੂਰੀ ਹੋਵੇ ਬਹੁਤ ਸਾਰੀ ਪੂਰੀ ਹੋ ਜਾਂਦੀ ਹੈ ਅਤੇ ਬਹੁਤ ਅਧੂਰੀ ਵੀ ਰਹਿ ਜਾਂਦੀ ਹੈ ਜੋ ਪੂਰੀ ਹੁੰਦੀਆਂ ਹਨ ਉਨ੍ਹਾਂ ਦੀ ਖੁਸ਼ੀ ਕੁਝ ਪਲ ਲਈ ਹੁੰਦੀ ਹੈ ਤੇ ਜੋ ਅਧੂਰੀ ਰਹਿ ਜਾਂਦੀਆਂ ਹਨ ਉਨ੍ਹਾਂ ਦੀ ਟੈਨਸ਼ਨ ਰਹਿੰਦੀ ਹੈ ਇੱਛਾਵਾਂ ਰੱਖੋ ਪਰ ਇੱਛਾਵਾਂ ਦਾ ਮੱਕੜਜਾਲ ਇੰਨਾ ਸਖ਼ਤ ਨਾ ਬੁਣੋ ਕਿ ਉਸੇ ‘ਚ ਹੀ ਉਲਝ ਕੇ ਜ਼ਿੰਦਗੀ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਜਾਓ ਉਸ ਪਰਮ ਪਿਤਾ ਪਰਮਾਤਮਾ ਨੇ ਸੌ ਇੱਛਾਵਾਂ ਮੰਨ ਲਈਆਂ ਤੇ ਇੱਕ ਅਧੂਰੀ ਰਹਿ ਗਈ ਤਾਂ 99 ‘ਤੇ ਪਾਣੀ ਫੇਰ ਦਿੰਦਾ ਹੈ ।
ਇਹ ਵੀ ਪੜ੍ਹੋ : ਵੱਖਰੇ ‘ਬਾਲ ਬਜਟ’ ਨਾਲ ਹੋਵੇਗੀ ਅਧਿਕਾਰਾਂ ਦੀ ਰੱਖਿਆ
ਆਪ ਜੀ ਨੇ ਫ਼ਰਮਾਇਆ ਕਿ ਉਸਦਾ ਸ਼ੁਕਰਾਨਾ ਕਰਨਾ, ਪਰਮ ਪਿਤਾ ਪਰਮਾਤਮਾ ਤੋਂ ਉਸਦੀ ਦਇਆ ਮਿਹਰ, ਰਹਿਮਤ ਦਾ ਨਜ਼ਾਰਾ ਮੰਗਣਾ ਜਾਇਜ਼ ਹੈ ਪਰ ਬੇਵਜ੍ਹਾ ਗ਼ਮ, ਚਿੰਤਾ ‘ਚ ਡੁੱਬੇ ਰਹਿਣਾ ਗਲਤ ਹੈ ਉਹ ਮਾਲਕ ਸ਼ੁਕਰਾਨੇ ਬਦਲੇ ਤੁਹਾਡੀਆਂ ਝੋਲੀਆਂ ਭਰ ਦਿੰਦਾ ਹੈ ਉਸਦੀ ਭਗਤੀ-ਇਬਾਦਤ ਕਰਦੇ ਹੋ ਤਾਂ ਇਹ ਹੋ ਨਹੀਂ ਸਕਦਾ ਕਿ ਇੱਕ ਸਵਾਸ ਵੀ ਉਸਦੀ ਭਗਤੀ ‘ਚ ਲਾ ਦਿਓ ਤਾਂ ਉਹ ਝੋਲੀਆਂ ਭਰ ਦਿੰਦਾ ਹੈ । ਆਪ ਜੀ ਨੇ ਫ਼ਰਮਾਇਆ ਕਿ ਜੇਕਰ ਬੱਚਾ ਥੋੜ੍ਹਾ ਜਿਹਾ ਰੋਂਦਾ ਹੈ ਤਾਂ ਮਾਂ ਦੌੜੀ ਆਉਂਦੀ ਹੈ, ਤੇ ਜਿਸ ਮਾਂ ਨੂੰ ਪਰਮਾਤਮਾ ਨੇ ਬਣਾਇਆ, ਉਸਦੀ ਯਾਦ ‘ਚ ਤੜਫਦੇ ਹੋ ਤਾਂ ਪਰਮਾਤਮਾ ਵੀ ਦੌੜਿਆ ਚਲਾ ਆਵੇਗਾ ।
ਤੁਸੀਂ ਪਰਮਾਤਮਾ ਤੋਂ ਮੰਗਦੇ ਹੋ ਪੁੱਤਰ ਦੇ ਦੇ, ਜ਼ਮੀਨ-ਜਾਇਦਾਦ ਦੇਦੇ ਪਰ ਕੋਈ ਕੋਈ ਤੜਫ਼ਦਾ ਹੈ ਕਿ ਮੈਨੂੰ ਦਰਸ਼ਨ ਦੇਦੇ ਜੇਕਰ ਮਾਲਕ ਹੀ ਦਰਸ਼ਨ ਦੇ ਦੇਣਗੇ ਤਾਂ ਸਮਾਨ ਕੀ, ਪਿੱਛੇ ਰਹਿ ਜਾਵੇਗਾ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗ ਲਓ, ਪਰਮਾਤਮਾ ਤੁਹਾਡਾ ਹੋ ਗਿਆ ਤਾਂ ਕੀ ਸਾਜੋ-ਸਮਾਨ ਪਿੱਛੇ ਰਹਿ ਜਾਵੇਗਾ ਛੋਟੀ-ਜਿਹੀ ਗੱਲ ਵੇਦਾਂ, ਧਰਮਾਂ ਦੀ ਉਹ ਦੇ ਵੀ ਰਿਹਾ ਹੈ, ਫਿਰ ਵੀ ਲੜਦੇ ਰਹਿੰਦੇ ਹਨ ਕਿ ਇਹ ਕਿਉਂ ਨਹੀਂ ਦਿੱਤਾ, ਉਹ ਕਿਉਂ ਨਹੀਂ ਦਿੱਤਾ ਪਰਮਾਤਮਾ ਅੱਲ੍ਹਾ, ਰਾਮ ਤੋਂ ਜੋ ਉਸਨੂੰ ਮੰਗਦਾ ਹੈ ਉਹ ਹੀ ਖੁਸ਼ ਨਸੀਬ ਹੈ ਤੇ ਉਹ ਹੀ ਉਸਦੀ ਦਇਆ-ਮਿਹਰ ਨਾਲ ਮਾਲਾਮਾਲ ਹੋ ਸਕਦਾ ਹੈ।
ਆਪ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਤਾਂ ਦਾਤਾ ਹੈ, ਅਸੀਂ ਉਸ ਨੂੰ ਕੀ ਦੇ ਸਕਦੇ ਹਾਂ ਦੇ ਸਕਦੇ ਹੋ! ਤੁਸੀਂ ਖੁਦ-ਮੁਖਤਿਆਰ ਹੋ! ਆਪਣੇ ਬੁਰੇ ਵਿਚਾਰ, ਗੁਨਾਹ, ਘਟੀਆ ਸੋਚ ਦਿਓ ਤਾਂ, ਤੁਸੀਂ ਮਾਲਾਮਾਲ ਹੀ ਰਹੋਗੇ ਪਰ ਕੋਈ ਇਹ ਨਹੀਂ ਮੰਨਦਾ ਕਿ ਮੈਂ ਗੁਨਾਹਗਾਰ ਹਾਂ, ਇਹ ਗੱਲ ਗਲਤ ਹੈ । ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗਲਤੀ ਕਰਕੇ ਮੰਨ ਲਵੇ ਉਸ ਨੂੰ ਇਨਸਾਨ ਕਹਿੰਦੇ ਹਨ, ਗਲਤੀ ‘ਤੇ ਗਲਤੀ ਕਰਦਾ ਜਾਵੇ ਉਸ ਨੂੰ ਹੈਵਾਨ ਕਹਿੰਦੇ ਹਨ ਤੇ ਜੋ ਗਲਤੀਆਂ ‘ਤੇ ਗਲਤੀਆਂ ਕਰਕੇ ਦੂਹਰਾਉਂਦਾ ਹੀ ਜਾਵੇ, ਉਸ ਨੂੰ ਸ਼ੈਤਾਨ ਕਹਿੰਦੇ ਹਨ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਹੋ ਹੀ ਨਹੀਂ ਸਕਦਾ ਬੁਰਾਈ ਦਾ ਪਤਾ ਨਾ ਚੱਲੇ, ਉਹ ਪਸ਼ੂ ਤਾਂ ਹੈ ਨਹੀਂ ਅਣਜਾਣੇ ‘ਚ ਕੁਝ ਵੀ ਨਹੀਂ ਹੁੰਦਾ, ਹੁੰਦਾ ਹੈ ਤੁਹਾਡੇ ਕਰਨ ਨਾਲ ਆਪ ਜੀ ਨੇ ਫ਼ਰਮਾਇਆ ਕਿ ਮਨ ਅੜੀਅਲ ਟੱਟੂ ਹੈ, ਇਹ ਮੰਨਦਾ ਨਹੀਂ ਨਾ ਰਾਮ ਦੀ ਗੱਲ ਨਾ ਫ਼ਕੀਰ ਦੀ ਗੱਲ ਨਿੰਦਾ, ਚੁਗਲੀ ‘ਚ ਲੱਗਿਆ ਰਹਿੰਦਾ ਹੈ ਨਿੰਦਾ, ਚੁਗਲੀ ਟਾਈਮ ਪਾਸ ਨਹੀਂ ਹੈ, ਸਗੋਂ ਟਾਈਮ ਬਰਬਾਦ ਹੈ ਜੇਕਰ ਟਾਈਮ ਪਾਸ ਹੀ ਕਰਨਾ ਹੈ ਤਾਂ ਆਪਣੇ ਬਾਰੇ, ਆਪਣੇ ਬਿਜਨੈਸ ਬਾਰੇ ਸੋਚ ਲਓ, ਉਨ੍ਹਾਂ ਦੀਆਂ ਕਮੀਆਂ ਦੂਰ ਕਰੋ, ਟਾਈਮ ਦਾ ਸੁਦਉਪਯੋਗ ਕਰੋ, ਬਰਬਾਦ ਨਾ ਕਰੋ ।
ਰੂਹਾਨੀ ਫ਼ਕੀਰ ਪੜ੍ਹ ਲੈਂਦੇ ਹਨ ਆਦਮੀ ਦਾ ਚਿਹਰਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਫ਼ਕੀਰ ਦਾ ਇੱਕੋ ਕੰਮ ਹੁੰਦਾ ਹੈ, ਆਦਮੀ ਦਾ ਚਿਹਰਾ ਪੜ੍ਹਨਾ ਰੂਹਾਨੀ ਪੀਰ, ਫ਼ਕੀਰ ਚਿਹਰਾ ਦੇਖ ਕੇ ਪਤਾ ਲਾ ਲੈਂਦੇ ਹਨ ਕਿ ਸਾਹਮਣੇ ਵਾਲਾ ਕਿਹੋ-ਜਿਹਾ ਹੈ ਜਿਵੇਂ ਦੁਕਾਨਾਂ ਅੱਗੇ ਸਾਈਨ-ਬੋਰਡ ਲੱਗਿਆ ਹੁੰਦਾ ਹੈ ਕਿ ਇਹ ਫਲਾਂ ਚੀਜ਼ ਦੀ ਦੁਕਾਨ ਹੈ । ਉਸੇ ਤਰ੍ਹਾਂ ਇਨਸਾਨ ਦਾ ਫੋਰਹੈੱਡ (ਮੱਥਾ) ਵੀ ਸਾਈਨ-ਬੋਰਡ ਹੁੰਦਾ ਹੈ, ਪਰੰਤੂ ਉਸ ਨੂੰ ਪੜ੍ਹ ਫ਼ਕੀਰ ਹੀ ਸਕਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਅਸੀਂ ਤਾਂ ਚੌਂਕੀਦਾਰ ਹਾਂ, ਦਿਨ-ਰਾਤ ਅਵਾਜ਼ ਦਿੰਦੇ ਰਹਿੰਦੇ ਹਾਂ ਜਾਗਦੇ ਰਹੋ, ਬਚੇ ਰਹੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ ਤੋਂ ਬਚੇ ਰਹੋ ਜੇਕਰ ਇਨਸਾਨ ਮੰਨ ਲੈਂਦਾ ਹੈ ਤਾਂ ਪਰਮਾਤਮਾ ਕ੍ਰਿਪਾ ਜ਼ਰੂਰ ਕਰਦੇ ਹਨ ਜੇਕਰ ਪਰਮਾਤਮਾ ‘ਤੇ ਦ੍ਰਿੜ ਯਕੀਨ ਹੋ ਜਾਵੇ ਤਾਂ ਤੁਹਾਨੂੰ ਫ਼ਲ ਸੌ ਫ਼ੀਸਦੀ ਮਿਲੇਗਾ ਹੀ ਮਿਲੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਓਮ, ਹਰੀ, ਅੱਲ੍ਹਾ, ਰਾਮ ਇੱਕ ਹੀ ਹੈ ਇੱਕ ‘ਤੇ ਹੀ ਦ੍ਰਿੜ ਵਿਸ਼ਵਾਸ ਕਰੋ, ਖਸਮ ਤਾਂ ਇੱਕ ਹੀ ਹੁੰਦਾ ਹੈ।
ਆਪ ਜੀ ਨੇ ਫ਼ਰਮਾਇਆ ਕਿ ਰੂਹਾਨੀ ਸੰਤ ਤੁਹਾਡੇ ਪਹਾੜ ਵਰਗੇ ਕਰਮਾਂ ਨੂੰ ਕੱਟ ਕੇ ਕੰਕਰ ‘ਚ ਬਦਲ ਦਿੰਦੇ ਹਨ ਪਰ ਕੰਕਰ-ਜਿਹੇ ਕਰਮਾਂ ਦਾ ਖਾਤਮਾ ਕਰਵਾਉਣ ਲਈ ਤੁਹਾਨੂੰ ਭਗਤੀ ਕਰਨੀ ਹੀ ਪਵੇਗੀ । ਦ੍ਰਿੜ ਯਕੀਨ ਵਾਲਿਆਂ ਦਾ ਬੇੜਾ ਪਾਰ ਹੁੰਦਾ ਹੈ ਭਗਤੀ ਕਰਦੇ ਹੋ, ਤੁਹਾਡੇ ਲਈ ਜੋ ਚੰਗਾ ਹੈ ਪਰਮਾਤਮਾ ਉਹ ਤੁਹਾਨੂੰ ਦੇਵੇਗਾ ਤੇ ਜੋ ਚੰਗਾ ਨਹੀਂ ਹੈ ਉਹ ਨਹੀਂ ਦੇਵੇਗਾ ਭਗਤੀ ਕਰੋ, ਪਰਮਾਤਮਾ ਦੀ ਔਲਾਦ ਦੀ ਸੇਵਾ ਕਰੋ ਤਾਂ ਉਹ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਵੇਗਾ ।
ਖਿੱਚ ਦਾ ਕੇਂਦਰ ਸਟੇਜ
ਪੂਜਨੀਕ ਗੁਰੂ ਜੀ ਦੇ ਬਿਰਾਜਮਾਨ ਹੋਣ ਵਾਲੀ ਸਟੇਜ ਬੇਹੱਦ ਮਨਮੋਹਕ ਸੀ ਸਿਰ ਦੇ ਤਾਜ਼ ਦੇ ਆਕਾਰ ‘ਚ ਬਣੀ ਸਟੇਜ ਨੂੰ 6 ਘੋੜੇ ਖਿੱਚ ਰਹੇ ਸਨ ਤੇ ਜਗਮਗਾਉਂਦੀ ਹੋਈ ਸਟੇਜ ਸਭ ਲਈ ਖਿੱਚ ਦਾ ਕੇਂਦਰ ਸੀ ਸਤਿਸੰਗ ਪੰਡਾਲ ‘ਚ ਰੰਗ-ਬਿਰੰਗੀਆਂ ਝੰਡੀਆਂ, ਸ਼ੇਰ ਦਿਲ ਲਾਇਨ ਹਾਰਟ, ਦਰੱਖਤ ਲਗਾਓ ਤੇ ਟਵਿੱਟਰ ਚਲਾਓ, ਲੱਡੂ ਖਾਓ ਦੇ ਆਕਰਸ਼ਕ ਕੱਟਆਊਟ ਪੰਡਾਲ ਦੀ ਸ਼ੋਭਾ ਨੂੰ ਚਾਰ-ਚੰਨ ਲਾ ਰਹੇ ਸਨ ।
ਸ਼ਾਹੀ ਪਰਿਵਾਰ ਨੇ ਕੀਤਾ ਪਰਮਾਰਥ
ਸ਼ਾਹੀ ਪਰਿਵਾਰ ਦੇ ਆਦਰਯੋਗ ਮੈਂਬਰਾਂ ਨੇ ਦੀਨ-ਦੁਖੀਆਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਲਾਈ ਫੰਡ ‘ਚ 1.05 ਲੱਖ ਰੁਪਏ ਜਮ੍ਹਾ ਕਰਵਾਏ ।
ਪਵਿੱਤਰ ਭੰਡਾਰੇ ਦੀਆਂ ਝਲਕੀਆਂ
- ਜਗਮਗਾਉਂਦੀ ਰੌਸ਼ਨੀ ‘ਚ ਨਹਾਇਆ ਨਜ਼ਰ ਆਇਆ ਸ਼ਾਹ ਸਤਿਨਾਮ ਜੀ ਧਾਮ ਦਾ ਨਜ਼ਾਰਾ
- ਵੱਖ-ਵੱਖ ਟੋਲੀਆਂ ‘ਚ ਨੱਚਦੇ-ਗਾਉਂਦੇ ਦਿਖਾਈ ਦਿੱਤੇ ਸ਼ਰਧਾਲੂ
- ਪੂਜਨੀਕ ਗੁਰੂ ਜੀ ਵੱਲੋਂ ਅਲੌਕਿਕ ਸੁਰ ‘ਚ ਗਾਏ ‘ਮੇਰੀ ਆਖੋਂ ਮੇਂ ਬਸੇ ਸ਼ਾਹ ਸਤਿਨਾਮ… ਭਜਨ ‘ਤੇ ਮਸਤੀ ‘ਚ ਝੂਮਦੇ ਦਿਸੇ ਲੱਖਾਂ ਸ਼ਰਧਾਲੂ
- ਸ਼ਾਹ ਸਤਿਨਾਮ ਜੀ ਧਾਮ ਤੋਂ ਲੈ ਕੇ ਸ਼ਾਹ ਮਸਤਾਨਾ ਜੀ ਧਾਮ ਤੱਕ ਕਈ ਕਿੱਲੋਮੀਟਰ ਤੱਕ ਸੁਣਾਈ ਦਿੰਦੀ ਰਹੀ ਤਾੜੀਆਂ ਦੀ ਗੜਗੜਾਹਟ
- ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਵੱਲੋਂ ਰੂਹਾਨੀਅਤ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਸ਼ਾਂਤ ਕੀਤੀ
- ਪੂਜਨੀਕ ਗੁਰੂ ਜੀ ਦੀ ਆਉਣ ਵਾਲੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਦਾ ਮੋਸ਼ਨ ਪੋਸਟਰ ਵਿਖਾਇਆ ਗਿਆ, ਜਿਸ ਨੂੰ ਇਕੱਠੇ ਲੱਖਾਂ ਵਿਅਕਤੀਆਂ ਨੇ ਦੇਖ ਕੇ ਅਨੋਖਾ ਰਿਕਾਰਡ ਕਾਇਮ ਕੀਤਾ
- ਪੂਜਨੀਕ ਗੁਰੂ ਜੀ ਦੀ ਬਹੁਮੁਖੀ ਪ੍ਰਤਿਭਾ ਦੇ ਕਾਇਲ ਨਜ਼ਰ ਆਏ ਪ੍ਰਸਿੱਧ ਸੰਗੀਤਕਾਰ ਸਮੀਰ ਟੰਡਨ, ਰਜਤ ਕੱਕੜ ਤੇ ਮੰਨੇ-ਪ੍ਰਮੰਨੇ ਮਿਊਜ਼ਿਕ ਕੰਪਨੀਆਂ ਦੇ ਪ੍ਰਤੀਨਿਧੀ ।